ਪੰਜਾਬ

punjab

ETV Bharat / state

ਸੜਕ ਹਾਦਸੇ 'ਚ ਸਾਈਕਲ ਸਵਾਰ ਮਜ਼ਦੂਰ ਦੀ ਮੌਤ - ਮਜ਼ਦੂਰ ਦੀ ਮੌਤ

ਮਾਘ ਸਿੰਘ ਵਜੀਦਕੇ ਖੁਰਦ ਪਾਵਰਕਾਮ 'ਚ ਆਰਜੀ ਤੌਰ 'ਤੇ ਪਾਰਟ ਟਾਈਮ ਸੇਵਾਦਰ ਵਜੋਂ ਕੰਮ ਕਰਦਾ ਸੀ ਅਤੇ ਅੱਜ ਸਵੇਰੇ ਉਹ ਜਦੋਂ ਆਪਣੇ ਪਿੰਡ ਤੋਂ ਮਹਿਲ ਕਲਾਂ ਜਾ ਰਿਹਾ ਸੀ ਤਾਂ ਗੁਰਪ੍ਰੀਤ ਹੌਲੀ ਹਰਟ ਸਕੂਲ ਮਹਿਲ ਕਲਾਂ ਦੇ ਨਜ਼ਦੀਕ ਅਣਪਛਾਤੇ ਵਾਹਨ ਨੇ ਉਸ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ (death) ਹੋ ਗਈ।

ਸੜਕ ਹਾਦਸੇ 'ਚ ਸਾਈਕਲ ਸਵਾਰ ਮਜ਼ਦੂਰ ਦੀ ਮੌਤ
ਸੜਕ ਹਾਦਸੇ 'ਚ ਸਾਈਕਲ ਸਵਾਰ ਮਜ਼ਦੂਰ ਦੀ ਮੌਤ

By

Published : Sep 25, 2021, 7:46 PM IST

ਬਰਨਾਲਾ:ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਸੜਕੀ ਹਾਦਸੇ ਗੰਭੀਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਜਿਸ ਕਰਕੇ ਰੋਜ਼ਾਨਾ ਹੋਣ ਵਾਲੀਆਂ ਲੋਕਾਂ ਦੀ ਮੌਤਾਂ (deaths) ਸਿਲਸਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇੱਕ ਦਰਦਨਾਕ ਹਾਦਸਾ ਬਰਨਾਲਾ-ਲੁਧਿਆਣਾ ਮਾਰਗ (Barnala-Ludhiana road) ‘ਤੇ ਵੇਖਣ ਨੂੰ ਮਿਲਿਆ। ਜਿੱਥੇ ਇੱਕ ਆਣਪਛਾਤੇ ਵਾਹਨ ਨੇ ਸਕਾਈਲ ਸਵਾਰ ਨੂੰ ਕੁਚਲ ਦਿੱਤਾ ਹੈ। ਇਸ ਹਾਦਸੇ ਵਿੱਚ ਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ (death) ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਮਾਘ ਸਿੰਘ ਵਜੀਦਕੇ ਖੁਰਦ ਪਾਵਰਕਾਮ 'ਚ ਆਰਜੀ ਤੌਰ 'ਤੇ ਪਾਰਟ ਟਾਈਮ ਸੇਵਾਦਰ ਵਜੋਂ ਕੰਮ ਕਰਦਾ ਸੀ ਅਤੇ ਅੱਜ ਸਵੇਰੇ ਉਹ ਜਦੋਂ ਆਪਣੇ ਪਿੰਡ ਤੋਂ ਮਹਿਲ ਕਲਾਂ ਜਾ ਰਿਹਾ ਸੀ ਤਾਂ ਗੁਰਪ੍ਰੀਤ ਹੌਲੀ ਹਰਟ ਸਕੂਲ ਮਹਿਲ ਕਲਾਂ ਦੇ ਨਜ਼ਦੀਕ ਅਣਪਛਾਤੇ ਵਾਹਨ ਨੇ ਉਸ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ (death) ਹੋ ਗਈ।
ਇਸ ਸਬੰਧੀ ਪਿੰਡ ਦੇ ਨੌਜਵਾਨ ਹਰਪਾਲ ਸਿੰਘ ਪਾਲੀ ਤੇ ਬਲਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਮਿਹਨਤ ਕਰਕੇ ਆਪਣਾ ਗੁਜਾਰਾ ਕਰ ਰਿਹਾ ਸੀ। ਇਸ ਮੌਕੇ ਮ੍ਰਿਤਕ ਦੇ ਪਿੰਡ ਵਾਸੀਆ ਨੇ ਪੁਲਿਸ (police) ਤੋਂ ਮੰਗ ਕੀਤੀ ਹੈ, ਕਿ ਜਦੋਂ ਤੱਕ ਸੜਕ ਹਾਦਸੇ ਦੇ ਮੁਲਜ਼ਮ ਦੀ ਨਿਸ਼ਾਨਦੇਹੀ ਕਰਕੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਉਹ ਮ੍ਰਿਤਕ ਲਾਸ਼ ਦਾ ਸਸਕਾਰ ਨਹੀਂ ਕਰਨੇਗਾ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਪੁਲਿਸ (police) ਮਹਿਲ ਕਲਾਂ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ (CCTV Camera) ਦੀ ਜਾਂਚ ਕਰਕੇ ਮੁਲਜ਼ਮ ਖ਼ਿਲਾਫ਼ ਬਣਦੀ ਕਾਨੂੰਨ ਕਾਰਵਾਈ ਨੂੰ ਤੁਰੰਤ ਅਮਲ ਵਿੱਚ ਲੈਕੇ ਆਵੇ।
ਉਧਰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਫ਼ਸਰ ਨੇ ਕਿਹਾ ਕਿ ਪੁਲਿਸ (police) ਵੱਲੋਂ ਆਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਜਾਂਚ ਅਫ਼ਸਰ ਵੱਲੋਂ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਵੀ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ। ਪੁਲਿਸ (police) ਦਾ ਕਹਿਣਾ ਹੈ, ਕਿ ਉਹ ਹਾਦਸੇ ਨੇ ਨੇੜਲੇ ਸਾਰੇ ਸੀ.ਸੀ.ਟੀ.ਵੀ. ਕੈਮਰਿਆ (CCTV Camera) ਦੀ ਫੋਟੋਜ਼ ਚੈਕ ਕਰ ਰਹੇ ਹਨ।

ABOUT THE AUTHOR

...view details