ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਭਦੌੜ ਵਿਖੇ ਹੋਈ। ਬੈਠਕ ਦੌਰਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਭਦੌੜ ਦੇ ਚੋਣ ਇਜਲਾਸ ਦੌਰਾਨ ਸੀਨੀਅਰ ਤੇ ਯੂਥ ਦੀਆਂ ਨਵੀਆਂ ਟੀਮਾਂ ਚੁਣੀਆਂ ਗਈਆਂ।
ਬੀਕੇਯੂ ਡਕੌਂਦਾ ਇਕਾਈ ਭਦੌੜ ਦੇ ਚੋਣ ਇਜਲਾਸ 'ਚ ਨਵੀਆਂ ਟੀਮਾਂ ਦੀ ਚੋਣ - Bhadaur election session
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਭਦੌੜ ਦੇ ਚੋਣ ਇਜਲਾਸ ਦੌਰਾਨ ਸੀਨੀਅਰ ਤੇ ਯੂਥ ਦੀਆਂ ਨਵੀਆਂ ਟੀਮਾਂ ਚੁਣੀਆਂ ਗਈਆਂ। ਇਸ ਦੌਰਾਨ ਨਵੇਂ ਚੁਣੇ ਆਗੂਆਂ ਨੇ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ।
ਬੀਕੇਯੂ ਡਕੌਂਦਾ ਇਕਾਈ ਭਦੌੜ ਦੇ ਚੋਣ ਇਜਲਾਸ 'ਚ ਨਵੀਆਂ ਟੀਮਾਂ ਦੀ ਚੋਣ
ਇਸ ਤੋਂ ਇਲਾਵਾ ਬੈਠਕ 'ਚ ਪਿਛਲਾ ਲੇਖਾ ਜੋਖਾ ਰਿਪੋਰਟ ਪੇਸ਼ ਕੀਤੀਆਂ ਗਈਆਂ। ਇਸ 'ਤੇ ਸਾਰੇ ਡੈਲੀਗੇਟਾਂ ਤੇ ਕਿਸਾਨਾਂ ਨੇ ਤਸੱਲੀ ਪ੍ਰਗਟਾਈ ਤੇ ਸਰਬਸੰਮਤੀ ਨਾਲ ਇਸ ਨੂੰ ਪਾਸ ਕੀਤਾ ਗਿਆ।
ਉਥੇ ਹੀ ਨਵੇਂ ਚੁਣੇ ਆਗੂਆਂ ਨੇ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ। ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਨੇ ਬਲਾਕ ਕਮੇਟੀ ਨੇ ਨਵੇਂ ਚੁਣੇ ਆਗੂਆਂ ਤੋਂ ਇਮਾਨਦਾਰੀ ਨਾਲ ਕੰਮ ਕਰਨ ਦਾ ਵਚਨ ਲਿਆ ਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਬੈਠਕ 'ਚ ਖੇਤੀ ਅਰਡੀਨੈਂਸਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਅਗਲੇ ਸੰਘਰਸ਼ ਸੰਬੰਧੀ ਡਿਊਟੀਆਂ ਵੀ ਲਗਾਈਆਂ ਗਈਆਂ।