ਬਰਨਾਲਾ:ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਤਸਕਰੀ ਵਿੱਚ ਸ਼ਾਮਲ 14 ਮੁਲਜ਼ਮਾਂ ਦੀ 3 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ। ਤਸਕਰੀ ਦੇ ਧੰਦੇ ਵਿੱਚ ਵਰਤੇ ਜਾਂਦੇ ਕਰੀਬ 20 ਵਾਹਨਾਂ ਦੀ ਨਿਲਾਮੀ ਕਰਵਾ ਕੇ ਪੈਸੇ ਵੀ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਏ ਗਏ ਹਨ। ਇਸੇ ਤਰ੍ਹਾਂ ਇਨ੍ਹਾਂ ਨਸ਼ਾ ਤਸਕਰਾਂ ਦੀ ਤਫ਼ਤੀਸ਼ ਦੌਰਾਨ ਜੇਕਰ ਇਨ੍ਹਾਂ ਦੇ ਸਾਥੀ ਅਤੇ ਰਿਸ਼ਤੇਦਾਰ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੀ ਜਾਣੀ-ਪਛਾਣੀ ਬੇਨਾਮੀ ਜ਼ਮੀਨ, ਜਾਇਦਾਦ, ਬੈਂਕ ਖਾਤਾ, ਲਾਕਰ ਵਾਹਨ ਆਦਿ ਨੂੰ ਐਨ.ਡੀ.ਪੀ.ਸੀ.ਐਕਟ ਤਹਿਤ ਜ਼ਬਤ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਬਰਨਾਲਾ ਪੁਲਿਸ ਦਾ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨਾਲ ਇਹ ਨਿਵੇਕਲਾ ਉਪਰਾਲਾ ਹੈ। ਜਿਸ ਨਾਲ ਨਸ਼ਾ ਵੇਚ ਕੇ ਕਮਾਈ ਕਰਨ ਵਾਲਿਆਂ ਨੂੰ ਤਾੜਨਾ ਹੋਵੇਗੀ ਅਤੇ ਨਸ਼ਾ ਤਸਕਰੀ ਤੇ ਲਗਾਮ ਲੱਗ ਸਕੇਗੀ।
Smugglers property Seized: ਬਰਨਾਲਾ ਪੁਲਿਸ ਨੇ 14 ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜ਼ਬਤ ਕਰਕੇ ਕਰਵਾਈ ਨਿਲਾਮੀ - Seizure property 14 drug traffickers
ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਦੀ ਮੁਹਿੰਮ ਵਿੱਢੀ ਹੋਈ ਹੈ। ਜਿਸ ਦੇ ਚੱਲਦੇ ਤਸਕਰਾਂ ਦੀ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦੇ ਬਰਨਾਲਾ ਪੁਲਿਸ ਵਲੋਂ 14 ਤਸਕਰਾਂ ਦੀ 3 ਕਰੋੜ ਦੇ ਕਰੀਬ ਦੀ ਜਾਇਦਾਦ ਜ਼ਬਤ ਕਰਕੇ ਨਿਲਾਮੀ ਕਰਵਾਈ ਗਈ ਹੈ। (Smugglers property Seized)
Published : Sep 5, 2023, 12:49 PM IST
ਤਸਕਰਾਂ ਦੀ ਜ਼ਮੀਨਾਂ ਜ਼ਬਤ:ਨਸ਼ਾ ਮੁਕਤ ਪੰਜਾਬ ਮਿਸ਼ਨ ਤਹਿਤ ਪੰਜਾਬ ਪੁਲਿਸ ਵੱਲੋਂ ਡੀ.ਜੀ.ਪੀ.ਪੰਜਾਬ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਅਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੇ ਵੀ ਬਰਾਮਦ ਕੀਤੇ ਜਾ ਰਹੇ ਹਨ। ਉਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਅਤੇ ਇਸੇ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਐਨ.ਡੀ.ਪੀ.ਸੀ. ਐਕਟ ਤਹਿਤ ਕਾਰਵਾਈ ਕਰਕੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਇਨ੍ਹਾਂ ਨਸ਼ਾ ਤਸਕਰਾਂ ਦੀਆਂ ਸਾਰੀਆਂ ਜਾਇਦਾਦਾਂ, ਵਾਧੂ ਜ਼ਮੀਨਾਂ, ਬੈਂਕ ਖਾਤਿਆਂ, ਵਾਹਨਾਂ ਆਦਿ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਅੱਜ ਬਰਨਾਲਾ ਪੁਲਿਸ ਵੱਲੋਂ ਦਿੱਤੀ ਗਈ।
- Junior Women Coach Sexual Harassment Case: ਜੂਨੀਅਰ ਮਹਿਲਾ ਕੋਚ ਛੇੜਛਾੜ ਮਾਮਲੇ 'ਚ ਮੰਤਰੀ ਸੰਦੀਪ ਸਿੰਘ ਨੂੰ ਸਤਾਉਣ ਲੱਗਾ ਗ੍ਰਿਫ਼ਤਾਰੀ ਦਾ ਡਰ
- Beating Auto Driver: ਅੰਮ੍ਰਿਤਸਰ 'ਚ ਪੰਜਾਬ ਰੋਡਵੇਜ਼ ਤੇ ਆਟੋ ਦੀ ਟੱਕਰ ਮਗਰੋਂ ਹੰਗਾਮਾ, ਬੱਸ ਚਾਲਕ ਨੇ ਆਟੋ ਚਾਲਕ ਦੀ ਕੀਤੀ ਕੁੱਟਮਾਰ
- Girl beaten up by her Fiance: ਬਠਿੰਡਾ 'ਚ ਸਪਾ ਸੈਂਟਰ ਅੰਦਰ ਕੁੜੀ ਨਾਲ ਬੁਰੀ ਤਰ੍ਹਾਂ ਕੁੱਟਮਾਰ, ਕੁੜੀ ਦੇ ਮੰਗੇਤਰ 'ਤੇ ਇਲਜ਼ਾਮ
14 ਮੁਲਜ਼ਮਾਂ 'ਤੇ ਪੁਲਿਸ ਨੇ ਕੀਤੀ ਕਾਰਵਾਈ: ਇਸ ਸਬੰਧੀ ਐਸ.ਪੀ.ਪ੍ਰਦੀਪ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਤਸਕਰੀ ਵਿੱਚ ਸ਼ਾਮਲ 14 ਮੁਲਜ਼ਮਾਂ ਦੀਆਂ ਜਾਇਦਾਦਾਂ ਤਹਿਤ 3 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਹੈ। ਮੁਲਜ਼ਮਾਂ ਵਲੋਂ ਤਸਕਰੀ ਦੇ ਧੰਦੇ ਵਿੱਚ ਵਰਤੇ ਜਾਂਦੇ ਕਰੀਬ 20 ਵਾਹਨਾਂ ਦੀ ਪਛਾਣ ਕਰਕੇ ਅਤੇ ਉਨ੍ਹਾਂ ਨੂੰ ਨਿਲਾਮ ਕਰਕੇ ਇਹ ਰਕਮ ਹਾਸਲ ਕੀਤੀ ਗਈ ਸੀ ਅਤੇ ਸਰਕਾਰ ਦੇ ਖਜ਼ਾਨੇ 'ਚ ਜਮਾਂ ਕੀਤੀ ਗਈ ਹੈ। ਇਸ ਕਾਰਵਾਈ ਦੌਰਾਨ ਅਗਲੇਰੀ ਜਾਂਚ ਅਤੇ ਤਫਤੀਸ਼ ਦੌਰਾਨ ਇਨ੍ਹਾਂ ਨਸ਼ਾ ਤਸਕਰਾਂ ਤੋਂ ਜੇਕਰ ਇਨ੍ਹਾਂ ਦੇ ਸਾਥੀ ਅਤੇ ਰਿਸ਼ਤੇਦਾਰ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਨਾਂ, ਬੇਨਾਮੀ, ਜ਼ਮੀਨ , ਜਾਇਦਾਦ, ਬੈਂਕ ਖਾਤਾ, ਲਾਕਰ, ਵਾਹਨ ਆਦਿ ਨੂੰ ਐਨਡੀਪੀਸੀ ਐਕਟ ਤਹਿਤ ਜਾਂਚ ਦੌਰਾਨ ਜ਼ਬਤ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਤੇ ਪੰਜਾਬ ਪੁਲਿਸ ਹਮੇਸ਼ਾ ਯਤਨਸ਼ੀਲ ਰਹੀ ਹੈ। ਨਸ਼ਾ ਵੇਚਣ ਵਾਲੇ ਸਮਾਜ ਵਿਰੋਧੀ ਅਨਸਰ ਬਖਸ਼ੇ ਨਹੀਂ ਜਾਣਗੇ ਅਤੇ ਨਸ਼ਾ ਵੇਚ ਕੇ ਕੀਤੀ ਕਾਲੀ ਕਮਾਈ ਇਸੇ ਤਰ੍ਹਾਂ ਜ਼ਬਤ ਹੋਵੇਗੀ।