ਬਰਨਾਲਾ:ਜ਼ਿਲ੍ਹੇ ਦੇ ਪਿੰਡ ਕੈਰੇ ਦੇ ਪੈਟਰੋਲ ਪੰਪ ਤੋਂ ਬੀਤੇ ਕੱਲ੍ਹ ਇੱਕ ਵਿਅਕਤੀ 143 ਲੀਟਰ ਪੈਟਰੋਲ ਪਵਾ ਕੇ ਪੈਸੇ ਦਿੱਤੇ ਵਗੈਰ ਭੱਜ ਗਿਆ। ਜਿਸਨੂੰ ਪੰਪ ਵਾਲਿਆਂ ਨੇ ਪਿੱਛਾ ਕਰਦੇ ਹੋਏ ਪਿੰਡ ਮਾਂਗੇਵਾਲ ਤੋਂ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ, ਜਿਸ ਵਿਰੁੱਧ ਪੁਲਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ:ਟੇਰਰ ਫੰਡਿੰਗ ਮਾਮਲਾ: ਆਖ਼ਰੀ ਸਾਹ ਤੱਕ ਜੇਲ੍ਹ 'ਚ ਰਹੇਗਾ ਯਾਸੀਨ ਮਲਿਕ, 9 ਮਾਮਲਿਆਂ 'ਚ ਉਮਰ ਕੈਦ ; 10 ਲੱਖ ਦਾ ਜ਼ੁਰਮਾਨਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਪ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਦੁਪਹਿਰ ਕਰੀਬ 3 ਵਜੇ ਸਵਿੱਟਰ ਕਾਰ ਤੇ ਸਵਾਰ ਇੱਕ ਵਿਅਕਤੀ ਬਰਨਾਲਾ ਸਾਈਡ ਤੋਂ ਆਇਆ ਅਤੇ ਪੰਪ ਦੇ ਮੁਲਾਜ਼ਮਾਂ ਤੋਂ ਦੋ ਵੱਡੇ ਕੇਨਾਂ (ਢੋਲੀਆਂ) ਅਤੇ ਕਾਰ ਵਿੱਚ 143 ਲੀਟਰ ਪੈਟਰੋਲ ਪਵਾ ਲਿਆ। ਜਿਸਦਾ 13800 ਰੁਪਏ ਬਿੱਲ ਬਣਿਆ। ਉਕਤ ਕਾਰ ਚਾਲਕ ਨੇ ਤੇਲ ਦੇ ਬਿੱਲ ਦੀ ਮੰਗ ਕੀਤੀੇ। ਮੁਲਾਜ਼ਮਾਂ ਦੇ ਬਿੱਲ ਬਨਾਉਣ ਸਮੇਂ ਉਕਤ ਵਿਅਕਤੀ ਨੇ ਮੁਲਾਜ਼ਮਾਂ ਨੂੰ ਕਿਹਾ ਕਿ ਉਸ ਕੋਲ ਨਕਦੀ ਘੱਟ ਹੈ ਅਤੇ ਉਹ ਕਾਰ ਵਿੱਚੋਂ ਕਰੈਡਿਟ ਕਾਰਡ ਰਾਹੀਂ ਪੇਮੈਂਟ ਕਰ ਦੇਵੇਗਾ। ਇਸ ਉਪਰੰਤ ਉਹ ਕਾਰ ਵੱਲ ਗਿਆ ਅਤੇ ਕਾਰ ਲੈ ਕੇ ਬਰਨਾਲਾ ਸਾਈਡ ਵੱਲ ਫ਼ਰਾਰ ਹੋ ਗਿਆ। ਜਿਸਤੋਂ ਬਾਅਦ ਪੰਪ ਦੇ ਇੱਕ ਮੁਲਾਜ਼ਮ ਨੇ ਮੋਟਰਸਾਈਕਲ ਤੇ ਉਸਦੀ ਗੱਡੀ ਦਾ ਪਿੱਛਾ ਕਾਰਨ ਦੀ ਕੋਸਿਸ਼ ਕੀਤੀ।
ਪੰਪ ਤੋਂ ਪੈਟਰੋਲ ਪਵਾ ਕੇ ਭੱਜਿਆ ਕਾਰ ਚਾਲਕ ਪੰਪ ਮਾਲਕ ਨੇ ਦੱਸਿਆ ਕਿ ਇਸ ਘਟਨਾ ਬਾਰੇ ਤੁਰੰਤ ਮੁਲਾਜ਼ਮਾਂ ਨੇ ਉਹਨਾਂ ਨੂੰ ਜਾਣੂੰ ਕਰਵਾਇਆ। ਜਿਸ ਉਪਰੰਤ ਇਸ ਬਾਰੇ ਪੁਲੀਸ ਦੇ 100 ਨੰਬਰ ਤੇ ਵੀ ਸਿਕਾਇਤ ਦਰਜ਼ ਕਰਵਾਈ ਗਈ। ਉਹਨਾਂ ਨੇ ਕਾਰ ਚਾਲਕ ਦਾ ਪਿੱਛਾ ਜਾਰੀ ਰੱਖਿਆ ਅਤੇ ਆਖ਼ਰ ਪਿੰਡ ਮਾਂਗੇਵਾਲ ਵਿੱਚ ਡੇਰੇ ਨੂੰ ਜਾਂਦੇ ਬੰਦ ਰਸਤੇ ਤੇ ਕਾਰ ਚਾਲਕ ਸਾਡੇ ਅਡਿੱਕੇ ਆ ਗਿਆ। ਜਿਸਤੋਂ ਬਾਅਦ ਕਾਰ ਚਾਲਕ ਵਿਅਕਤੀ ਨੂੰ ਗੱਡੀ ਸਮੇਤ ਥਾਣਾ ਸਦਰ ਬਰਨਾਲਾ ਦੀ ਪੁਲੀਸ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜੋ:ਹੈਰਾਨੀਜਨਕ ! ਅਧਿਆਪਕਾਂ ਨੇ ਵਿਦਿਆਰਥੀ ਨੂੰ ਕੜਾ ਤੇ ਸ੍ਰੀ ਸਾਹਿਬ ਪਾਉਣ ਤੋਂ ਰੋਕਿਆ, ਸਿੱਖ ਭਾਈਚਾਰੇ 'ਚ ਰੋਸ
ਇਸ ਸਬੰਧੀ ਥਾਣਾ ਸਦਰ ਦੇ ਐਸਐਚਓ ਗੁਰਤਾਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਹਿਚਾਣ ਜਸਵੀਰ ਸਿੰਘ ਜੱਸਾ ਵਾਸੀ ਸ਼ਹਿਣਾ ਵਜੋਂ ਹੋਈ ਹੈ। ਜਿਸ ਵਿਰੁੱਧ ਪੈਟਰੋਲ ਪੰਪ ਦੇ ਮਾਲਕ ਸੁਖਦੇਵ ਸਿੰਘ ਦੇ ਬਿਆਨ ਦਰਜ਼ ਕਰਕੇ ਆਈਪੀਸੀ ਦੀ ਧਾਰਾ 420, 406 ਅਤੇ 411 ਤਹਿਤ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।