ਬਰਨਾਲਾ:ਬਰਨਾਲਾ ਵਿੱਚ ਅੱਜ ਬੰਬੀਹਾ ਗਰੁੱਪ ਦੇ ਮੈਂਬਰਾਂ ਅਤੇ ਪੁਲਿਸ ਦਰਮਿਆਨ ਮੁੱਠਭੇੜ ਹੋਈ ਹੈ। ਦੁਪਹਿਰ ਸਮੇਂ ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਬਠਿੰਡਾ ਚੰਡੀਗੜ੍ਹ ਹਾਈਵੇ ਉਪਰ ਪੁਲਿਸ ਵਲੋਂ ਇੱਕ ਸਵਿੱਫ਼ਟ ਗੱਡੀ ਨੂੰ ਘੇਰਿਆ ਗਿਆ, ਜਿਸ ਵਿੱਚ ਸਵਾਰ ਗੈਂਗਸਟਰ ਗਰੱਪ ਦੇ ਮੈਂਬਰਾਂ ਨੇ ਫ਼ਾਇਰਿੰਗ ਕਰ ਦਿੱਤੀ। ਇਹ ਆਪਰੇਸ਼ਨ ਏਜੀਟੀਐਫ਼ ਅਤੇ ਬਰਨਾਲਾ ਪੁਲਿਸ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਵੀ ਹੋਇਆ ਇੱਕ ਗੈਂਗਸਟਰ:ਇਸ ਮੁੱਠਭੇੜ ਵਿੱਚ ਇੱਕ ਗੈਂਗਸਟਰ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਵੀ ਹੋਇਆ ਹੈ। ਜਦਕਿ ਕੁੱਲ ਚਾਰ ਜਣਿਆਂ ਨੂੰ ਪੁਲਿਸ ਨੇ ਕੀਬੂ ਕਰ ਲਿਆ ਹੈ। ਪੁਲਿਸ ਨੇ ਸਵਿਫਟ ਕਾਰ ਅਤੇ ਤਿੰਨ ਹਥਿਆਰ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਜ਼ਖ਼ਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਕਾਰਵਾਈ ਏਜੀਟੀਐਫ ਨੇ ਖੁਫੀਆ ਸੂਚਨਾ 'ਤੇ ਕੀਤੀ ਹੈ।
ਏਜੀਟੀਐਫ਼ ਤੇ ਬਰਨਾਲਾ ਪੁਲਿਸ ਵਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ ਇੱਕ ਜੁਆਇੰਟ ਆਪਰੇਸ਼ਨ:ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਇੱਕ ਜੁਆਇੰਟ ਆਪਰੇਸ਼ਨ ਏਜੀਟੀਐਫ਼ ਅਤੇ ਬਰਨਾਲਾ ਪੁਲਿਸ ਵਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ ਹੈ। ਜਿਸ ਵਿੱਚ ਬੰਬੀਹਾ ਗਰੁੱਪ, ਅਰਸ਼ ਡੱਲਾ ਗੈਂਗ ਅਤੇ ਸੁੱਖਾ ਦੁੱਨੇਕਾ ਗੈਂਗ ਦੇ ਚਾਰ ਮੈਂਬਰ ਕਾਬੂ ਕੀਤੇ ਗਏ ਹਨ। ਇਹਨਾਂ ਵਿੱਚ ਸੁਖਜਿੰਦਰ ਸਿੰਘ ਉਰਫ਼ ਸੁੱਖੀ ਖਾਨ ਵਾਸੀ ਲੌਂਗੋਵਾਲ, ਯਾਦਵਿੰਦਰ ਸਿੰਘ ਮੁੱਲਾਪੁਰ, ਹੁਸ਼ਨਪ੍ਰੀਤ ਸਿੰਘ ਉਰਫ਼ ਗਿੱਲ ਅਤੇ ਜਗਸੀਰ ਸਿੰਘ ਉਰਫ਼ ਬਿੱਲਾ ਵਾਸੀ ਲੌਂਗੋਵਾਲ ਨੂੰ ਕਾਬੂ ਕੀਤਾ ਗਿਆ ਹੈ।