ਬਰਨਾਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਵਾਸੀਆਂ ਨੇ ਕੋਰੋਨਾ ਵਿਰੁੱਧ ਜੰਗ 'ਚ ਏਕਤਾ ਦਿਖਾਈ। ਬਰਨਾਲਾ 'ਚ ਲੋਕਾਂ ਨੇ 5 ਅਪ੍ਰੈਲ ਰਾਤ ਨੌ ਵਜੇ ਤੋਂ ਨੌਂ ਮਿੰਟ ਲਈ ਦੀਵੇ ਅਤੇ ਮੋਮਬੱਤੀਆਂ, ਮੋਬਾਈਲ ਦੀ ਫਲੈਸ਼ ਲਾਈਟ ਜਗਾ ਕੇ ਇਸ ਮਹਾਮਾਰੀ ਦੇ ਹਨੇਰੇ ਨੂੰ ਚੁਣੌਤੀ ਦਿੱਤੀ।
ਬਰਨਾਲਾ ਵਾਸੀਆਂ ਨੇ ਪੀਐਮ ਮੋਦੀ ਵੱਲੋਂ ਕੀਤੀ ਅਪੀਲ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਆਪਣੇ ਘਰਾਂ ਦੇ ਬਾਹਰ ਮੋਮਬੱਤੀਆਂ, ਦੀਵੇ ਅਤੇ ਬੈਟਰੀਆਂ ਜਗਾ ਕੇ ਕੋਰੋਨਾ ਦਾ ਮੁਕਾਬਲਾ ਇਕਜੁੱਟਤਾ ਨਾਲ ਕਰਨ ਦੀ ਗੱਲ ਆਖੀ।