ਬਰਨਾਲਾ: ਭਾਜਪਾ ਦੀ ਤਿੰਨ ਰਾਜਾਂ ਵਿੱਚ ਜਿੱਤ ਹੋਣ 'ਤੇ ਬਰਨਾਲਾ ਵਿਖੇ ਭਾਜਪਾ ਦੇ ਪੰਜਾਬ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਤਿੰਨ ਰਾਜਾਂ ਛਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਭਾਜਪਾ ਦੀ ਵੱਡੀ ਜਿੱਤ ਨਾਲ ਸਰਕਾਰ ਬਣੀ ਹੈ। ਜਿਸਦੀ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਜੇਪੀ ਨੱਢਾ, ਅਮਿਤ ਸ਼ਾਹ ਅਤੇ ਸਾਰੀ ਪਾਰਟੀ ਲੀਡਰਸ਼ਿਪ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਉਹ ਰਾਜਸਥਾਨ ਵਿੱਚ ਚੋਣ ਪ੍ਰਚਾਰ ਕਰਨ ਲਈ ਗਏ ਸਨ ਚੋਣ ਪ੍ਰਚਾਰ ਦੌਰਾਨ ਹੀ ਉਹਨਾਂ ਨੂੰ ਭਾਜਪਾ ਦੀ ਵੱਡੀ ਜਿੱਤ ਦੀ ਉਮੀਦ ਸੀ, ਜੋ ਅੱਜ ਸੱਚ ਹੋਈ ਹੈ।
ਤਿੰਨ ਰਾਜਾਂ ਚ ਭਾਜਪਾ ਦੀ ਵੱਡੀ ਜਿੱਤ 'ਤੇ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਬਰਨਾਲਾ ਵਿੱਚ ਲੱਡੂ ਵੰਡ ਮਨਾਈ ਖੁਸ਼ੀ - 2024 ਦੀਆਂ ਚੋਣਾਂ ਦਾ ਟ੍ਰੇਲਰ
ਭਾਜਪਾ ਦੀ ਤਿੰਨ ਰਾਜਾਂ ਵਿੱਚ ਜਿੱਤ ਹੋਣ 'ਤੇ ਬਰਨਾਲਾ ਵਿਖੇ ਭਾਜਪਾ ਦੇ ਪੰਜਾਬ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ।
Published : Dec 3, 2023, 6:56 PM IST
2024 ਦੀਆਂ ਚੋਣਾਂ ਦਾ ਟ੍ਰੇਲਰ : ਉਹਨਾਂ ਕਿਹਾ ਕਿ ਇਹ ਜਿੱਤ ਸਿਰਫ ਭਾਜਪਾ ਦੀ ਨਹੀਂ, ਬਲਕਿ ਵਿਕਾਸ ਦੀ ਜਿੱਤ ਹੈ ਕਿਉਂਕਿ ਡਬਲ ਇੰਜਨ ਦੀ ਸਰਕਾਰ ਨਾਲ ਭਾਰਤ ਵੱਡੀ ਤਰੱਕੀ ਦੀਆਂ ਮੰਜ਼ਿਲਾਂ ਛੋਹ ਰਿਹਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਜਿੱਤ 2024 ਦੀਆਂ ਚੋਣਾਂ ਦਾ ਟ੍ਰੇਲਰ ਹੈ। 2024 ਵਿੱਚ ਮੁੜ ਭਾਜਪਾ ਵੱਡੀ ਲੀਡ ਨਾਲ ਜਿੱਤ ਦਰਜ ਕਰਕੇ ਕੇਂਦਰ ਵਿੱਚ ਸਰਕਾਰ ਬਣਾਏਗੀ।
- MP Election Result 2023: ਜਿੱਤ ਦਾ ਸਵਾਦ ਫਿੱਕਾ ਪਿਆ ! ਸੀਟ ਤਾਂ ਜਿੱਤੀ, ਪਰ ਜਿੱਤ ਕੇ ਵੀ ਹਾਰੇ ਕਮਲਨਾਥ
- Assembly Election Result 2023 : 150 ਰੈਲੀਆਂ ਦੇ ਬਾਵਜੂਦ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ 'ਚ ਕਾਂਗਰਸ ਦਾ ਜਾਦੂ ਪਿਆ ਫਿੱਕਾ, ਹੁਣ ਤੇਲੰਗਾਨਾ ਤੋਂ ਹੀ ਉਮੀਦ
- ਭੈਣਾਂ ਨੇ ਸ਼ਿਵਰਾਜ ਨੂੰ ਦਿੱਤਾ ਰਿਟਰਨ ਗਿਫਟ: 10 ਤਰੀਕ ਦੀ ਵਜ੍ਹਾ ਨਾਲ ਭਾਜਪਾ ਨੇ ਦੇਖਿਆ ਇਤਿਹਾਸਕ 3 ਦਸੰਬਰ
'ਆਮ ਆਦਮੀ' ਪਾਰਟੀ ਦੀ ਹਾਰ ਉਪਰ ਤੰਜ: ਕੇਵਲ ਸਿੰਘ ਢਿੱਲੋਂ ਨੇ ਇਹਨਾਂ ਚੋਣਾਂ ਵਿੱਚ 'ਆਮ ਆਦਮੀ ਪਾਰਟੀ' ਦੀ ਹਾਰ ਉਪਰ ਤੰਜ ਕਸਦਿਆਂ ਕਿਹਾ 'ਆਪ' ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਇਹਨਾਂ ਚੋਣਾਂ ਵਿੱਚ ਫਜ਼ੂਲ ਖਰਚੀ ਕੀਤੀ ਹੈ। ਪੰਜਾਬ ਦੇ ਲੋਕਾਂ ਦਾ ਪੈਸਾ ਇਹਨਾਂ ਚੋਣਾਂ ਦੇ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਉੱਤੇ ਖਰਚਿਆਂ ਗਿਆ ਹੈ, ਜੋ ਬਹੁਤ ਗਲਤ ਹੈ। 'ਆਪ' ਪਾਰਟੀ ਆਪਣੇ ਪ੍ਰਚਾਰ ਉਪਰ ਪਾਰਟੀ ਜਾਂ ਦਿੱਲੀ ਸਰਕਾਰ ਦਾ ਪੈਸਾ ਖਰਚ ਕਰੇ। ਉਥੇ ਨਾਲ ਹੀ ਉਹਨਾਂ ਕਿਹਾ ਕਿ 'ਆਪ' ਪਾਰਟੀ ਨੂੰ ਭਾਰਤ ਦੇ ਸਾਰੇ ਹਿੱਸਿਆਂ ਦੇ ਲੋਕਾਂ ਨੇ ਨਕਾਰ ਦਿੱਤਾ ਹੈ, ਜਿਸ ਕਰਕੇ ਪੰਜਾਬ ਦੇ ਲੋਕ ਵੀ 'ਆਪ' ਨੂੰ 2027 ਵਿੱਚ ਸਬਕ ਸਿਖਾਉਣਗੇ।