ਪੰਜਾਬ

punjab

ETV Bharat / state

ਕੰਧ ਢਾਹ ਕੇ ਨਾਲ ਵਾਲੀ ਜਗ੍ਹਾ ਕਲੋਨੀ 'ਚ ਮਿਲਾਉਣ ਦਾ ਕਾਲੋਨੀ ਨਿਵਾਸੀਆਂ ਵੱਲੋਂ ਵਿਰੋਧ

ਕਾਲੋਨੀ ਵਿੱਚ ਰਹਿ ਰਹੇ ਲੋਕਾਂ ਨੇ ਕਾਲੋਨਾਈਜ਼ਰ ਉੱਤੇ ਦੋਸ਼ ਲਗਾਇਆ ਕਿ ਕਾਲੋਨੀ ਨਿਵਾਸੀਆਂ ਦੀ ਸਹਿਮਤੀ ਲਏ ਬਗੈਰ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਕਲੋਨੀ ਵਿੱਚ ਹੋਰ ਨਾਲ ਵਾਲੀ ਜਗ੍ਹਾ ਮਿਲਾਈ ਜਾ ਰਹੀ ਹੈ।

ਕੰਧ ਢਾਹ ਕੇ ਨਾਲ ਵਾਲੀ ਜਗ੍ਹਾ ਕਲੋਨੀ 'ਚ ਮਿਲਾਉਣ ਦਾ ਕਾਲੋਨੀ ਨਿਵਾਸੀਆਂ ਨੇ ਕੀਤਾ ਵਿਰੋਧ
ਕੰਧ ਢਾਹ ਕੇ ਨਾਲ ਵਾਲੀ ਜਗ੍ਹਾ ਕਲੋਨੀ 'ਚ ਮਿਲਾਉਣ ਦਾ ਕਾਲੋਨੀ ਨਿਵਾਸੀਆਂ ਨੇ ਕੀਤਾ ਵਿਰੋਧ

By

Published : Jul 4, 2020, 5:37 AM IST

ਬਰਨਾਲਾ: ਸ਼ਹਿਰ ਵਿੱਚ ਇੱਕ ਕਲੋਨਾਈਜ਼ਰ ਵੱਲੋਂ ਕਲੋਨੀ ਦੀ ਕੰਧ ਢਾਹ ਕੇ ਨਾਲ ਵਾਲੀ ਜਗ੍ਹਾ ਕਾਲੋਨੀ ਵਿੱਚ ਰਲਾਉਣ ਦਾ ਕਾਲੋਨੀ ਨਿਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ। ਕਾਲੋਨੀ ਨਿਵਾਸੀਆਂ ਦੇ ਵਿਰੋਧ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ।

ਇਸ ਸਬੰਧੀ ਕਾਲੋਨੀ ਵਿੱਚ ਰਹਿ ਰਹੇ ਲੋਕਾਂ ਨੇ ਕਾਲੋਨਾਈਜ਼ਰ ਉੱਤੇ ਦੋਸ਼ ਲਗਾਇਆ ਕਿ ਕਾਲੋਨੀ ਨਿਵਾਸੀਆਂ ਦੀ ਸਹਿਮਤੀ ਲਏ ਬਗੈਰ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਕਲੋਨੀ ਵਿੱਚ ਹੋਰ ਨਾਲ ਵਾਲੀ ਜਗ੍ਹਾ ਮਿਲਾਈ ਜਾ ਰਹੀ ਹੈ।

ਵੇਖੋ ਵੀਡੀਓ।

ਉਨ੍ਹਾਂ ਦੱਸਿਆ ਕਿ ਇਹ ਕਾਲੋਨੀ 34.6 ਏਕੜ ਰਕਬੇ ਵਿੱਚ ਬਣਾ ਕੇ ਕੀਤੀ ਗਈ ਹੈ, ਪ੍ਰੰਤੂ ਕਲੋਨਾਈਜ਼ਰ ਵੱਲੋਂ ਨਾਲ ਵਾਲੀ ਜਗ੍ਹਾ ਨੂੰ ਇਸ ਵਿੱਚ ਮਿਲਾਇਆ ਜਾ ਰਿਹਾ ਹੈ। ਕਲੋਨਾਈਜ਼ਰ ਨੇ ਰਾਤ ਨੂੰ 100 ਦੇ ਕਰੀਬ ਵਿਅਕਤੀ ਬੁਲਾ ਕੇ ਧੱਕੇ ਨਾਲ ਜੇਸੀਬੀ ਦੀ ਮਦਦ ਨਾਲ ਕਾਲੋਨੀ ਦੀ ਕੰਧ ਢਾਹ ਦਿੱਤੀ। ਜਿਸ ਤੋਂ ਬਾਅਦ ਕਾਲੋਨੀ ਦੇ ਨਾਲ ਪਈ ਡੇਢ ਏਕੜ ਦੇ ਕਰੀਬ ਜਗ੍ਹਾ ਨੂੰ ਕਾਲੋਨੀ ਵਿੱਚ ਮਿਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਜਦੋਂ ਕਾਲੋਨੀ ਨਿਵਾਸੀਆਂ ਨੇ ਇਸ ਦਾ ਵਿਰੋਧ ਕਰਨਾ ਚਾਹਿਆ ਤਾਂ ਕਲੋਨਾਈਜ਼ਰ ਨੇ ਉਨ੍ਹਾਂ ਉੱਪਰ ਵੀ ਜੇਸੀਬੀ ਮਸ਼ੀਨ ਚੜ੍ਹਾਉਣ ਦੀ ਧਮਕੀ ਦੇ ਦਿੱਤੀ। ਇਸ ਸਬੰਧੀ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਕਾਲੋਨੀ ਨਿਵਾਸੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

ਇਸ ਸਬੰਧੀ ਬਰਨਾਲਾ ਦੇ ਐਸਡੀਐਮ ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਰਿਕਾਰਡ ਨੂੰ ਘੋਖਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ABOUT THE AUTHOR

...view details