ਭਦੌੜ:ਪਿਛਲੇ ਦਿਨੀਂ ਮੁਹੱਲਾ ਕਲੀਨਿਕ ਦੇ ਉਦਘਾਟਨ ਮੌਕੇ ਪਿੰਡ ਸ਼ਹਿਣਾ ਦੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦਰਮਿਆਨ ਹੋਈ ਤੂੰ-ਤੂੰ ਮੈਂ-ਮੈਂ ਦਰਮਿਆਨ ਲਾਭ ਸਿੰਘ ਉੱਗੋਕੇ ਵੱਲੋਂ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਨੂੰ 'ਮਾਰ ਮਾਰ ਲਫੇੜੇ ਤੈਨੂੰ ਅੰਦਰ ਸੁੱਟਿਆ ਹੁੰਦਾਂ ਤਾਂ' ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਨਾਲ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਇਨ੍ਹਾਂ ਬੋਲੇ ਸ਼ਬਦਾਂ ਦਾ ਵਿਰੋਧ ਵੀ ਝੱਲਣਾ ਪਿਆ ਸੀ। ਉਦੋਂ ਤੋਂ ਪਿੰਡ ਸ਼ਹਿਣਾ ਦੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਪੱਖ ਵਿਚ ਵੱਖ-ਵੱਖ ਜਥੇਬੰਦੀਆਂ ਸਮੇਤ ਕਈ ਸਿਆਸੀ ਪਾਰਟੀਆਂ ਵੀ ਆਈਆਂ ਸਨ।
Charanjit Channi on MLA: ਲਫੇੜਿਆਂ ਵਾਲੇ ਬਿਆਨ ਉਤੇ ਵਿਧਾਇਕ ਉੱਗੋਕੇ ਖ਼ਿਲਾਫ਼ ਬੋਲੇ ਚਰਨਜੀਤ ਚੰਨੀ, ਕਿਹਾ- ਚੌਧਰ ਕਿਸੇ ਕੋਲ ਹਮੇਸ਼ਾ ਨਹੀਂ ਰਹਿੰਦੀ - ਚਰਨਜੀਤ ਸਿੰਘ ਚੰਨੀ
ਬੀਤੇ ਦਿਨੀਂ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਕਾਂਗਰਸ ਦੇ ਸਾਬਕਾ ਸਰਪੰਚ ਵਿਰੁੱਧ ਟਿੱਪਣੀ ਕੀਤੀ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਵਿਧਾਇਕ ਦਾ ਵਿਰੋਧ ਹੋ ਰਿਹਾ ਹੈ। ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਇਕ ਵਿਰੁੱਧ ਪ੍ਰੈੱਸ ਕਾਨਫਰੰਸ ਕੀਤੀ ਹੈ।
ਸਾਬਕਾ ਮੁੱਖ ਮੰਤਰੀ ਨੇ ਕੀਤੀ ਪ੍ਰੈੱਸ ਕਾਨਫਰੰਸ :ਅੱਜ ਇਸ ਮਾਮਲੇ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਰਪੰਚ ਸੁਖਵਿੰਦਰ ਸਿੰਘ ਦੇ ਹੱਕ ਵਿਚ ਸ਼ਹਿਣਾ ਦੇ ਪੰਚਾਇਤ ਘਰ ਵਿਚ ਪਹੁੰਚ ਕੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਦੌੜ ਦੇ ਵਿਧਾਇਕ ਨੇ ਜੋ ਧਮਕੀਆਂ ਸ਼ਹਿਣਾ ਪਿੰਡ ਦੇ ਸਰਪੰਚ ਨੂੰ ਦਿੱਤੀਆਂ ਸਨ, ਮੈਂ ਉਸ ਸਬੰਧੀ ਅੱਜ ਪੰਚਾਇਤ ਨੂੰ ਮਿਲਣ ਆਇਆ ਹਾਂ। ਮੈਂ ਵੀ 15 ਸਾਲ ਵਿਧਾਇਕ ਰਿਹਾ ਹਾਂ ਅਤੇ ਜਦੋਂ ਕੋਈ ਵੀ ਜਿੱਤ ਕੇ ਵਿਧਾਇਤ, ਮੰਤਰੀ ਜਾਂ ਫਿਰ ਸਰਪੰਚ ਬਣਦਾ ਹੈ ਤਾਂ ਉਹ ਉਸ ਏਰੀਏ ਵਿੱਚ ਰਹਿੰਦੇ ਸਾਰੇ ਹੀ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ, ਭਾਵੇਂ ਉਸ ਨੂੰ ਕਿਸੇ ਨੇ ਵੋਟਾਂ ਪਾਈਆਂ ਹੋਣ ਭਾਵੇ ਨਾ। ਜਿੱਤ ਕੇ ਪੁਰਾਣੀਆਂ ਰੰਜ਼ਿਸ਼ਾਂ ਕੱਢਣੀਆਂ ਕਿਸੇ ਵੀ ਜਿੱਤੇ ਹੋਏ ਬੰਦੇ ਨੂੰ ਸ਼ੋਭਾ ਨਹੀਂ ਦਿੰਦੀਆਂ।
ਇਹ ਵੀ ਪੜ੍ਹੋ :Punjab Budget Session Live Updates: ਬਜਟ ਸੈਸ਼ਨ ਦਾ ਦੂਜਾ ਦਿਨ, ਹੰਗਾਮੇ ਦੇ ਆਸਾਰ
ਭਦੌੜ ਦੇ ਵਿਧਾਇਕ ਨੂੰ ਬੇਨਤੀ :ਇਸ ਕਰਕੇ ਮੈਂ ਭਦੌੜ ਦੇ ਵਿਧਾਇਕ ਨੂੰ ਬੇਨਤੀ ਕਰਦਾ ਹਾਂ ਕਿ ਬਚਪਨ ਵਿਚੋਂ ਬਾਹਰ ਨਿਕਲ ਕੇ ਥੋੜ੍ਹਾ ਜਿਹਾ ਸਿਆਣਪ ਤੋਂ ਕੰਮ ਲੈਣ। ਲੋਕਾਂ ਨੂੰ ਝੂਠੇ ਪਰਚਿਆਂ ਵਿੱਚ ਨਾ ਫਸਾਉਣ। ਚੌਧਰ ਕਿਸੇ ਕੋਲ ਵੀ ਪੱਕੀ ਨਹੀਂ ਰਹਿੰਦੀ ਹਮੇਸ਼ਾ ਕੋਈ ਮੰਤਰੀ ਨਹੀਂ ਰਹਿੰਦਾ ਅਤੇ ਹਮੇਸ਼ਾ ਕੋਈ ਵਿਧਾਇਕ ਨਹੀਂ ਰਹਿੰਦਾ। ਚਾਰ ਮਹੀਨੇ ਪਹਿਲਾਂ ਲੋਕਾਂ ਨੇ ਬਹੁਤ ਜ਼ਿਆਦਾ ਵੋਟਾਂ ਨਾਲ ਜਿਤਾਇਆ ਸੀ ਅਤੇ ਚਾਰ ਮਹੀਨੇ ਬਾਅਦ ਲੋਕਾਂ ਨੇ ਬਿਲਕੁਲ ਭੋਗ ਪਾ ਦਿੱਤਾ, ਪਰ ਫਿਰ ਵੀ ਅਜਿਹੀਆਂ ਆਕੜਾਂ ਕਰਨੀਆਂ ਕਿ 'ਤੈਨੂੰ ਮਾਰ ਮਾਰ ਲਫੇੜੇ ਅੰਦਰ ਸੁੱਟਿਆ ਹੁੰਦਾ ਤਾਂ, ਤੈਨੂੰ ਫੇਰ ਪਤਾ ਲੱਗਦਾ" ਨੁਮਾਇੰਦਿਆਂ ਨੂੰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਲਾਭ ਸਿੰਘ ਉੱਗੋਕੇ ਨੂੰ ਅਪੀਲ ਕਰਦਿਆਂ ਕਿਹਾ ਕਿ ਥੋੜ੍ਹਾ ਜਿਹਾ ਸੰਭਲ ਕੇ ਚੱਲੋ, ਅਜੇ ਬਹੁਤ ਲੰਬਾ ਪੈਂਡਾ ਹੈ, ਕੋਈ ਇੱਕ ਦਿਨ ਦੀ ਗੱਲ ਨਹੀਂ ਹੈ।