ਪੰਜਾਬ

punjab

ETV Bharat / state

ਬਰਨਾਲੇ 2 ਬਲਾਕਾਂ 'ਚ ਨਹੀਂ ਲੱਗ ਸਕਦੇ ਨਵੇਂ ਟਿਊਬਵੈੱਲ - regional news

ਨੈਸ਼ਨਲ ਗਰੀਨ ਟਰਬਿਊਨਲ ਵੱਲੋਂ ਪੰਜਾਬ ਦੇ 118 ਬਲਾਕਾਂ ਨੂੰ ਡਾਰਕ ਜੋਨ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਬਲਾਕਾਂ 'ਚ ਬਰਨਾਲਾ ਦੇ 2 ਬਲਾਕ ਡਾਰਕ ਜੋਨ 'ਚ ਹਨ ਇਨ੍ਹਾਂ 'ਚੋਂ ਬਰਨਾਲਾ ਤੇ ਮਹਿਲ ਕਲਾਂ ਦਾ ਨਾਂਅ ਸ਼ਾਮਲ ਹੈ।

ਬਰਨਾਲੇ 2 ਬਲਾਕਾਂ 'ਚ ਨਹੀਂ ਲੱਗ ਸਕਦੇ ਨਵੇਂ ਟਿਊਬਵੈੱਲ

By

Published : Jun 13, 2019, 4:12 AM IST

ਬਰਨਾਲਾ: ਪਾਣੀ ਤੋਂ ਬਿਨਾਂ ਮਨੁੱਖ ਦੀ ਜ਼ਿੰਦਗੀ ਅਧੂਰੀ ਹੈ ਤੇ ਜਿਸ ਦੇ ਬਿਨਾਂ ਜ਼ਿੰਦਗੀ ਜਿਉਣਾ ਨਾਮੁਮਕਿਨ ਹੈ। ਅਜਿਹੇ 'ਚ ਪੰਜਾਬ ਦੀ ਧਰਤੀ ਹੇਠਲਾ ਪਾਣੀ ਦਿਨ-ਬ-ਦਿਨ ਥੱਲ੍ਹੇ ਜਾ ਰਿਹਾ ਹੈ। ਇਸ ਤਹਿਤ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪੰਜਾਬ ਦੇ 118 ਬਲਾਕਾਂ ਨੂੰ ਡਾਰਕ ਜੋਨ ਵਿੱਚ ਰੱਖਿਆ ਹੈ, ਇਨ੍ਹਾਂ 'ਚੋਂ ਬਰਨਾਲਾ ਤੇ ਮਹਿਲ ਕਲਾਂ ਬਲਾਕ ਵੀ ਹਨ।

ਨੈਸ਼ਨਲ ਗਰੀਨ ਟ੍ਰਿਬਿਊਨਲ ਮੁਤਾਬਕ ਇਨ੍ਹਾਂ ਬਲਾਕਾਂ 'ਚ ਕੋਈ ਵੀ ਨਵਾਂ ਟਿਊਬਵੈੱਲ ਨਹੀਂ ਲਗਾਇਆ ਜਾ ਸਕਦਾ। ਇਸ ਦੇ ਨਾਲ ਹੀ ਨਾ ਹੀ ਕੋਈ ਨਵੀਂ ਇੰਡਸਟਰੀ ਲਗਾਈ ਜਾ ਸਕਦੀ ਹੈ।

ਬਰਨਾਲੇ 2 ਬਲਾਕਾਂ 'ਚ ਨਹੀਂ ਲੱਗ ਸਕਦੇ ਨਵੇਂ ਟਿਊਬਵੈੱਲ
ਇਸ ਬਾਰੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਪਾਣੀ ਦਾ ਪੱਧਰ ਹੇਠਾਂ ਜਾਣ ਨਾਲ ਕਿਸਾਨਾਂ ਨੂੰ ਝੋਨੇ ਲਈ ਪਾਣੀ ਘੱਟ ਵਰਤਣ ਦੀ ਸਲਾਹ ਜਾਰੀ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਕਿਸਾਨਾਂ ਨੇ ਹੁਣ ਤੋਂ ਹੀ ਧਰਤੀ ਹੇਠਾਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀਆਂ ਪੀਆਰ ਕਿਸਮਾਂ ਬੀਜਣ ਦੀ ਸਲਾਹ ਵੀ ਜਾਰੀ ਕੀਤੀ ਜਾਂਦੀ ਹੈ ਤੇ ਹਰ ਤਰ੍ਹਾਂ ਦੀ ਜਾਣਕਾਰੀ ਲਈ ਸਮੇਂ-ਸਮੇਂ ਤੇ ਬਲਾਕ ਪੱਧਰ ਜਾਂ ਜਿਲ੍ਹਾ ਪੱਧਰ 'ਤੇ ਕੈਂਪ ਲਗਾਏ ਜਾਂਦੇ ਹਨ।

ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਝੋਨਾ ਲਗਾਉਣ ਲਈ ਮਜ਼ਬੂਰ ਕਰ ਰਹੀ ਹੈ, ਕਿਉਂਕਿ ਸਰਕਾਰ ਵੱਲੋਂ ਬਾਕੀ ਫ਼ਸਲਾਂ ਦਾ ਸਹੀ ਮੁੱਲ ਨਹੀਂ ਦਿੱਤਾ ਜਾਂਦਾ।

ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀ ਮੁਸ਼ਕਲ ਦਾ ਹੱਲ ਹੋਵੇਗਾ ਜਾਂ ਨਹੀਂ।

ABOUT THE AUTHOR

...view details