ਬਰਨਾਲਾ:ਸਾਬਕਾ ਵਿਧਾਇਕ ਤੇ ਸੀਨੀਅਰ ਨੇਤਾ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਵਲੋਂ ਸੂਬੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕੇਵਲ ਢਿੱਲੋਂ ਦੀ ਇਸ ਵੱਡੀ ਨਿਯੁਕਤੀ 'ਤੇ ਉਹਨਾਂ ਦੇ ਸਮੱਰਥਕਾਂ ਤੇ ਭਾਜਪਾ ਆਗੂਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਬਰਨਾਲਾ ਸ਼ਹਿਰ ਵਿੱਚ ਭਾਜਪਾ ਆਗੂਆਂ ਤੇ ਕੇਵਲ ਢਿੱਲੋਂ ਦੇ ਸਮੱਰਥਕਾਂ ਨੇ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਭੰਗੜੇ ਪਾਏ ਗਏ।
ਇਹ ਵੀ ਪੜੋ:ਪਾਕਿ ਵਿੱਚੋਂ ਤਸਕਰੀ ਜਾਰੀ, ਸਰਹੱਦ ਉੱਤੇ 3 ਵਾਰ ਦੇਖਿਆ ਡਰੋਨ, ਨਸ਼ਾਂ ਤੇ ਡਰੋਨ ਬਰਾਮਦ
ਕੇਵਲ ਢਿੱਲੋਂ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਉੱਤੇ ਬੀਜੇਪੀ ਵਰਕਰਾਂ ਨੇ ਮਨਾਈ ਖੁਸ਼ੀ
ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਆਗੂਆਂ ਤੇ ਕੇਵਲ ਢਿੱਲੋਂ ਦੇ ਸਮੱਰਥਕਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਦੀ ਨਵੀਂ ਚੁਣੀ ਟੀਮ ਵਿੱਚ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਕੇਵਲ ਢਿੱਲੋਂ ਨੂੰ ਸੂਬੇ ਦਾ ਮੀਤ ਪ੍ਰਧਾਨ ਬਣਾ ਕੇ ਬਰਨਾਲਾ ਜ਼ਿਲ੍ਹੇ ਨੂੰ ਵੱਡਾ ਮਾਣ ਬਖਸ਼ਿਆ ਗਿਆ ਹੈ। ਜਿਸ ਲਈ ਉਹ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ 2024 ਦੀ ਲੋਕ ਸਭਾ ਸੰਗਰੂਰ ਦੀ ਸੀਟ ਜਿੱਤ ਤੋਂ ਕੇਵਲ ਸਿੰਘ ਢਿੱਲੋਂ ਨੂੰ ਜਿਤਾ ਕੇ ਪਾਰਲੀਮੈਂਟ ਭੇਜਿਆ ਜਾਵੇਗਾ। ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਵਿੱਚ ਪਾਰਟੀ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ। ਇਸਤੋਂ ਇਲਾਵਾ 2027 ਵਿੱਚ ਭਾਜਪਾ ਆਪਣੇ ਦਮ ਤੇ ਸਰਕਾਰ ਬਣਾਏਗੀ।
ਇਹ ਵੀ ਪੜੋ:Navy Day 2022: ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਸੀਐਨਐਸ ਐਡਮਿਰਲ ਆਰ ਹਰੀ ਕੁਮਾਰ ਨੇ ਭਾਰਤ ਦੇ ਨਾਇਕਾਂ ਨੂੰ ਕੀਤਾ ਯਾਦ