ਬਰਨਾਲਾ:ਦੁਨੀਆਂ ਭਰ ਵਿੱਚ ਇਸਾਈ ਭਾਈਚਾਰੇ (Christian community) ਵੱਲੋਂ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਬਰਨਾਲਾ ਵਿਖੇ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਈਸਾਈ ਭਾਈਚਾਰੇ ਨੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ। ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬਰਨਾਲਾ ਵਿਖੇ ਧੂਮਧਾਮ ਨਾਲ ਖੁਸ਼ੀਆਂ ਮਨਾਈਆਂ ਗਈਆਂ ਅਤੇ ਪ੍ਰਭੂ ਦਾ ਗੁਣਗਾਣ ਕੀਤਾ ਗਿਆ, ਉਥੇ ਦੁਨੀਆਂ ਭਰ ਦੇ ਲੋਕਾਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਗਈ।
ਉਤਸ਼ਾਹ ਨਾਲ 25 ਦਸੰਬਰ ਨੂੰ ਮਨਾਇਆ: ਇਸ ਮੌਕੇ ਗੱਲਬਾਤ ਕਰਦਿਆਂ ਕ੍ਰਿਸਚਿਅਨ ਭਾਈਚਾਰੇ (Christian community) ਦੇ ਲੋਕਾਂ ਨੇ ਕਿਹਾ ਕਿ ਕ੍ਰਿਸਮਿਸ ਦਾ ਤਿਉਹਾਰ ਪੂਰੀ ਦੁਨੀਆਂ ਵਿੱਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਜਿਸ ਤਹਿਤ ਬਰਨਾਲਾ ਵਿਖੇ ਵੀ ਇਸਾਈ ਭਾਈਚਾਰੇ ਦੇ ਲੋਕ ਇਕਜੁੱਟ ਹੋ ਕੇ ਇਹ ਤਿਉਹਾਰ ਮਨਾ ਰਹੇ ਹਨ। ਉਹਨਾਂ ਕਿਹਾ ਕਿ ਇਹ ਤਿਉਹਾਰ ਬਾਈਬਲ ਦੇ ਅਨੁਸਾਰ ਪ੍ਰਭੂ ਯੀਸ਼ੂ ਮਸੀਹ ਦੇ ਅਵਤਾਰ ਦਿਨ ਮੌਕੇ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਬਰਨਾਲਾ ਵਿਖੇ ਸੰਧੂ ਇਨਕਲੇਵ ਵਿਖੇ ਸਮੂਹ ਭਾਈਚਾਰੇ ਦੇ ਲੋਕ ਇਕਜੁੱਟ ਹੋਏ ਹਨ ਅਤੇ ਪ੍ਰਭੂ ਯੀਸ਼ੂ ਮਸੀਹ ਦਾ ਦਿਨ ਮਨਾ ਰਹੇ ਹਨ। ਯੀ਼ਸ਼ੂ ਮਸੀਹ ਖ਼ੁਦ ਪ੍ਰਮਾਤਮਾ ਹਨ, ਉਹਨਾਂ ਨੂੰ ਅੱਜ ਦੇ ਦਿਨ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
- ਦਿੱਲੀ ਵਿਖੇ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ 'ਚ ਕੀਤੀ ਵਾਪਸੀ, ਕਿਹਾ- ਮੈਂ ਬਗੈਰ ਕੋਈ ਸ਼ਰਤ ਘਰ ਵਾਪਸੀ ਕੀਤੀ, ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ ਸੁਆਗਤ
- 8 ਸਾਲ ਕੋਮਾ 'ਚ ਰਹੇ ਲੈਫਟੀਨੈਂਟ ਕਰਨਲ ਨੇ ਜਲੰਧਰ 'ਚ ਲਏ ਆਖਰੀ ਸਾਹ, ਸਾਥੀ ਨੂੰ ਬਚਾਉਣ ਲਈ ਗੋਲੀ ਅੱਗੇ ਡਾਈ ਸੀ ਹਿੱਕ, ਕੋਰੋਨਾ ਦੌਰਾਨ ਵੀ ਜੂਝੇ ਕਰਨਬੀਰ ਸਿੰਘ ਨੱਤ
- Shaheedi Jor Mel : ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ; ਜਾਣੋ, ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨਾਮ 'ਚ ਲੁੱਕਿਆ ਇਤਿਹਾਸ