ਬਰਨਾਲਾ: ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹਲਕੇ ਭਦੌੜ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵਲੋਂ ਪਾਰਟੀ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਹੱਕ ਵਿਚ ਰੋਡ ਸ਼ੋਅ ਕਰਦੇ ਹੋਏ ਪ੍ਰਚਾਰ ਕੀਤਾ ਗਿਆ।
ਇਹ ਵੀ ਪੜੋ:ਮੁੱਖ ਮੰਤਰੀ ਚੰਨੀ ਦੇ ਚੋਣ ਪ੍ਰਚਾਰ ਦੌਰਾਨ ਮੁਹੰਮਦ ਸਦੀਕ ਨੇ ਲਾਈ ਹੇਕ, ਦੇਖੋ ਵੀਡੀਓ
ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਸੁਣਿਆ ਭਦੌੜ ਵਾਲਿਓ ਕਰੋੜਪਤੀ ਗਰੀਬ ਚੋਣ ਲੜਨ ਆਇਆ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਚੰਨੀ ਦਾ ਚੈਂਲੇਜ ਕਬੂਲ ਕਰਦਿਆਂ ਕਿਹਾ ਕਿ ਉਹ ਚੰਨੀ ਨਾਲ ਆਪਣੀ ਜਾਇਦਾਦ ਵਟਾਉਣ ਲਈ ਤਿਆਰ ਹੈ, ਪਰ ਭਾਣਜੇ , ਭਤੀਜੇ ਦੀ ਜਾਇਦਾਦ ਵੀ ਨਾਲ ਵਟਾਏ।
ਇਹ ਵੀ ਪੜੋ:ਚੰਨੀ ਦਾ APP ’ਤੇ ਵਾਰ, ਕਿਹਾ- ਭਗਵੰਤ ਮਾਨ 3 ਸਾਲਾਂ ’ਚ 12ਵੀਂ ਪਾਸ ਕਰਨ ਵਾਲਾ ਸ਼ਰਾਬੀ ਤੇ ਅਨਪੜ੍ਹ ਵਿਅਕਤੀ
ਉਨ੍ਹਾਂ ਅੱਗੇ ਕਿਹਾ ਕਿ ਭਦੌੜ ਇਨਕਲਾਬੀ, ਸਾਹਿਤਕਾਰ ਲੋਕਾਂ ਦਾ ਹਲਕਾ ਹੈ ਜਿੰਨਾਂ ਨੇ ਹਮੇਸ਼ਾਂ ਸੱਚਾਈ ਦੀ ਰਾਹ ਉਪਰ ਚੱਲਣ ਵਾਲੇ ਲੋਕਾਂ ਦਾ ਸਾਥ ਦਿੱਤਾ ਮੈਨੂੰ ਪੂਰਾ ਯਕੀਨ ਹੈ ਜਿਸ ਤਰ੍ਹਾਂ ਤੁਸੀ ਮੈਨੂੰ ਹਰ ਵਾਰ ਇੱਥੋਂ ਜੇਤੂ ਬਣਾਕੇ ਲੋਕ ਸਭਾ ਵਿਚ ਭੇਜਿਆ ਤੇ ਇਸ ਵਾਰ ਲਾਭ ਸਿੰਘ ਉਗੋਕੇ ਨੂੰ ਵਿਧਾਨ ਸਭਾ ਵਿਚ ਭੇਜੋਗੇ। ਉਨ੍ਹਾ ਅਪੀਲ ਕੀਤੀ ਲਾਭ ਸਿੰਘ ਉਗੋਕੇ ਤੁਹਾਡੀ ਪਾਈ ਵੋਟ ਦਾ ਲਾਭ ਮੈਨੂੰ ਮਿਲਣਾ ਹੈ ਜਿਸ ਕਰਕੇ ਭਦੌੜ ਸੀਟ ਉਪਰ ਦੁਨੀਆਂ ਨਜ਼ਰਾਂ ਲੱਗੀਆਂ ਹੋਈਆ ਹਨ।
ਆਪ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣਾ ਬਹੁਤ ਜਰੂਰੀ ਬਣ ਚੁੱਕਾ ਹੈ ਜਿਸ ਕਰਕੇ ਆਉਣ ਵਾਲੀ 20 ਫਰਵਰੀ ਨੂੰ ਆਪ ਦੇ ਹੱਕ ਵਿਚ ਆਪਣਾ ਫ਼ਤਵਾ ਦਿਉਂ।
ਇਹ ਵੀ ਪੜੋ:ਸਿਖਰਾਂ ’ਤੇ ਪ੍ਰਚਾਰ, ਵੱਡਾ ਸਵਾਲ ਕੌਣ ਜਿੱਤੇਗਾ ਪੰਜਾਬ ?