ਪੰਜਾਬ

punjab

ETV Bharat / state

ਕੋਰੋਨਾ ਤੋਂ ਬਾਅਦ ਪਹਿਲੇ ਦਿਨ ਪੂਰੇ ਪ੍ਰਬੰਧਾਂ ਹੇਠ ਖੁੱਲ੍ਹੇ ਕਾਲਜ, ਵਿਦਿਆਰਥੀਆਂ 'ਚ ਖੁਸ਼ੀ ਦਾ ਮਾਹੌਲ - College open with full arrangements

ਬਰਨਾਲਾ ਦੇ ਆਰੀਆ ਮਹਿਲਾ ਗਰਲਜ਼ ਕਾਲਜ ਦਾ ਜਾਇਜ਼ਾ ਲਿਆ ਗਿਆ ਤਾਂ ਕਾਲਜ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਸੀ। ਕਾਲਜ ਵਿੱਚ ਪਹਿਲੇ ਦਿਨ ਕਾਫ਼ੀ ਚਹਿਲ ਪਹਿਲ ਦੇਖਣ ਨੂੰ ਮਿਲੀ।

ਫ਼ੋਟੋ
ਫ਼ੋਟੋ

By

Published : Jan 21, 2021, 5:57 PM IST

ਬਰਨਾਲਾ: ਕੋਰੋਨਾ ਲਾਗ ਕਾਰਨ ਬੰਦ ਕੀਤੇ ਸਿੱਖਿਆ ਅਦਾਰਿਆਂ ਨੂੰ ਪੰਜਾਬ ਸਰਕਾਰ ਨੇ ਖੋਲ੍ਹਣ ਦਾ ਆਦੇਸ਼ ਦੇ ਦਿੱਤਾ ਹੈ। ਇਸ ਦੇ ਚੱਲਦੇ ਅੱਜ ਬਰਨਾਲਾ ਵਿੱਚ ਕਾਲਜ ਖੁੱਲ੍ਹ ਗਏ ਹਨ। ਬਰਨਾਲਾ ਦੇ ਆਰੀਆ ਮਹਿਲਾ ਗਰਲਜ਼ ਕਾਲਜ ਦਾ ਜਾਇਜ਼ਾ ਲਿਆ ਗਿਆ ਤਾਂ ਕਾਲਜ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਸੀ। ਕਾਲਜ ਵਿੱਚ ਪਹਿਲੇ ਦਿਨ ਕਾਫ਼ੀ ਚਹਿਲ ਪਹਿਲ ਦੇਖਣ ਨੂੰ ਮਿਲੀ।

ਕੋਰੋਨਾ ਤੋਂ ਬਾਅਦ ਪਹਿਲੇ ਦਿਨ ਪੂਰੇ ਪ੍ਰਬੰਧਾਂ ਹੇਠ ਖੁੱਲ੍ਹੇ ਕਾਲਜ, ਵਿਦਿਆਰਥੀਆਂ 'ਚ ਖੁਸ਼ੀ ਦਾ ਮਾਹੌਲ

ਕਾਲਜ ਪ੍ਰਿੰਸੀਪਲ ਨੀਲਮ ਸ਼ਰਮਾ ਨੇ ਦੱਸਿਆ ਕਿ ਕਾਲਜ ਵਿੱਚ ਕੋਵਿਡ-19 ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਗਏ ਹਨ। ਕਾਲਜ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ਰ ਕੀਤਾ ਗਿਆ ਹੈ। ਕਾਲਜ ਵਿੱਚ ਦਾਖ਼ਲ ਹੋਣ ਉੱਤੇ ਸਟਾਫ ਅਤੇ ਵਿਦਿਆਰਥਣਾਂ ਨੂੰ ਸੈਨੀਟਾਈਜ਼ ਕਰਵਾਇਆ ਜਾ ਰਿਹਾ ਹੈ। ਮਾਸਕ ਪਹਿਨਣਾ ਵੀ ਜ਼ਰੂਰੀ ਕੀਤਾ ਗਿਆ ਹੈ। ਸ਼ੋਸ਼ਲ ਡਿਸਟੈਂਸ ਦਾ ਵੀ ਵਿਸ਼ੇਸ਼ ਖ਼ਿਆਲ ਰੱਖਿਆ ਜਾ ਰਿਹਾ ਹੈ।

ਕੋਰੋਨਾ ਤੋਂ ਬਾਅਦ ਪਹਿਲੇ ਦਿਨ ਪੂਰੇ ਪ੍ਰਬੰਧਾਂ ਹੇਠ ਖੁੱਲ੍ਹੇ ਕਾਲਜ, ਵਿਦਿਆਰਥੀਆਂ 'ਚ ਖੁਸ਼ੀ ਦਾ ਮਾਹੌਲ

ਕਾਲਜ ਪਹੁੰਚੀਆਂ ਵਿਦਿਆਰਥਣਾਂ ਨੇ ਕਾਲਜ ਖੁੱਲ੍ਹਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਕੋਰੋਨਾ ਦੌਰ ਵਿੱਚ ਆਨਲਾਈਨ ਪੜ੍ਹਾਈ ਹੋ ਰਹੀ ਸੀ। ਪਰ ਆਨਲਾਈਨ ਪੜ੍ਹਾਈ ਵਿੱਚ ਕਾਲਜ ਵਾਂਗ ਸਮਝਣਾ ਔਖਾ ਹੁੰਦਾ ਹੈ ਪਰ ਹੁਣ ਉਨ੍ਹਾਂ ਨੂੰ ਕਾਲਜ ਖੁੱਲ੍ਹਣ ਨਾਲ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇਗਾ। ਕੋਰੋਨਾ ਨੂੰ ਲੈਣ ਕੇ ਕਾਲਜ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ABOUT THE AUTHOR

...view details