ਬਰਨਾਲਾ: ਸਵੇਰ ਦੀ ਸੈਰ ਸਿਹਤ ਲਈ ਲਾਭਦਾਇਕ ਹੁੰਦੀ ਹੈ, ਪਰ ਸਵੇਰ ਵੇਲੇ ਸੈਰ ਕਰਨ ਲੱਗੇ ਸਾਨੂੰ ਆਵਾਜਾਈ ਤੋਂ ਸੁਚੇਤ ਹੋਣਾ ਵੀ ਜਰੂਰੀ ਹੈ,ਤਾਂ ਜੋ ਕਿਸੇ ਦੁਰਘਟਨਾ ਦਾ ਸਾਹਮਣਾ ਨਾ ਕਰਨਾ ਪਵੇ, ਅਜਿਹੀ ਹੀ ਘਟਨਾ ਬਰਨਾਲਾ ਮੋਗਾ ਕੌਮੀ ਹਾਈਵੇ 'ਤੇ ਸੈਰ ਕਰ ਰਹੇ ਸਾਈਕਲ ਸਵਾਰਾਂ ਨਾਲ ਹੋਈ, ਜਿਹਨਾਂ ਨੂੰ ਆਲਟੋ ਕਾਰ ਵੱਲੋਂ ਟੱਕਰ ਮਾਰ ਦਿੱਤੀ ਗਈ। ਜਿਸ ਨਾਲ ਇੱਕ ਸਾਈਕਲ ਸਵਾਰ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ।
ਸੈਰ ਕਰਨ ਗਏ ਬੱਚਿਆਂ ਲਈ ਗੱਡੀ ਬਣੀ ਕਾਲ,1 ਮੌਤ - ਆਲਟੋ ਕਾਰ
ਬਰਨਾਲਾ ਮੋਗਾ ਹਾਈਵੇ 'ਤੇ ਸੈਰ ਕਰ ਰਹੇ ਸਾਈਕਲ ਸਵਾਰਾਂ ਨੂੰ ਆਲਟੋ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਇੱਕ ਸਾਈਕਲ ਸਵਾਰ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਬੱਚੇ ਦੇ ਪਿਤਾ ਹਰਜਿੰਦਰ ਸਿੰਘ ਵਾਸੀ ਭੋਤਨਾ ਨੇ ਪੁਲਿਸ ਕੋਲ ਬਿਆਨ ਦਰਜ਼ ਕਰਵਾਏ ਹਨ, ਕਿ ਉਹ ਬਰਨਾਲਾ-ਮੋਗਾ ਰੋਡ ਉੱਪਰ ਪਿੰਡ ਤੋਂ ਸੈਰ ਕਰਨ ਲਈ ਪੱਖੋ-ਕੈਂਚੀਆਂ ਵੱਲ ਜਾਂ ਰਹੇ ਸਨ। ਜਦੋਂ ਉਹ ਪਿੰਡ ਮੱਲ੍ਹੀਆਂ ਦੇ ਮੱਲ੍ਹੀ ਢਾਬੇ ਨਜ਼ਦੀਕ ਪੁੱਜੇ, ਤਾਂ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਆਲਟੋ ਕਾਰ ਆ ਰਹੀ ਸੀ। ਜਿਸਦੇ ਡਰਾਈਵਰ ਨੇ ਬੜੀ ਲਾਪ੍ਰਵਾਹੀ ਅਤੇ ਅਣਗਹਿਲੀ ਨਾਲ ਉਸ ਦੇ ਭਰਾ ਸੁਖਵਿੰਦਰ ਸਿੰਘ, ਸੁਖਵਿੰਦਰ ਦੇ ਬੇਟੇ ਅਤੇ ਇੱਕ ਹੋਰ ਸਾਥੀ ਜਗਦੀਪ ਸਿੰਘ ਦੇ ਸਾਈਕਲ ਵਿੱਚ ਕਾਰ ਦੀ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਹਰਜਿੰਦਰ ਸਿੰਘ ਦਾ ਲੜਕਾ ਸੁਖਵਿੰਦਰ ਸਿੰਘ ਦੇ ਸਾਈਕਲ ਦੇ ਪਿੱਛੇ ਬੈਠਾ ਸੀ, ਜਿਸ ਦਾ ਸਿਰ ਸੜਕ 'ਤੇ ਜਾਂ ਵੱਜਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਸ ਦੇ ਭਰਾ ਸੁਖਵਿੰਦਰ ਸਿੰਘ ਅਤੇ ਜਗਦੀਪ ਸਿੰਘ ਦੇ ਵੀ ਸੱਟਾਂ ਲੱਗੀਆਂ।
ਇਸ ਸਬੰਧੀ ਪੱਖੋ ਕੈਚੀਆਂ ਪੁਲਿਸ ਚੌਂਕੀ ਦੇ ਇੰਚਾਰਜ ਕਮਲਦੀਪ ਸਿੰਘ ਨੇ ਦੱਸਿਆ, ਕਿ ਹਰਜਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਆਲਟੋ ਕਾਰ ਵਿੱਚ ਸਵਾਰ ਸੁਖਜਿੰਦਰ ਸਿੰਘ ਵਾਸੀ ਰਟੌਲਾਂ, ਜਸਵਿੰਦਰ ਸਿੰਘ ਵਾਸੀ ਕੋਟਦੁੰਨਾ, ਜਸਵੰਤ ਰਾਮ ਵਾਸੀ ਚੀਮਾ ਅਤੇ ਲਾਡੀ ਸਿੰਘ ਵਾਸੀ ਤੋਲਾਵਾਲ ਵਿਰੁੱਧ ਧਾਰਾ 304ਏ, 279, 338 ਅਤੇ 427 ਅਧੀਨ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ:- ਕਿਸਾਨਾਂ ਦੇ ਵਿਰੋਧ ਨੇ ਨਵਜੋਤ ਸਿੰਘ ਸਿੱਧੂ ਦਾ ਬਦਲਿਆ ਰਾਹ