ਬਰਨਾਲਾ:ਚਾਇਨਾ ਡੋਰ ਵੇਚਣ ਵਾਲਿਆਂ ਵਿਰੁੱਧ ਬਰਨਾਲਾ ਪੁਲਿਸ ਨੇ ਸਖ਼ਤੀ ਕੀਤੀ ਹੈ। ਤਿੰਨ ਅਲੱਗ ਅਲੱਗ ਮਾਮਲਿਆਂ ਵਿੱਚ ਚਾਇਨਾ ਡੋਰ ਵੇਚਣ ਵਾਲੇ ਤਿੰਨ ਵਿਅਕਤੀ ਕਾਬੂ ਕੀਤੇ ਗਏ ਹਨ। ਕਾਬੂ ਕੀਤੇ ਗਏ ਇਹਨਾਂ ਮੁਲਜ਼ਮਾਂ ਤੋਂ ਭਾਰੀ ਮਾਤਰਾ ਵਿੱਚ ਚਾਇਨਾ ਡੋਰ ਬਰਾਮਦ ਕੀਤੀ ਗਈ ਹੈ। ਡੀਐਸਪੀ ਬਰਨਾਲਾ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਮਾਮਲੇ ਦਰਜ਼ ਕੀਤੇ ਗਏ ਹਨ।
ਇਹ ਵੀ ਪੜੋ:ਸੁਖਬੀਰ ਬਾਦਲ ਖਿਲਾਫ FIR ਉੱਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ
520 ਗੱਟੇ ਚਾਇਨਾ ਡੋਰ ਦੇ ਬਰਾਮਦ:ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਬਰਨਾਲਾ ਪੁਲਿਸ ਵਲੋਂ ਚਾਇਨਾ ਡੋਰ ਸਬੰਧੀ ਸਖ਼ਤੀ ਕੀਤੀ ਹੋੋਈ ਹੈ। ਜਿਸ ਤਹਿਤ ਇਸ ਡੋਰ ਨੂੰ ਵੇਚਣ ਵਾਲੇ ਲੋਕਾਂ ਉਪਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਬਰਨਾਲਾ ਦੇ ਸੀਆਈਏ ਸਟਾਫ਼ ਵਲੋਂ ਇੱਕ ਵਿਅਕਤੀ ਤੋਂ 520 ਗੱਟੇ ਚਾਇਨਾ ਡੋਰ ਦੇ ਬਰਾਮਦ ਕਰਕੇ ਮਾਮਲਾ ਦਰਜ਼ ਕੀਤਾ ਗਿਆ ਹੈ। ਇਸਤੋਂ ਇਲਾਵਾ ਉਹਨਾਂ ਦੱਸਿਆ ਕਿ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਵਲੋਂ ਦੋ ਹੋਰ ਅਲੱਗ ਅਲੱਗ ਮਾਮਲਿਆਂ ਵਿੱਚ ਵਿਅਕਤੀਆਂ ਨੂੰ ਕਾਬੂ ਕਰਕੇ ਚਾਇਨਾ ਡੋਰ ਬਰਾਮਦ ਕੀਤੀ ਗਈ ਹੈ।
ਚਾਇਨਾ ਡੋਰ ਵੇਚਣ ਵਾਲਿਆਂ ਵਿਰੁੱਧ ਬਰਨਾਲਾ ਪੁਲਿਸ ਦੀ ਸਖ਼ਤੀ ਡੀਐਸਪੀ ਨੇ ਲੋਕਾਂ ਨੂੰ ਕੀਤੀ ਅਪੀਲ:ਡੀਐਸਪੀ ਨੇ ਕਿਹਾ ਕਿ ਚਾਇਨਾ ਡੋਰ ਬਹੁਤ ਜਿਆਦਾ ਖ਼ਤਰਨਾਕ ਹੈ। ਇਸ ਡੋਰ ਨਾਲ ਕਈ ਭਿਆਨਕ ਹਾਦਸੇ ਅਤੇ ਪੰਛੀਆਂ ਨੂੰ ਨੁਕਸਾਨ ਹੁੰਦਾ ਹੈ। ਜਿਸ ਕਰਕੇ ਲੋਕਾਂ ਨੂੰ ਇਸ ਮੁਹਿੰਮ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਕ ਪਤੰਗ ਉਡਾਉਣ ਲਈ ਨਾ ਤਾਂ ਚਾਇਨਾ ਡੋਰ ਖ਼ਰੀਦਣ ਅਤੇ ਨਾ ਹੀ ਵਰਤੋਂ ਵਿੱਚ ਲਿਆਉਣ। ਇਸਦੇ ਨਾਲ ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਚਾਇਨਾ ਡੋਰ ਵੇਚ ਰਿਹਾ ਹੈ ਤਾਂ ਉਸਦੀ ਸੂਚਨਾ ਬਰਨਾਲਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਸਮਾਜ ਵਿਰੋਧੀ ਇਹਨਾਂ ਅਨਸਰਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜੋ:ਭਾਰਤ ਜੋੜੋ ਯਾਤਰਾ: ਲੁਧਿਆਣਾ 'ਚ ਪੁਲਿਸ ਨੇ ਕੀਤੇ ਰਾਹ ਬੰਦ, ਰਾਹਗੀਰ ਹੋਏ ਪਰੇਸ਼ਾਨ