ਬਰਨਾਲਾ:ਪੰਜਾਬ ਵਿੱਚ ਝੋਨੇ ਦੀ ਵਾਢੀ ਦਾ ਸੀਜ਼ਨ (paddy season) ਜ਼ੋਰਾਂ ਤੇ ਜਾਰੀ ਹੈ। ਪਰ ਇਸ ਸੀਜ਼ਨ (paddy season) ਦੌਰਾਨ ਕੁਦਰਤ ਦੀ ਫਿਰ ਕਿਸਾਨਾਂ ਤੇ ਮਾਰ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਪੱਛਮੀ ਚੱਕਰਵਾਤ ਦੇ ਕਾਰਨ ਬਰਨਾਲਾ ਸਮੇਤ ਹੋਰ ਇਲਾਕਿਆਂ ਵਿੱਚ ਮੀਂਹ ਪੈਣ ਦੇ ਆਸਾਰ ਹਨ। ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਦੇ ਐਸੋਸ਼ੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਅਤੇ ਸ਼੍ਰੀ ਜਗਜੀਵਨ ਸਿੰਘ (ਮੌਸਮ ਮਾਹਿਰ) ਨੇ ਸਾਂਝੀ ਕੀਤੀ ਹੈ।
ਝੋਨੇ ਦੇ ਸੀਜ਼ਨ ਦੌਰਾਨ ਪੱਛਮੀ ਚੱਕਰਵਾਤ ਦੇ ਕਾਰਨ ਮੀਂਹ ਪੈਣ ਦੀ ਬਣੀ ਸੰਭਾਵਨਾ - ਐਸੋਸ਼ੀਏਟ ਡਾਇਰੈਕਟਰ
ਇਸ ਸਮੇਂ ਝੋਨੇ ਦੀ ਵਾਢੀ (paddy season) ਪੂਰੇ ਜ਼ੋਰਾਂ ਤੇ ਚੱਲ ਰਹੀ ਹੈ, ਪਰ ਪਿਛੇਤੀਆਂ/ਜਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਅਜੇ ਵੀ ਖੇਤ ਵਿੱਚ ਹੀ ਖੜੀਆਂ ਹਨ। ਉਨ੍ਹਾਂ ਨੇ ਦੱਸਿਆ ਕਿ 23 ਅਤੇ 24 ਅਕਤੂਬਰ ਦਰਮਿਆਨ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਝੋਨੇ ਦੀ ਵਾਢੀ (paddy season) ਪੂਰੇ ਜ਼ੋਰਾਂ ਤੇ ਚੱਲ ਰਹੀ ਹੈ, ਪਰ ਪਿਛੇਤੀਆਂ/ਜਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਅਜੇ ਵੀ ਖੇਤ ਵਿੱਚ ਹੀ ਖੜੀਆਂ ਹਨ। ਉਨ੍ਹਾਂ ਨੇ ਦੱਸਿਆ ਕਿ 23 ਅਤੇ 24 ਅਕਤੂਬਰ ਦਰਮਿਆਨ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਰਕੇ ਉਨ੍ਹਾਂ ਨੇ ਕਿਸਾਨਾਂ ਨੂੰ ਪੱਕੀ ਹੋਈ ਝੋਨੇ ਦੀ ਫ਼ਸਲ (Paddy crop) ਦੀ ਕਟਾਈ ਪੂਰੀ ਕਰਨ ਦੀ ਸਲਾਹ ਦਿੱਤੀ ਤਾਂ ਜੋ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚ ਜਾਵੇ ਅਤੇ ਸਮੇਂ-ਸਿਰ ਅਗਲੇਰੀਆਂ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਕੀਤੀ ਜਾ ਸਕੇ। ਜਿਨ੍ਹਾਂ ਕਿਸਾਨਾਂ ਨੇ ਫ਼ਸਲ ਦੀ ਕਟਾਈ ਕਰਕੇ ਮੰਡੀ ਵਿੱਚ ਰੱਖੀ ਹੋਈ ਹੈ, ਉਹ ਦਾਣਿਆਂ ਨੂੰ ਢਕਣ ਲਈ ਤਰਪਾਲ ਦਾ ਇੰਤਜ਼ਾਮ ਕਰ ਲੈਣ ਜਿਸ ਨਾਲ ਫ਼ਸਲ ਨੂੰ ਵੱਧ ਨਮੀਂ ਤੋਂ ਬਚਾਅ ਕੇ ਸੁਚੱਜੀ ਮਾਰਕੀਟਿੰਗ ਕੀਤੀ ਜਾ ਸਕੇ।
ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਇਹ ਵੀ ਦੱਸਿਆ ਕਿ ਕੇ. ਵੀ. ਕੇ. ਹੰਡਿਆਇਆ, ਬਰਨਾਲਾ ਕਿਸਾਨਾਂ ਨੂੰ ਲਗਾਤਾਰ ਮੌਸਮ ਦੀ ਜਾਣਕਾਰੀ ਦੇ ਕੇ ਸੁਚੇਤ ਕਰਦਾ ਰਹਿੰਦਾ ਹੈ, ਜਿਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮਾਂ ਵਿੱਚ ਕਾਫ਼ੀ ਮੱਦਦ ਵੀ ਮਿਲਦੀ ਹੈ।
ਇਹ ਵੀ ਪੜੋ: ਦੋ ਗੁੱਟਾਂ ‘ਚ ਦਿਨ-ਦਿਹਾੜੇ ਸ਼ਰੇਆਮ ਚੱਲੀਆਂ ਗੋਲੀਆਂ, ਘਟਨਾ ਦੀਆਂ CCTV ਫੁਟੇਜ ਆਈ ਸਾਹਮਣੇ