ਬਰਨਾਲਾ:ਜ਼ਿਲ੍ਹਾ ਬਰਨਾਲਾ ਦੇ ਪਿੰਡ ਭੈਣੀ ਮਹਿਰਾਜ ਦਾ ਨੇਤਰਹੀਣ ਨੌਜਵਾਨ ਸੁਖਵਿੰਦਰ (Sukhwinder a blind youth from Barnala) ਸਿੰਘ ਸਰੀਰਕ ਤੌਰ ਉੱਤੇ ਅਪਾਹਜ ਹੋਣ ਦੇ ਬਾਵਜੂਦ ਹੱਥੀਂ ਕਿਰਤ ਕਰਕੇ ਚੰਗੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਨੇਤਰਹੀਣ ਸੁਖਵਿੰਦਰ ਸਿੰਘ ਇਕ ਦੁਕਾਨ ਉੱਤੇ ਕੰਮ ਕਰਦਾ ਹੈ ਅਤੇ ਦੁਕਾਨ ਉਪਰ ਹਰ ਤਰ੍ਹਾਂ ਦੇ ਸਮਾਨ ਨੂੰ ਦੇਣ ਤੋਂ ਇਲਾਵਾ ਪੈਸਿਆਂ ਦੇ ਲੈਣ ਦੇਣ ਦਾ ਕੰਮ ਵੀ ਬਾਖੂਬੀ ਜਾਣਦਾ ਹੈ। ਅੱਖੋਂ ਮੁਨਾਖ਼ਾ ਹੋਣ ਦੇ ਬਾਵਜੂਦ ਸੁਖਵਿੰਦਰ ਦੁਕਾਨ ਉਪਰ ਪਈ ਹਰ ਚੀਜ਼ ਗਾਹਕਾਂ ਨੂੰ ਆਪਣੀ ਸਮਝ ਮੁਤਾਬਕ ਫ਼ੜਾਉਂਦਾ ਹੈ।
ਸੁਖਵਿੰਦਰ ਵਿਧਾਨ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕਾ (He contested as an independent candidate) ਹੈ। ਨੇਤਰਹੀਣ ਨੌਜਵਾਨ ਸੁਖਵਿੰਦਰ ਸਿੰਘ ਦੇ ਦੁਕਾਨਦਾਰ ਮਾਲਕ ਅਤੇ ਗਾਹਕਾਂ ਨੇ ਕਿਹਾ ਕਿ ਸੁਖਵਿੰਦਰ ਸਿੰਘ ਆਮ ਲੋਕਾਂ ਵਾਂਗ ਗਾਹਕਾਂ ਨੂੰ ਸਮਾਨ ਦਿੰਦਾ ਹੈੇ। ਉਸੇ ਹੀ ਨੇਤਰਹੀਣ ਸੁਖਵਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਵਿੱਚ ਰਹਿ ਕੇ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਨੇਤਰਹੀਣ ਨੌਜਵਾਨ ਸੁਖਵਿੰਦਰ ਸਿੰਘ ਦੀ ਦੁਕਾਨ ਦੇ ਮਾਲਕ ਬਲਬੀਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪਿਛਲੇ 6 ਸਾਲਾਂ ਤੋਂ ਉਨ੍ਹਾਂ ਦੀ ਦੁਕਾਨ ਉੱਤੇ ਕੰਮ ਕਰਦਾ ਹੈ ਅਤੇ ਸਾਮਾਨ ਵੇਚਣ ਅਤੇ ਗਾਹਕਾਂ ਤੋਂ ਪੈਸੇ ਲੈਣ ਆਦਿ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੱਕ ਉਨ੍ਹਾਂ ਨੂੰ ਸੁਖਵਿੰਦਰ ਸਿੰਘ ਨਾਲ ਕੋਈ ਦਿੱਕਤ ਨਹੀਂ ਆਈ ਅਤੇ ਸੁਖਵਿੰਦਰ ਸਿੰਘ ਨੇਤਰਹੀਣ ਹੋਣ ਦੇ ਬਾਵਜੂਦ ਦੁਕਾਨ ਨੂੰ ਚੰਗੀ ਤਰ੍ਹਾਂ ਚਲਾਉਂਦਾ ਹੈ। ਉਸ ਨੇ ਇਹ ਵੀ ਕਿਹਾ ਕਿ ਇੱਕ ਵਾਰ ਸੁਖਵਿੰਦਰ ਸਿੰਘ ਆਪਣੇ ਹੱਥਾਂ ਨਾਲ ਦੁਕਾਨ ਵਿੱਚ ਸਾਮਾਨ ਰੱਖ ਦਿੰਦਾ ਹੈ, ਜਿਸ ਤੋਂ ਬਾਅਦ ਉਹ ਬਿਨਾਂ ਠੋਕਰ ਤੋਂ ਸਾਮਾਨ ਕੱਢ ਕੇ ਗਾਹਕਾਂ ਨੂੰ ਦਿੰਦਾ ਹੈ ਅਤੇ ਪੈਸੇ ਵੀ ਖੁਦ ਲੈ ਲੈਂਦਾ ਹੈ।
ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਨੂੰ ਭਾਵੇਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਹੈ, ਪਰ ਉਹ ਉਨ੍ਹਾਂ ਲੋਕਾਂ ਨਾਲੋਂ ਬਿਹਤਰ ਕੰਮ ਕਰਦਾ ਹੈ ਜੋ ਆਪਣੀਆਂ ਅੱਖਾਂ ਰਾਹੀਂ ਦੇਖ ਸਕਦੇ ਹਨ ਅਤੇ ਪੂਰੀ ਤਰ੍ਹਾਂ ਇਮਾਨਦਾਰ ਹਨ।
ਇਸ ਦੇ ਨਾਲ ਹੀ ਦੁਕਾਨ ਉੱਤੇ ਸਾਮਾਨ ਲੈਣ ਲਈ ਆਏ ਗਾਹਕ ਸੁਰਜੀਤ ਸਿੰਘ ਅਤੇ ਬੰਟੀ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇਸ ਦੁਕਾਨ 'ਤੇ ਆ ਰਹੇ ਹਨ ਅਤੇ ਸੁਖਵਿੰਦਰ ਸਿੰਘ ਨੇਤਰਹੀਣ ਹੋਣ ਦੇ ਬਾਵਜੂਦ ਸਾਮਾਨ ਪੂਰਾ ਦਿੰਦਾ ਹੈ ਅਤੇ ਅੱਜ ਤੱਕ ਕਦੇ ਵੀ ਕੋਈ ਦਿੱਕਤ ਨਹੀਂ ਆਈ। ਜਦਕਿ ਉਨ੍ਹਾਂ ਦੱਸਿਆ ਕਿ ਨੇਤਰਹੀਣ ਨੌਜਵਾਨ ਸੁਖਵਿੰਦਰ ਸਿੰਘ ਸੀਮਿੰਟ ਦੀਆਂ ਬੋਰੀਆਂ ਤੇ ਹੋਰ ਸਮਾਨ ਵੀ ਖ਼ੁਦ ਗਿਣਦਾ ਹੈ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਮਾਨ ਦਿੰਦਾ ਹੈ ਅਤੇ ਅੱਜ ਤੱਕ ਕਦੇ ਵੀ ਕੋਈ ਚੀਜ਼ ਘੱਟ ਜਾਂ ਵੱਧ ਨਹੀਂ ਹੋਈ ਹੈ। ਜਦਕਿ ਉਨ੍ਹਾਂ ਦੱਸਿਆ ਕਿ ਜੋ ਪੈਸੇ ਉਹ ਸੁਖਵਿੰਦਰ ਸਿੰਘ ਨੂੰ ਦਿੰਦਾ ਹੈ, ਉਹ ਜਾਣਦਾ ਹੈ ਅਤੇ ਦੇਖਦਾ ਹੈ ਕਿ ਇਹ ਕਿੰਨੇ ਰੁਪਏ ਦਾ ਨੋਟ ਹੈ ਅਤੇ ਉਹ ਬਾਕੀ ਦੇ ਪੈਸੇ ਵੀ ਵਾਪਸ ਕਰ ਦਿੰਦਾ ਹੈ।