ਪੰਜਾਬ

punjab

ETV Bharat / state

ਨਸ਼ੇੜੀ ਪਿਓ ਨੇ 9 ਸਾਲਾ ਧੀ ਦਾ ਨਸ਼ੇ 'ਚ ਪਾੜ੍ਹਿਆ ਸਿਰ- ਵੇਖੋ ਵੀਡੀਓ - ਪੁਲਿਸ ਪ੍ਰਸ਼ਾਸਨ

ਇੱਕ ਨਸ਼ੇੜੀ ਪਿਉ ਵੱਲੋਂ ਆਪਣੀ 9 ਸਾਲਾਂ ਦੀ ਧੀ ਨੂੰ ਕੁੱਟਮਾਰ ਕਰਕੇ ਉਸਦਾ ਸਿਰ ਪਾੜ ਦਿੱਤਾ ਗਿਆ। ਇਸ ਬੱਚੀ ਦੀ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਬਰਨਾਲਾ ਦਾ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਅਤੇ ਨਿਰਦਈ ਪਿਉ ਨੂੰ ਗ੍ਰਿਫ਼ਤਾਰ ਕੀਤਾ ਹੈ।

ਨਸ਼ੇੜੀ ਪਿਓ ਨੇ 9 ਸਾਲਾ ਧੀ ਦਾ ਨਸ਼ੇ 'ਚ ਪਾੜ੍ਹਿਆ ਸਿਰ- ਵੇਖੋ ਵੀਡੀਓ
ਨਸ਼ੇੜੀ ਪਿਓ ਨੇ 9 ਸਾਲਾ ਧੀ ਦਾ ਨਸ਼ੇ 'ਚ ਪਾੜ੍ਹਿਆ ਸਿਰ- ਵੇਖੋ ਵੀਡੀਓ

By

Published : Aug 26, 2021, 8:12 PM IST

ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਤਾ ਤੋਂ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਨਸ਼ੇੜੀ ਪਿਉ ਵੱਲੋਂ ਆਪਣੀ 9 ਸਾਲਾਂ ਦੀ ਧੀ ਨੂੰ ਕੁੱਟਮਾਰ ਕਰਕੇ ਉਸਦਾ ਸਿਰ ਪਾੜ ਦਿੱਤਾ ਗਿਆ। ਇਸ ਬੱਚੀ ਦੀ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਬਰਨਾਲਾ ਦਾ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਅਤੇ ਨਿਰਦਈ ਪਿਉ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਇਸ ਮਾਮਲੇ ਸੰਬੰਧੀ ਪ੍ਰਤੱਖਦਰਸ਼ੀ ਨੌਜਵਾਨ ਅਤੇ ਸਰਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੰਟ ਸਿੰਘ ਜੋ ਨਸ਼ੇੜੀ ਕਿਸਮ ਦਾ ਵਿਅਕਤੀ ਹੈ। ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁੱਟਮਾਰ ਕਰਦਾ ਸੀ। ਜਿਸ ਤੋਂ ਦੁਖੀ ਹੋ ਕੇ ਉਸਦੀ ਪਤਨੀ ਅਤੇ ਇਕ ਬੇਟਾ ਘਰ ਛੱਡ ਕੇ ਚਲੇ ਗਏ।

ਜਿਸਤੋਂ ਬਾਅਦ ਨਸ਼ੇੜੀ ਪਿਉ ਆਪਣੀ 9 ਸਾਲਾਂ ਦੀ ਧੀ ਨਾਲ ਪਿੰਡ ਮਹਿਤਾ ਵਿਖੇ ਆਪਣੇ ਘਰ ਵਿੱਚ ਰਹਿੰਦਾ ਸੀ। ਸ਼ਰਾਬੀ ਪਿਓ ਵੱਲੋਂ ਆਪਣੀ 9 ਸਾਲਾਂ ਦੀ ਧੀ ਦੀ ਬੁਰੇ ਤਰੀਕੇ ਨਾਲ ਰੋਜ਼ਾਨਾ ਕੁੱਟਮਾਰ ਕੀਤੀ ਜਾਂਦੀ ਸੀ। ਪਿਛਲੀ ਰਾਤ ਨੂੰ ਉਸ ਨੇ ਆਪਣੀ ਧੀ ਨੂੰ ਇਸ ਤਰ੍ਹਾਂ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਕਿ ਉਹਦੇ ਸਿਰ 'ਤੇ 9 ਟਾਂਕੇ ਲੱਗੇ ਹਨ। ਉਹਨਾਂ ਮੁਲਜ਼ਮ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਨਸ਼ੇੜੀ ਪਿਓ ਨੇ 9 ਸਾਲਾ ਧੀ ਦਾ ਨਸ਼ੇ 'ਚ ਪਾੜ੍ਹਿਆ ਸਿਰ- ਵੇਖੋ ਵੀਡੀਓ

ਸ਼ੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਉਪਰੰਤ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆਈ ਹੈ। DSP ਤਪਾ ਬਲਜੀਤ ਸਿੰਘ ਬਰਾੜ ਅਤੇ ਤਪਾ ਥਾਣੇ ਦੇ SHO ਜਗਜੀਤ ਸਿੰਘ ਘੁਮਾਣ ਸਮੇਤ ਪੁਲਿਸ ਪਾਰਟੀ ਨੇ ਸਖ਼ਤ ਕਾਰਵਾਈ ਕਰਦਿਆਂ ਹੋਇਆ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। DSP ਨੇ ਕਿਹਾ ਕਿ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਜਲਾਦ ਬਣ ਪਿਓ ਨੇ ਧੀ ਨੂੰ ਬੇਰਹਿਮੀ ਨਾਲ ਕੁੱਟਿਆ, ਦੇਖੋ ਵੀਡੀਓ

ABOUT THE AUTHOR

...view details