ਬਰਨਾਲਾ: ਪਟਿਆਲਾ ਵਿਖੇ ਡਿਊਟੀ ’ਤੇ ਤੈਨਾਤ ਪੁਲਿਸ ਮੁਲਾਜ਼ਮ ਹਰਜੀਤ ਸਿੰਘ ਦਾ ਕੁੱਝ ਨਿਹੰਗਾਂ ਵਲੋਂ ਹੱਥ ਵੱਢ ਦਿੱਤਾ ਗਿਆ ਸੀ। ਹਰਜੀਤ ਸਿੰਘ ਵਲੋਂ ਨਿਹੰਗਾਂ ਨੂੰ ਕਾਬੂ ਕਰਨ ਲਈ ਦਿਖਾਈ ਗਈ ਦਲੇਰੀ ਅਤੇ ਜ਼ਜਬੇ ਨੂੰ ਸਲੂਟ ਕਰਨ ਲਈ ਪੰਜਾਬ ਦੇ ਡੀਜੀਪੀ ਵਲੋਂ ਮੁਹਿੰਮ ਚਲਾਈ ਗਈ। ਇਸ ਤਹਿਤ ਅੱਜ ਬਰਨਾਲਾ ਪੁਲਿਸ ਵਲੋਂ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਸਮੂਹ ਪੁਲਿਸ ਮੁਲਾਜ਼ਮਾਂ ਵਲੋਂ ‘ਮੈਂ ਵੀ ਹਾਂ ਹਰਜੀਤ ਸਿੰਘ’ ਨਾਮ ਵਾਲੀ ਪੱਟੀ ਆਪਣੀ ਵਰਦੀ ’ਤੇ ਲਗਾ ਕੇ ਏਐਸਆਈ ਹਰਜੀਤ ਸਿੰਘ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ।
ਹਰਜੀਤ ਸਿੰਘ ਦੇ ਜਜ਼ਬੇ ਅਤੇ ਦਲੇਰੀ ਨੂੰ ਬਰਨਾਲਾ ਪੁਲਿਸ ਨੇ ਕੀਤਾ ਸਲਾਮ - ਹਰਜੀਤ ਸਿੰਘ
ਬਰਨਾਲਾ ਪੁਲਿਸ ਵਲੋਂ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਸਮੂਹ ਪੁਲਿਸ ਮੁਲਾਜ਼ਮਾਂ ਵਲੋਂ ‘ਮੈਂ ਵੀ ਹਾਂ ਹਰਜੀਤ ਸਿੰਘ’ ਨਾਮ ਵਾਲੀ ਪੱਟੀ ਆਪਣੀ ਵਰਦੀ ’ਤੇ ਲਗਾ ਕੇ ਏਐਸਆਈ ਹਰਜੀਤ ਸਿੰਘ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ।
ਇਸ ਮੌਕੇ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਪਟਿਆਲਾ ਪੁਲਿਸ ਵਿੱਚ ਏਐਸਆਈ ਵਜੋਂ ਤਾਇਨਾਤ ਹਰਜੀਤ ਸਿੰਘ ’ਤੇ ਡਿਊਟੀ ਦੌਰਾਨ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਉਸਦਾ ਹੱਥ ਕੱਟ ਦਿੱਤਾ ਸੀ। ਸਾਰੇ ਪੁਲਿਸ ਅਧਿਕਾਰੀਆਂ ਅਤੇ ਸਟਾਫ਼ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਸਲਾਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਨ ਲਈ ਪਹਿਲੀ ਲਾਈਨ ਦੇ ਸਾਰੇ ਯੋਧਿਆਂ ਨੂੰ ਸਲਾਮ ਕਰਦੇ ਹਾਂ। ਅੱਜ ਸਤਿਕਾਰ ਸਹਿਤ ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਵਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਹਰਜੀਤ ਸਿੰਘ ਦੇ ਸਨਮਾਨ ਵਿੱਚ “ਮੈਂ ਵੀ ਹਰਜੀਤ ਸਿੰਘ’ ਨਾਮ ਪੱਟੀ ਲਗਾ ਕੇ ਸਲਾਮ ਕੀਤਾ ਹੈ।