ਬਰਨਾਲਾ:ਪਿੰਡ ਚੀਮਾ ਨੇੜੇ ਟੋਲ ਪਲਾਜ਼ੇ ਉਪਰ ਬੀਕੇਯੂ ਡਕੌਂਦਾ ਦਾ ਚੱਲ ਰਿਹਾ ਧਰਨਾ ਹੁਣ ਪੱਕੇ ਮੋਰਚੇ ਵਿੱਚ ਬਦਲ ਗਿਆ ਹੈ। ਪੰਜ ਦਿਨਾਂ ਤੋਂ ਕਿਸਾਨ ਜੱਥੇਬੰਦੀ ਦਾ ਮੋਰਚਾ ਜਾਰੀ ਹੈ ਅਤੇ ਟੋਲ ਪਲਾਜ਼ਾ ਦੀ ਜਗ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੰਜ ਦਿਨਾਂ ਤੋਂ ਹੀ ਕਿਸਾਨਾਂ ਨੇ ਟੋਲ ਨੂੰ ਪਰਚੀ ਫ਼ਰੀ ਕੀਤਾ ਹੋਇਆ ਹੈ ਅਤੇ ਆਉਣ ਜਾਣ ਵਾਲੇ ਵਹੀਕਲ ਬਿਨ੍ਹਾਂ ਟੋਲ ਪਰਚੀ ਦਿੱਤੇ ਟੋਲ ਤੋਂ ਲੰਘਾਏ ਜਾ ਰਹੇ ਹਨ।
ਟੋਲ ਪਲਾਜ਼ਾ ਉਪਰ ਲੱਗਿਆ BKU ਡਕੌਂਦਾ ਦਾ ਧਰਨਾ ਪੱਕੇ ਮੋਰਚੇ ਵਿੱਚ ਤਬਦੀਲ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਟੋਲ ਨਿਯਮਾਂ ਦੇ ਉਲਟ ਗਲਤ ਜਗ੍ਹਾ ਲਗਾਇਆ ਗਿਆ ਹੈ, ਜਿਸ ਕਰਕੇ ਇਸ ਨੂੰ ਤਬਦੀਲ ਕਰਕੇ ਸਿਰਫ ਇਕੱਲੇ ਮੋਗਾ ਰੋਡ 'ਤੇ ਲਗਾਇਆ ਜਾਵੇ। ਇਸੇ ਮੰਗ ਨੂੰ ਲੈਕੇ ਉਹਨਾਂ ਨੇ ਧਰਨਾ ਸ਼ੁਰੂ ਕੀਤਾ ਹੈ, ਜੋ ਹੁਣ ਪੱਕੇ ਮੋਰਚੇ ਵਿੱਚ ਬਦਲ ਗਿਆ ਹੈ।
ਟੋਲ ਪਲਾਜ਼ਾ ਉਪਰ ਲੱਗਿਆ BKU ਡਕੌਂਦਾ ਦਾ ਧਰਨਾ ਪੱਕੇ ਮੋਰਚੇ ਵਿੱਚ ਤਬਦੀਲ ਉਹਨਾਂ ਕਿਹਾ ਕਿ ਬਾਜਾਖਾਨਾ ਰੋਡ ਦੀ ਸੜਕ ਬਹੁਤ ਮਾੜੀ ਹੈ, ਜਦਕਿ ਟੋਲ ਟੈਕਸ ਸਭ ਤੋਂ ਲਿਆ ਜਾ ਰਿਹਾ ਹੋ, ਜੋ ਸਰਾਸਰ ਧੱਕਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਉਹਨਾਂ ਦੀ ਡੀਸੀ ਬਰਨਾਲਾ ਨਾਲ ਇਸ ਸਬੰਧੀ ਮੀਟਿੰਗ ਹੋਈ ਹੈ ਅਤੇ ਉਹਨਾਂ ਨੇ ਤੱਥਾਂ ਆਧਾਰਿਤ ਜਾਣਕਾਰੀ ਡੀਸੀ ਬਰਨਾਲਾ ਨਾਲ ਸਾਂਝੀ ਕਰਕੇ ਇਸ ਟੋਲ ਦੀ ਜਗ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਟੋਲ ਦੀ ਜਗ੍ਹਾ ਤਬਦੀਲ ਨਹੀਂ ਹੁੰਦੀ, ਉਹ ਆਪਣਾ ਮੋਰਚਾ ਜਾਰੀ ਰੱਖਣਗੇ।
ਇਹ ਵੀ ਪੜ੍ਹੋ:ਅੰਨਾ ਹਜ਼ਾਰੇ ਨੇ ਦਿੱਲੀ ਦੀ ਆਬਕਾਰੀ ਨੀਤੀ ਦੀ ਕੀਤੀ ਆਲੋਚਨਾ, ਚਿੱਠੀ ਲਿਖ ਕੇ ਪ੍ਰਗਟਾਇਆ ਰੋਸ