ਬਰਨਾਲਾ: ਕੇਂਦਰ ਸਰਕਾਰ ਵੱਲੋਂ ਖਰੀਦ ਕੇਂਦਰਾਂ ‘ਚ ਸੁੰਗੜੇ ਦਾਣੇ ਦਾ ਨਿਰੀਖਣ ਕਰਨ ਲਈ ਇੱਕ ਟੀਮ ਮਨਿਸਟਰੀ ਆਫ ਫੂਡ ‘ਚੰਡੀਗੜ ਤੋਂ (Central team inspects spoiled wheat ) ਸੁਭਾਸ ਡਡਵਾਲ ਦੀ ਅਗਵਾਈ ਮਾਰਕੀਟ ਕਮੇਟੀ ਦੇ ਮੁੱਖ ਯਾਰਡ ਤਪਾ ਵਿੱਚ ਪੁੱਜੀ। ਇਸ ਟੀਮ ਨੇ ਵੱਖ-ਵੱਖ ਢੇਰੀਆਂ ਤੋਂ ਕਣਕ ਦੇ ਦਾਣਿਆਂ ‘ਦੇ ਤਿੰਨ ਸੈਂਪਲ ਲਏ ਗਏ।
ਟੀਮ ਅਧਿਕਾਰੀਆਂ ਨੇ ਕਿਹਾ ਕਿ ਇਹ ਦਾਣੇ ਕੇਂਦਰ ਵੱਲੋਂ ਭੇਜੀ ਗਈ ਹੈ ਕਿਉਂਕਿ ਨਿਰਧਾਰਿਤ ਮਾਪਦੰਡ 6 ਪ੍ਰਤੀਸ਼ਤ ਤੋਂ ਵੱਧ ਸੁਘੜੇ ਦਾਣੇ ਹੋਣ ਕਾਰਨ ਪੰਜਾਬ ਦੀਆਂ ਖਰੀਦ ਏਜੰਸ਼ੀਆਂ ਨੇ ਹੜਤਾਲ ਕਰਕੇ ਖਰੀਦ ਬੰਦ ਕਰ ਦਿੱਤੀ ਪਰ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਮਾਪਦੰਡਾਂ ‘ਚ ਢਿੱਲ ਕਰਨ ਲਈ ਬੇਨਤੀ ਕੀਤੀ ਸੀ ਜਿਸ ’ਤੇ ਅਮਲ ਕਰਦਿਆਂ ਉਹ ਕਣਕ ਦੇ ਨਮੂਨੇ ਭਰਨ ਆਏ ਹਨ ਅਤੇ ਇਹ ਜਾਂਚ ਰਿਪੋਰਟ ਕੇਂਦਰ ਨੂੰ ਭੇਜ ਦਿੱਤੀ ਜਾਵੇਗੀ ਅਤੇ ਮਾਪਦੰਡਾਂ ‘ਚ ਕਿੰਨੀ ਰਿਆਇਤ ਦੇਣੀ ਹੈ ਇਹ ਫੈਸਲਾ ਕੇਂਦਰੀ ਸਰਕਾਰ ਕਰੇਗੀ।