ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਦੌਰਾਨ ਕਿਸਾਨਾਂ ਦਾ ਦਿੱਲੀ ਸਮੇਤ ਪੰਜਾਬ 'ਚ ਸੰਘਰਸ਼ ਜਾਰੀ ਹੈ। ਇਸ ਦਰਮਿਆਨ ਬਰਨਾਲਾ ਵਿਖੇ ਭਾਜਪਾ ਦਾ ਸੂਬਾ ਆਗੂ ਪਰਵੀਨ ਬਾਂਸਲ ਵੱਲੋਂ ਪੰਜਾਬ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ 'ਤੇ ਭਾਜਪਾ ਵਰਕਰਾਂ ਨਾਲ ਮੀਟਿੰਗ ਅਤੇ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ। ਜਿਸ ਦੀ ਭਿਣਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਲੱਗਦਿਆਂ ਹੀ ਉਨ੍ਹਾਂ ਵੱਲੋਂ ਬਰਨਾਲਾ ਦੇ ਰੈਸਟ ਹਾਊਸ ਨੂੰ ਘੇਰ ਕੇ ਭਾਜਪਾ ਆਗੂ ਨੂੰ ਬੰਦੀ ਬਣਾ ਲਿਆ ਗਿਆ। ਵੱਡੀ ਗਿਣਤੀ 'ਚ ਕਿਸਾਨ ਔਰਤਾਂ ਅਤੇ ਨੌਜਵਾਨ ਡੀ.ਸੀ ਕੰਪਲੈਕਸ ਦੇ ਅੱਗੇ ਰੈਸਟ ਹਾਊਸ ਸਾਹਮਣੇ ਬਠਿੰਡਾ ਨੂੰ ਜਾਣ ਵਾਲੀ ਸੜਕ ਜਾਮ ਕਰਕੇ ਪੱਕੇ ਟੈਂਟ ਲਗਾ ਕੇ ਬੈਠ ਗਏ।
ਚਾਰ ਸਾਲਾਂ ਕਾਰਗੁਜ਼ਾਰੀ 'ਤੇ ਕਾਂਗਰਸ ਨੂੰ ਘੇਰਨ ਆਏ ਭਾਜਪਾ ਆਗੂ ਨੂੰ ਕਿਸਾਨਾਂ ਨੇ ਘੇਰਿਆ - performance besieged
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਦੌਰਾਨ ਕਿਸਾਨਾਂ ਦਾ ਦਿੱਲੀ ਸਮੇਤ ਪੰਜਾਬ 'ਚ ਸੰਘਰਸ਼ ਜਾਰੀ ਹੈ। ਇਸ ਦਰਮਿਆਨ ਬਰਨਾਲਾ ਵਿਖੇ ਭਾਜਪਾ ਦਾ ਸੂਬਾ ਆਗੂ ਪਰਵੀਨ ਬਾਂਸਲ ਵੱਲੋਂ ਪੰਜਾਬ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ 'ਤੇ ਭਾਜਪਾ ਵਰਕਰਾਂ ਨਾਲ ਮੀਟਿੰਗ ਅਤੇ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਚੱਲ ਰਹੇ ਸੰਘਰਸ਼ ਦਰਮਿਆਨ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਲੀਡਰਾਂ ਦੇ ਪੱਕੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ। ਜਿਸ ਤਹਿਤ ਭਾਜਪਾ ਦੇ ਸੂਬਾ ਆਗੂ ਪਰਵੀਨ ਬਾਂਸਲ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਸੀ, ਜਿਸ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਵੱਲੋਂ ਘਿਰਾਓ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਭਾਜਪਾ ਆਗੂ ਜਿੱਥੇ ਕਾਂਗਰਸ ਸਰਕਾਰ ਨੂੰ ਚਾਰ ਸਾਲਾਂ ਦੀ ਕਾਰਗੁਜ਼ਾਰੀ ਤੇ ਘੇਰ ਰਹੇ ਹਨ ਉੱਥੇ ਇਨ੍ਹਾਂ ਨੂੰ ਚਾਹੀਦਾ ਹੈ ਕਿ ਮੋਦੀ ਹਕੂਮਤ ਦੀ ਛੇ ਸਾਲਾਂ ਦੀ ਕਾਰਗੁਜ਼ਾਰੀ 'ਤੇ ਆਪਣੀ ਸਰਕਾਰ ਨੂੰ ਵੀ ਸਵਾਲ ਕਰਨ।, ਕਿਉਂਕਿ ਪਿਛਲੇ ਛੇ ਸਾਲਾਂ ਦੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਦੇਸ਼ ਦਾ ਹਰ ਵਰਗ ਦੁਖੀ ਹੈ। ਦੇਸ਼ ਦੇ ਹਰ ਸਰਕਾਰੀ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਖੇਤੀ ਕਾਨੂੰਨਾਂ ਰਾਹੀਂ ਖੇਤੀ ਨੂੰ ਵੀ ਕਾਰਪੋਰੇਟ ਕੰਪਨੀਆਂ ਹਵਾਲੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਸੰਬੰਧੀ ਦੇਸ਼ ਦਾ ਖੇਤੀਬਾੜੀ ਮੰਤਰੀ ਖੁਦ ਮੰਨ ਚੁੱਕਿਆ ਹੈ ਕਿ ਇਹ ਕਾਨੂੰਨਾਂ 'ਚ ਸੋਧ ਹੋਣੀ ਚਾਹੀਦੀ ਹੈ, ਜਿਸ ਕਰਕੇ ਇਹ ਕਾਨੂੰਨ ਕਿਸਾਨਾਂ ਦੇ ਹੱਕ 'ਚ ਨਹੀਂ ਹਨ, ਜਿਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਸਮਾਂ ਭਾਜਪਾ ਆਗੂ ਇਹ ਨਹੀਂ ਮੰਨਦਾ ਕਿ ਇਹ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ, ਉਨ੍ਹਾਂ ਸਮਾਂ ਉਸ ਦਾ ਘਿਰਾਓ ਜਾਰੀ ਰਹੇਗਾ।
ਇਹ ਵੀ ਪੜ੍ਹੋ:ਜੰਝ ਚੜ੍ਹਨ ਤੋਂ ਪਹਿਲਾਂ ਮੁੰਡੇ ਵਾਲਿਆਂ ਨੇ ਗੁਰਾਇਆ ਥਾਣੇ ਅੱਗੇ ਲਾਇਆ ਧਰਨਾ