ਬਰਨਾਲਾ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਲਈ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਆਖਰੀ ਦਿਨ ਦਿੱਗਜ ਲਗਾਤਾਰ ਆਪੋ ਆਪਣੇ ਉਮੀਦਵਾਰਾਂ ਦੇ ਹੱਕ ’ਚ ਜੋਸ਼ੋ ਖਰੋਸ ਨਾਲ ਚੋਣ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ।
ਇਸੇ ਤਹਿਤ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ਼ੁੱਕਰਾਵਰ ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਭਦੌੜ ਵਿੱਚ ਆਪਣੇ ਲਈ ਪ੍ਰਚਾਰ ਕਰਨ ਪੁੱਜੇ। ਅੱਜ ਸ਼ੁੱਕਰਾਵਰ ਉਹਨਾਂ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਰੋਡ ਸ਼ੋਅ ਕੱਢਿਆ ਗਿਆ। ਪ੍ਰੰਤੂ ਮੁੱਖ ਮੰਤਰੀ ਚੋਣ ਪ੍ਰਚਾਰ ਅੱਧ ਵਿਚਕਾਰ ਛੱਡ ਕੇ ਚਲੇ ਗਏ।
ਅੱਜ ਉਹਨਾਂ ਵੱਲੋਂ ਹਲਕੇ ਦੇ 17 ਪਿੰਡਾਂ ਵਿੱਚ ਰੋਡ ਸ਼ੋਅ ਕੱਢਿਆ ਜਾਣਾ ਸੀ, ਜਦਕਿ ਉਹ ਸਿਰਫ਼ ਸੱਤ ਪਿੰਡਾਂ ਵਿੱਚ ਹੀ ਰੋਡ ਸ਼ੋਅ ਕੱਢ ਸਕੇ। ਉਹਨਾਂ ਨਾਲ ਰੋਡ ਸ਼ੋਅ ਦੌਰਾਨ ਸਿੱਧੂ ਮੂਸੇ ਵਾਲਾ, ਐਮ.ਪੀ ਮੁਹੰਮਦ ਸਦੀਕ, ਦਰਬਾਰਾ ਸਿੰਘ ਗੁਰੂ ਅਤੇ ਬੀਬੀ ਸੁਰਿੰਦਰ ਕੌਰ ਬਾਲੀਆ ਵੀ ਮੌਜੂਦ ਸਨ।