ਬਰਨਾਲਾ : ਬਰਨਾਲਾ (Barnala)ਦੇ ਕਸਬਾ ਧਨੌਲਾ ਦੀ ਇੱਕ ਕਲੋਨੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਚੱਲ ਰਹੀ ਹੈ। ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਲੜਾਈ ਹੁੰਦੀ ਰਹਿੰਦੀ ਸੀ। ਪਰ, ਅੱਜ ਇਹ ਲੜਾਈ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਈ, ਜਦੋਂ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ। ਇੱਕ ਪਾਸੇ ਤੋਂ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਦੂਜੇ ਪਾਸੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਸਤਨਾਮ ਸਿੰਘ ਦੀ ਕਾਰ ਅਤੇ ਘਰ 'ਤੇ ਇੱਟਾਂ-ਪੱਥਰ ਮਾਰੇ ਗਏ, ਜਿਸ ਵਿੱਚ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਸਤਨਾਮ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ। ਉਹਨਾਂ ਨੇ ਇਸ ਨਿਕਾਸੀ ਦੇ ਹੱਲ ਲਈ ਪਾਰਟੀ ਆਗੂ ਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਜਾਣੂ ਕਰਵਾਇਆ ਗਿਆ ਸੀ, ਕਿ ਝਗੜਾ ਚੱਲ ਰਿਹਾ ਹੈ ਪਰ ਉਨ੍ਹਾਂ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਪਾਰਟੀ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪਾਰਟੀ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ, ਜਿਸ ਕਾਰਨ ਅੱਜ ਇਹ ਸਮੱਸਿਆ ਪੈਦਾ ਹੋ ਗਈ ਹੈ।
Barnala Clash News : ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਚੱਲੇ ਇੱਟਾਂ ਰੋੜੇ, ਆਪ ਆਗੂ ਨੇ ਆਪਣੇ ਹੀ ਮੰਤਰੀ ਨੂੰ ਠਹਿਰਾਇਆ ਜਿੰਮੇਵਾਰ - barnala mla
ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਬਰਨਾਲਾ ਦੇ ਧਨੌਲਾ ਵਿਖੇ ਦੋ ਧਿਰਾਂ ਵਿੱਚ ਲੜਾਈ ਹੋ ਗਈ, ਇਸ ਦੌਰਾਨ ਇੱਟਾਂ ਰੋੜੇ ਮਾਰ ਕੇ ਗੱਡੀ ਤੱਕ ਦਾ ਨੁਕਸਾਨ ਕੀਤਾ ਅਤੇ ਗਾਲੀ ਗਲੌਚ ਵੀ ਹੋਈ।ਪੀੜਤ ਨੇ ਕਿਹਾ ਕਿ ਆਪ ਦੇ ਮੰਤਰੀ ਨੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਜਦ ਕਿ ਉਹ ਵੀ ਆਪ ਵਰਕਰ ਹੈ। (Clash bitween neighbors in Barnala)
Published : Sep 15, 2023, 7:00 PM IST
ਕਾਰ ਦੀ ਵੀ ਭੰਨ-ਤੋੜ ਕੀਤੀ ਗਈ:ਜਿਸ ਦੌਰਾਨ ਉਸ ਨੂੰ ਲੈ ਕੇ ਇਲਾਕੇ ਦੇ ਕੁਝ ਲੋਕਾਂ ਨੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਉਸ ਦੇ ਘਰ 'ਤੇ ਇੱਟਾਂ-ਪੱਥਰ ਸੁੱਟੇ ਗਏ ਅਤੇ ਉਸ ਦੀ ਕਾਰ ਦੀ ਵੀ ਭੰਨ-ਤੋੜ ਕੀਤੀ ਗਈ। ਇੰਨਾਂ ਹੀ ਨਹੀਂ ਬਲਕਿ ਗਵਾਂਢੀਆਂ ਉੱਤੇ ਦੋਸ਼ ਲਾਉਂਦਿਆਂ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਦੀਆਂ ਔਰਤਾਂ ਨੂੰ ਗਾਲੀ ਗਲੌਚ ਵੀ ਕੀਤਾ ਗਿਆ। ਇਸ ਹਮਲੇ ਸਬੰਧੀ ਉਹਨਾਂ ਪੁਲਿਸ ਥਾਣੇ ਧਨੌਲਾ ਵਿਖੇ ਸਿਕਾਇਤ ਵੀ ਦਰਜ ਕਰਵਾਈ ਹੈ। ਪੁਲਿਸ ਨੇ ਸਾਡੀ ਗੱਲ ਸੁਣਨ ਦੀ ਬਜਾਏ ਹਮਲਾਵਰ ਧਿਰ ਦਾ ਹੀ ਪੱਖ ਪੂਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਸੀਵਰੇਜ ਦੀਆ ਪਾਈਪਾਂ ਪਾਈਆਂ ਜਾਣ, ਜਿਸ ਨਾਲ ਇਹ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ 2013 ਤੋਂ ਉਹ ਆਮ ਆਦਮੀ ਪਾਰਟੀ ਵਿੱਚ ਵਰਕਰ ਦੇ ਤੌਰ 'ਤੇ ਕੰਮ ਕਰਦਾ ਆ ਰਿਹਾ ਹਾਂ।
- Sri Guru Granth Sahib Parkash Purab: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਸੱਚਖੰਡ ਦੀ 2000 ਕੁਇੰਟਲ ਰੰਗ-ਬਿਰੰਗੇ ਫੁੱਲਾਂ ਨਾਲ ਅਲੋਕਿਕ ਸਜਾਵਟ
- Punjab Tourism Summit: ਪੰਜਾਬ ਦਾ ਪਹਿਲਾ ਟੂਰਿਜ਼ਮ ਸਮਿਟ ਬਣਾਵੇਗਾ ਪੰਜਾਬ ਨੂੰ ਰੰਗਲਾ ਜਾਂ ਫਿਰ ਅਜੇ ਵੀ ਲੱਗੇਗਾ ਸਮਾਂ ,ਦੇਖੋ ਖਾਸ ਰਿਪੋਰਟ
- Daily Hukamnama: 30 ਭਾਦੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਕੋਈ ਸੁਣਵਾਈ ਨਹੀਂ ਹੋ ਰਹੀ:ਐਸਸੀ ਵਿੰਗ ਵਿੱਚ ਉਹ ਜਿਲ੍ਹਾ ਪ੍ਰਧਾਨ ਤੇ ਸੂਬਾ ਆਗੂ ਰਹਿਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਆਪਣੇ ਭਾਈਚਾਰੇ ਦੇ ਲੋਕਾਂ ਦੀਆਂ ਸਮੱਸਿਆ ਦੀਆਂ ਮੰਗਾਂ ਨੂੰ ਲੈ ਕੇ ਆਵਾਜ਼ ਉਠਾਉਣ ਦੇ ਕਾਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਔਖੇ ਹਨ ਅਤੇ ਮੇਰੀ ਕੋਈ ਮੰਗ ਸੁਨਣ ਨੂੰ ਤਿਆਰ ਨਹੀਂ ਹਨ। ਇਸ ਸਬੰਧੀ ਥਾਣਾ ਧਨੌਲਾ ਦੇ ਐਸਐਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਦੋਵਾਂ ਧਿਰਾਂ ਦੇ ਬਿਆਨ ਨੋਟ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।