ਬਰਨਾਲਾ :ਪੰਜਾਬ ਦੀਆਂ ਕੁੱਝ ਕਿਸਾਨ ਜੱਥੇਬੰਦੀਆਂ ਵਲੋਂ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਭਾਗ ਲਿਆ ਜਾ ਰਿਹਾ ਹੈ। ਜਿਸ ਤਹਿਤ ਬੀਤੇ ਕੱਲ੍ਹ ਕਿਸਾਨ ਆਗੂ ਅਤੇ ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਵਲੋਂ ਚੋਣਾਂ ਵਿੱਚ ਹੋਰਨਾਂ ਕਿਸਾਨ ਜੱਥੇਬੰਦੀਆਂ ਅਤੇ ਕਿਸਾਨਾਂ ਨੇਤਾਵਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਬਲਵੀਰ ਰਾਜੇਵਾਲ ਨੇ ਆਪਣੀ ਅਪੀਲ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੋਂ ਵੀ ਸਹਿਯੋਗ ਮੰਗਿਆ ਸੀ। ਜਿਸ 'ਤੇ ਬੀਕੇਯੂ ਉਗਰਾਹਾਂ ਨੇ ਜਵਾਬ ਦਿੱਤਾ ਹੈ।
ਕਿਸਾਨ ਜੱਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਇੱਕ ਦਿਨ ਚੋਣਾਂ ਵਿੱਚ ਰਹਿੰਦਾ ਹੈ। ਇਸੇ ਦਰਮਿਆਨ ਬਲਵੀਰ ਰਾਜੇਵਾਲ ਵਲੋਂ ਅਪੀਲ ਕੀਤੀ ਗਈ ਹੈ। ਜਦਕਿ ਸਾਡੀ ਜੱਥੇਬੰਦੀ ਦੀ ਨੀਤੀ ਸਪੱਸ਼ਟ ਹੈ। ਅਸੀਂ ਨਾ ਤਾਂ ਕਦੇ ਚੋਣਾਂ ਵਿੱਚ ਭਾਗ ਲੈਂਦੇ ਹਾਂ ਅਤੇ ਨਾ ਹੀ ਕਿਸੇ ਦਾ ਸਮੱਥਰਨ ਕਰਦੇ ਹਨ। ਜਿਸ ਕਰਕੇ ਜੱਥੇਬੰਦੀ ਦਾ ਨਾਮ ਲੈ ਕੇ ਅਫ਼ਵਾਹਾਂ ਫ਼ੈਲਾ ਰਹੇ ਹਨ। ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ।