ਬਰਨਾਲਾ:ਕੋਵਿਡ-19 ਮਹਾਂਮਾਰੀ ਦੇ ਕਹਿਰ ਦੇ ਚੱਲਦੇ ਬਾਜ਼ਾਰਾਂ ’ਚ ਮੰਦੀ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਜੇਕਰ ਤਿਉਹਾਰਾਂ ਦੀ ਗੱਲ ਕਰੀਏ ਤਾਂ ਤਿਉਹਾਰਾਂ ਵਿੱਚ ਵੀ ਮੰਦੀ ਦੇ ਹਾਲਾਤ ਨਜ਼ਰ ਆ ਰਹੇ ਹਨ। ਪਰ ਇਨ੍ਹਾਂ ਹਾਲਾਤਾਂ ਦੇ ਮੱਦੇਨਜਰ ਬਰਨਾਲਾ ਸਿਵਲ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਬਰਨਾਲੇ ਦੇ ਵੱਲੋਂ ਸੈਲਫ ਹੈਲਪ ਗਰੁੱਪ ਚਲਾਏ ਜਾ ਰਹੇ ਹਨ। ਜੋ ਸਮੇਂ - ਸਮੇਂ ’ਤੇ ਲੋਕਾਂ ਦੀ ਸੌਖ ਲਈ ਸਮਾਨ ਵੀ ਤਿਆਰ ਕਰਵਾਉਂਦੇ ਹਨ ਅਤੇ ਉਨ੍ਹਾਂ ਨੂੰ ਇੱਕ ਆਮਦਨ ਦਾ ਸਾਧਨ ਵੀ ਦਿੱਤਾ ਜਾਂਦਾ ਹੈ।
ਦੱਸ ਦਈਏ ਕਿ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਵਲੋਂ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਮਹਿੰਗਾਈ ਦੇ ਦੌਰ ਵਿੱਚ ਸਸਤੇ ਰੇਟ ਉੱਤੇ ਚਾਕਲੇਟ ਕੇਕ ਬਣਾਏ ਜਾ ਰਹੇ ਹਨ, ਜੋ ਬਾਜ਼ਾਰ ਨਾਲੋਂ ਸਸਤੇ ਰੇਟ ਉੱਤੇ ਵੀ ਮਿਲ ਰਹੇ ਹੈ। ਉੱਥੇ ਹੀ ਕਵਾਲਿਟੀ ਵੀ ਚੰਗੀ ਤਿਆਰ ਕੀਤੀ ਗਈ ਹੈ। ਇਸ ਸੈਲਫ ਹੈਲਪ ਗਰੁੱਪ ਨੂੰ ਚਲਾ ਰਹੀ ਰਵਿੰਦਰ ਕੌਰ ਨੇ ਦੱਸਿਆ ਕਿ ਘਰ ਵਿੱਚ ਖਾਲੀ ਟਾਇਮ ਬੈਠੇ - ਬੈਠੇ ਇਸ ਕੰਮ ਨੂੰ ਸ਼ੁਰੂ ਕੀਤਾ ਗਿਆ ਸੀ। ਜਿਸ ਵਿੱਚ ਅੱਜ ਮੁਹੱਲੇ ਦੀਆਂ ਕਈ ਔਰਤਾਂ ਸਾਥ ਦੇ ਰਹੀਆਂ ਹਨ। ਇਸ ਵਾਰ ਰੱਖੜੀ ਦੇ ਤਿਉਹਾਰ ਉੱਤੇ ਉਨ੍ਹਾਂ ਨੇ ਚਾਕਲੇਟ ਕੇਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਜਿਸਦੀ ਬਾਜ਼ਾਰ ਵਿੱਚ ਕਾਫ਼ੀ ਡਿਮਾਂਡ ਹੈ। ਚੰਗੇ ਆਰਡਰ ਮਿਲ ਰਹੇ ਹਨ ਅਤੇ ਲੋਕ ਸ਼ਹਿਰ ਤੋਂ ਉਨ੍ਹਾਂ ਦੇ ਘਰ ਖਰੀਦਾਰੀ ਕਰਨ ਲਈ ਪਹੁੰਚ ਰਹੇ ਹਨ।