ਪੰਜਾਬ

punjab

ETV Bharat / state

Barnala Youth Dies in Australia : ਆਸਟ੍ਰੇਲੀਆ 'ਚ ਬਰਨਾਲਾ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ - ਬਰਨਾਲਾ ਦੇ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਮੌਤ

ਬਰਨਾਲਾ ਦੇ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਹੋਏ (Barnala Youth Dies in Australia) ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਨੌਜਵਾਨ ਪਿਛਲੇ 3 ਸਾਲਾਂ ਤੋਂ ਟਰਾਲਾ ਚਲਾ ਰਿਹਾ ਸੀ।

Barnala youth dies in road accident in Australia
Barnala Youth Dies in Australia : ਆਸਟ੍ਰੇਲੀਆ 'ਚ ਬਰਨਾਲਾ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

By ETV Bharat Punjabi Team

Published : Sep 10, 2023, 7:30 PM IST

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਜਾਣਕਾਰੀ ਦਿੰਦੇ ਹੋਏ।

ਬਰਨਾਲਾ :ਬਰਨਾਲਾ ਦੇ ਪਿੰਡ ਛਾਪਾ ਦੇ 30 ਸਾਲਾਂ ਦੇ ਨੌਜਵਾਨ ਮਨਪ੍ਰੀਤ ਸਿੰਘ ਦੀ ਆਸਟ੍ਰੇਲੀਆ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮਨਪ੍ਰੀਤ ਦੇ ਟਰਾਲੇ ਦਾ ਐਕਸੀਡੈਂਟ ਪਰਥ ਅਤੇ ਐਡੀਲੇਟ ਦੇ ਵਿਚਾਲੇ ਵੱਡੇ ਹਾਈਵੇ ਉਪਰ ਹੋਇਆ ਦੱਸਿਆ ਜਾ ਰਿਹਾ ਹੈ। ਮਨਪ੍ਰੀਤ (Barnala youth dies in Australia) ਆਪਣੀ ਪਤਨੀ ਅਤੇ ਬੇਟੇ ਨਾਲ ਲੰਬੇ ਸਮੇਂ ਤੋਂ ਆਸਟ੍ਰੇਲੀਆ ਰਹਿ ਰਿਹਾ ਸੀ। ਪਿਛਲੇ 3 ਸਾਲਾਂ ਤੋਂ ਉਹ ਟਰਾਲੇ ਦੀ ਡਰਾਇਵਿੰਗ ਕਰਦਾ ਆ ਰਿਹਾ ਸੀ। ਮਨਪ੍ਰੀਤ ਦੀ ਮੌਤ ਦਾ ਪਤਾ ਲੱਗਦਿਆਂ ਹੀ ਉਸਦੇ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮਨਪ੍ਰੀਤ ਮਾਪਿਆਂ ਦਾ ਇਕਲੌਤ ਪੁੱਤਰ ਸੀ। ਪੁੱਤ ਦੀ ਮੌਤ ਤੋਂ ਬਾਅਦ ਉਸਦੇ ਮਾਤਾ ਪਿਤਾ ਵੀ ਆਸਟ੍ਰੇਲੀਆ ਲਈ ਰਵਾਨਾ ਹੋ ਗਏ ਹਨ।


ਫੋਨ ਰਾਹੀਂ ਲੱਗਿਆ ਪਤਾ : ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪਿਛਲੇ ਕਰੀਬ ਛੇ ਸਾਲਾਂ ਤੋਂ ਆਸਟਰੇਲੀਆ ਵਿੱਚ ਕੰਮ ਕਰ ਰਿਹਾ ਸੀ। ਉਹ ਆਪਣੀ ਪਤਨੀ ਸਮੇਤ ਆਸਟ੍ਰੇਲੀਆ ਵਿੱਚ ਰਹਿ ਰਿਹਾ ਸੀ। ਉਹ ਇੱਕ ਬੱਚੇ ਦਾ ਪਿਤਾ ਸੀ। ਉਹਨਾਂ ਦੱਸਿਆ ਕਿ ਮਨਪ੍ਰੀਤ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ। ਪਰਿਵਾਰ ਨੂੰ ਆਸਟਰੇਲੀਆ ਤੋਂ ਕਿਸੇ ਰਿਸ਼ਤੇਦਾਰ ਵਲੋਂ ਫ਼ੋਨ ਉੱਤੇ ਇਸ ਘਟਨਾ ਬਾਰੇ ਪਤਾ ਲੱਗਿਆ ਹੈ।

ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਆਸਟ੍ਰੇਲੀਆ ਦੇ ਐਡੀਲੇਟ ਨੇੜੇ ਸੜਕ ਉਪਰ ਉਸਦੇ ਟਰਾਲੇ ਵਿੱਚ ਇੱਕ ਹੋਰ ਟਰਾਲੇ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਮਨਪ੍ਰੀਤ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਮਨਪ੍ਰੀਤ ਦੀ ਪਰਿਵਾਰ ਨਾਲ ਗੱਲ ਘਟਨਾਂ ਤੋਂ ਦੋ ਦਿਨ ਪਹਿਲਾਂ ਹੀ ਹੋਈ ਸੀ। ਘਟਨਾ ਉਪਰੰਤ ਮਨਪ੍ਰੀਤ ਦੇ ਮਾਤਾ ਅਤੇ ਪਿਤਾ ਆਸਟ੍ਰੇਲੀਆ ਲਈ ਰਵਾਨਾ ਹੋਏ ਹਨ।

ABOUT THE AUTHOR

...view details