ਬਰਨਾਲਾ:ਪੰਜਾਬ ਵਿਧਾਨਸਭਾ ਚੋਣ 2022 ਨੂੰ ਕੁਝ ਹੀ ਸਮਾਂ ਰਹਿ ਜਾਣ ਕਾਰਨ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਦੇ ਚੱਲਦੇ ਆਪਣੇ ਆਪਣੇ ਹਲਕੇ ’ਚ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਭਦੌੜ ਹਲਕੇ ਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।
ਭਦੌੜ ਦੇ ਲੋਕ ਮੈਨੂੰ ਲੈ ਲੈਣ ਗੋਦ- ਸੀਐੱਮ ਚੰਨੀ
ਹਲਕੇ ਭਦੌੜ ਵਿਖੇ ਪਹੁੰਚੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਭਦੌੜ ਹਲਕੇ ਦੇ ਲੋਕਾਂ ਦੀ ਸ਼ਰਨ ਵਿੱਚ ਆ ਗਿਆ ਹਾਂ ਅਤੇ ਹੁਣ ਹਲਕਾ ਭਦੌੜ ਦੇ ਲੋਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਮੈਨੂੰ ਸੰਭਾਲਣ ਅਤੇ ਗੋਦ ਲੈ ਲੈਣ। ਮੈਂ ਭਦੌੜ ਹਲਕੇ ਦੇ ਲੋਕਾਂ ਦੇ ਨਾਲ ਹੀ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਨਣ ਅਤੇ ਭਦੌੜ ਤੋਂ ਜਿੱਤਣ ਦੇ ਮਹੀਨੇ ਦੇ ਅੰਦਰ-ਅੰਦਰ ਘਰ ਪਾ ਕੇ ਭਦੌੜ ਹਲਕੇ ਵਿੱਚ ਹੀ ਰਹਾਂਗਾ।
ਸ੍ਰੀ ਚਮਕੌਰ ਸਾਹਿਬ ਹਲਕੇ ਦਾ ਹੋਇਆ ਵਿਕਾਸ- ਚੰਨੀ
ਸੀਐੱਮ ਚੰਨੀ ਨੇ ਅੱਗੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਵੀ ਭਦੌੜ ਵਾਂਗ ਬਹੁਤ ਪਿਛੜਿਆ ਇਲਾਕਾ ਸੀ। ਪਰ ਹੁਣ ਉੱਥੇ ਪੰਜ ਸੌ ਕਰੋੜ ਦੀ ਲਗਾਤ ਨਾਲ ਯੂਨੀਵਰਸਿਟੀ ਬਣ ਰਹੀ ਹੈ। ਸਿਹਤ ਅਤੇ ਸਿੱਖਿਆ ਦਾ ਵੱਡਾ ਵਿਕਾਸ ਹੋਇਆ ਹੈ। ਸ਼ਹਿਰ ਨੂੰ ਸੁੰਦਰ ਬਣਾਇਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਹ ਸ੍ਰੀ ਚਮਕੌਰ ਸਾਹਿਬ ਵਾਂਗ ਭਦੌੜ ਹਲਕੇ ਦਾ ਪਿਛੜਾਪਨ ਕੱਢਣਾ ਚਾਹੁੰਦੇ ਹਨ। ਭਦੌੜ ਪਿਛਲੇ ਕਈ ਸਾਲਾਂ ਤੋਂ ਲੀਡਰ ਜਿੱਤਦੇ ਆਏ ਹਨ, ਪਰ ਇੱਥੋਂ ਦੇ ਲੋਕਾਂ ਦੇ ਵਿਕਾਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਜਿਸ ਕਰਕੇ ਉਹ ਭਦੌੜ ਸਮੇਤ ਮਾਲਵਾ ਇਲਾਕੇ ਦਾ ਵਿਕਾਸ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਚਰਨਜੀਤ ਨੇ ਕਿਹਾ ਕਿ ਮੰਨਿਆ ਕਿ ਪਿੰਡਾਂ ਵਿਚ ਕੋਈ ਬਹੁਤਾ ਚੰਗਾ ਵਿਕਾਸ ਨਹੀਂ ਹੋਇਆ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਜੰਮ ਕੇ ਨਿਸ਼ਾਨੇ ਵੀ ਸਾਧੇ।
ਇਹ ਵੀ ਪੜੋ:ਸੀਐੱਮ ਚੰਨੀ ਦੇ ਭਾਣਜੇ ਦੀ ਗ੍ਰਿਫਤਾਰੀ ਤੋਂ ਬਾਅਦ ਭਖੀ ਸਿਆਸਤ