ਬਰਨਾਲਾ: ਪੰਜਾਬ ਵਿੱਚ ਪਹਿਲਾ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਬਣਾਇਆ ਗਿਆ ਹੈ। ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ਕਿਸਾਨਾਂ ਅਤੇ ਉਨ੍ਹਾਂ ਦੇ ਮਸਲਿਆਂ ਤੇ ਕੀ ਅਸਰ ਪਵੇਗਾ, ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਮਨਜੀਤ ਸਿੰਘ ਧਨੇਰ ਨੇ ਇੱਕ ਬਿਆਨ ਦਿੱਤਾ ਹੈ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (Bhartiya Kisan Union Ekta Dakonda) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ (Manjit Singh Dhaner) ਨੇ ਕਿਹਾ ਕਿ ਸਿਆਸੀ ਅਖਾੜੇ ਵਿੱਚ ਪਛੜਨ ਕਰਕੇ ਕਾਂਗਰਸ ਨੇ ਦਲਿਤ ਮੁੱਖ ਮੰਤਰੀ ਬਣਾਇਆ ਹੈ ਕਿਉਂਕਿ ਦੂਜੀਆਂ ਪਾਰਟੀਆਂ ਨੇ ਉਪ ਮੁੱਖ ਮੰਤਰੀ ਐਸਸੀ ਬਨਾਉਣ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਸੀ। ਜਿਸ ਕਰਕੇ ਹੁਣ ਮੁੱਖ ਮੰਤਰੀ ਬਦਲ ਦਿੱਤਾ ਗਿਆ ਹੈ। ਸਿਰਫ਼ ਐਸਸੀ ਵਰਗ (SC category) ਦੀਆਂ ਵੋਟਾਂ ਲੈਣ ਲਈ ਕਾਂਗਰਸ ਨੇ ਦਲਿਤ ਮੁੱਖ ਮੰਤਰੀ ਬਣਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ (Congress Party) ਨੇ ਪਹਿਲਾਂ ਦਲਿਤ ਆਗੂ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ ਮੰਤਰੀ ਬਣਾਇਆ ਸੀ, ਜੋ ਗਰੀਬ ਵਿਦਿਆਰਥੀਆਂ ਦੇ ਵਜੀਫਿ਼ਆਂ ਵਿੱਚ ਘੁਟਾਲਾ ਕਰ ਗਿਆ। ਹੁਣ ਵਾਲਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਦਲਿਤਾਂ ਲਈ ਕੁੱਝ ਖਾਸ ਨਹੀਂ ਕਰ ਸਕਣਾ।