ਪੰਜਾਬ

punjab

ETV Bharat / state

ਭਦੌੜ ਪੁਲਿਸ ਵੱਲੋਂ ਚਾਇਨਾ ਡੋਰ ਸਮੇਤ ਦੁਕਾਨਦਾਰ ਨੂੰ ਕੀਤਾ ਗ੍ਰਿਫ਼ਤਾਰ - ਚਾਇਨਾ ਡੋਰ ਦੇ 240 ਗੱਟੂ ਬਰਾਮਦ

ਭਦੌੜ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਰਿਆਨੇ ਦੀ ਦੁਕਾਨ ਉੱਤੇ ਛਾਪਾ ਮਾਰ ਚਾਇਨਾ ਡੋਰ ਦੇ 240 ਗੱਟੂ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮ ਦੁਕਾਨਦਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

Bhadaur police arrested the shopkeeper along with China Door
ਭਦੌੜ ਪੁਲਿਸ ਵੱਲੋਂ ਚਾਇਨਾ ਡੋਰ ਸਮੇਤ ਦੁਕਾਨਦਾਰ ਨੂੰ ਕੀਤਾ ਗ੍ਰਿਫ਼ਤਾਰ

By

Published : Jan 16, 2023, 7:12 AM IST

ਭਦੌੜ (ਬਰਨਾਲਾ):ਚਾਇਨਾ ਡੋਰ ਨਾਲ ਹੋ ਰਹੇ ਹਾਦਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਬਰਨਾਲਾ ਪੁਲਿਸ ਵੱਲੋਂ ਚਾਇਨਾ ਡੋਰ ਵੇਚਣ ਵਾਲੀਆਂ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਚਾਈਨਾ ਡੋਰ ਦੀ ਲਪੇਟ ਵਿੱਚ ਮਾਸੂਮ ਆਇਆ, ਮੂੰਹ ਉੱਤੇ ਲੱਗੇ 120 ਟਾਂਕੇ !



ਥਾਣਾ ਭਦੌੜ ਦੇ ਮੁਖੀ ਐਸਐਚਓ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਰਾਜ ਕੁਮਾਰ ਜੋ ਕਿ ਵੱਡੇ ਚੌਂਕ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ ਚਾਇਨਾ ਡੋਰ ਵੇਚਣ ਦਾ ਕੰਮ ਕਰਦਾ ਹੈ ਜੇਕਰ ਉਸਦੀ ਦੁਕਾਨ ਉੱਤੇ ਛਾਪਾ ਮਾਰਿਆ ਜਾਵੇ ਤਾਂ ਉਸਤੋਂ ਚਾਈਨਾ ਡੋਰ ਬਰਾਮਦ ਹੋ ਸਕਦੀ ਹੈ। ਇਤਲਾਹ ਪੱਕੀ ਅਤੇ ਭਰੋਸੇਯੋਗ ਹੋਣ ਤੇ ਸੀ ਆਈ ਏ ਸਟਾਫ ਦੇ ਏ ਐਸ ਆਈ ਜਗਦੇਵ ਸਿੰਘ ਨੇ ਸਮੇਤ ਪੁਲਸ ਪਾਰਟੀ ਰਾਜ ਕੁਮਾਰ ਨਿਵਾਸੀ ਵੱਡਾ ਚੌਂਕ ਦੀ ਦੁਕਾਨ ਤੇ ਛਾਪਾ ਮਾਰਿਆ ਤਾਂ ਰਾਜਕੁਮਾਰ ਚਾਇਨਾ ਡੋਰ ਵੇਚ ਰਿਹਾ ਸੀ ਅਤੇ ਮੌਕੇ ਤੇ ਉਸ ਕੋਲੋਂ 240 ਗੱਟੂ ਚਾਇਨਾ ਡੋਰ ਦੇ ਬਰਾਮਦ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਉਹਨਾਂ ਅੱਗੇ ਦੱਸਿਆ ਕਿ ਰਾਜਕੁਮਾਰ ਤੇ ਥਾਣਾ ਭਦੌੜ ਵਿਖੇ ਮੁਕੱਦਮਾ ਨੰਬਰ 2 ਧਾਰਾ ਅੰਡਰ ਸੈਕਸ਼ਨ 188, 336 IPC PS ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਜ਼ਮਾਨਤ ਦੇਕੇ ਮੌਕੇ ਉੱਤੇ ਰਿਹਾਅ ਕਰ ਦਿੱਤਾ ਗਿਆ ਹੈ।

ਆਏ ਦਿਨ ਵਾਪਰ ਰਹੇ ਨੇ ਹਾਦਸੇ:ਦੱਸ ਦਈਏ ਕਿ ਜਾਨਲੇਵਾ ਚਾਇਨਾ ਡੋਰ ਕਾਰਨ ਆਏ ਦਿਨ ਵੱਡੇ ਹਾਦਸੇ ਵਾਪਰ ਰਹੇ ਹਨ, ਪਰ ਫਿਰ ਵੀ ਲੋਕ ਇਸ ਦੀ ਖਰੀਦ ਕਰ ਰਹੇ ਹਨ। ਪ੍ਰਸ਼ਾਸ਼ਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਚਾਈਨਾ ਡੋਰ ਦੀ ਵਿਕਰੀ ਬੰਦ ਨਹੀਂ ਹੋ ਸਕੀ ਹੈ, ਕਿਉਂਕਿ ਲੋਕ ਜਦੋਂ ਤੱਕ ਇਸ ਦੀ ਮੰਗ ਕਰਨੀ ਬੰਦ ਨਹੀਂ ਕਰਨਗੇ ਉਦੋਂ ਤੱਕ ਹਰਜੀਤ ਵਰਗੇ ਬੱਚੇ ਇਸ ਦਾ ਸ਼ਿਕਾਰ ਹੁੰਦੇ ਰਹਿਣਗੇ।

ਇਹ ਵੀ ਪੜੋ:ਨਹੀਂ ਰੁਕ ਰਿਹਾ ਚਾਇਨਾ ਡੋਰ ਦਾ ਕਹਿਰ, ਹੁਣ ਤਰਨਤਾਰਨ ਤੇ ਬਟਾਲਾ ਵਿੱਚ ਵੱਢੇ ਗਏ ਦੋ ਲੋਕ

ABOUT THE AUTHOR

...view details