ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਬਰਨਾਲਾ:ਦੇਸ਼ ਵਿੱਚ ਜਿੱਥੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਵਪਾਰੀ ਵਰਗ ਵੱਲੋਂ ਤਿਆਰੀਆਂ ਜ਼ੋਰਾਂ ਨਾਲ ਸ਼ੁਰੂ ਹਨ, ਉੱਥੇ ਹੀ ਕੁੱਝ ਵਪਾਰੀਆਂ ਵੱਲੋਂ ਪੈਸੇ ਦੇ ਲਾਲਚ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖ਼ਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਤਹਿਤ ਹੀ ਬਰਨਾਲਾ ਪੁਲਿਸ ਨੇ ਕਰੀਬ 10 ਕੁਇੰਟਲ ਮਿਲਾਵਟੀ ਘਿਉ ਅਤੇ 1200 ਲੀਟਰ ਸਰ੍ਹੋਂ ਦੇ ਤੇਲ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਨਕਲੀ ਡਾਲਡਾ ਘੀ, ਰਿਫਾਇੰਡ ਅਤੇ ਪਲਾਸਟਿਕ ਦੇ ਛੋਟੇ ਪੈਕੇਟਾਂ ਵਿੱਚ ਤਿਆਰ ਨਕਲੀ ਘਿਓ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ 'ਚ ਪੁਲਿਸ ਨੇ 2 ਆਰਪੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਬਰਨਾਲਾ ਦੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਬਜ਼ਾਰ 'ਚ ਘਿਓ ਦੇ ਤੇਲ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ, ਮਿਲਾਵਟਖੋਰਾਂ ਵੱਲੋਂ ਮਿਲਾਵਟੀ ਘਿਓ ਅਤੇ ਤੇਲ ਬਣਾਉਣ ਦਾ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ। ਜਿਸ 'ਤੇ ਬਰਨਾਲਾ ਪੁਲਿਸ ਪ੍ਰਸ਼ਾਸਨ ਦੀ ਟੀਮ ਨੂੰ ਭੇਜਿਆ ਗਿਆ ਹੈ।
ਸੂਚਨਾ ਦੇ ਆਧਾਰ 'ਤੇ ਵੱਡੀ ਸਫਲਤਾ:-ਇਸ 'ਤੇ ਸ਼ਿਕੰਜਾ ਕੱਸਿਆ ਇੱਕ ਸੂਚਨਾ ਦੇ ਆਧਾਰ 'ਤੇ ਮਿਲੀ ਵੱਡੀ ਸਫਲਤਾ ਬਰਨਾਲਾ ਦੀ ਤਹਿਸੀਲ ਤਪਾ ਦੇ ਪਿੰਡ ਢਿੱਲਵਾਂ 'ਚ ਪੁਲਿਸ ਨੇ ਸਿਹਤ ਵਿਭਾਗ ਦੀ ਟੀਮ ਦੇ ਨਾਲ ਇੱਕ ਫੈਕਟਰੀ 'ਤੇ ਛਾਪੇਮਾਰੀ ਕਰਕੇ ਛਾਪੇਮਾਰੀ ਦੌਰਾਨ ਕਰੀਬ 1200 ਲੀਟਰ ਨਕਲੀ ਸਰੋਂ ਅਤੇ ਨਕਲੀ ਘਿਓ ਜਿਸ 'ਤੇ ਵੇਰਕਾ ਅਤੇ ਨੇਸਲੇ ਬ੍ਰਾਂਡ ਦਾ ਪੈਕ ਕੀਤਾ ਹੋਇਆ ਸੀ। ਇਸ ਦੌਰਾਨ ਪੁਲਿਸ ਨੂੰ ਨਕਲੀ ਸਮਾਨ ਤਿਆਰ ਕਰਨ ਵਾਲੇ ਬਹੁਤ ਸਾਰੇ ਔਜ਼ਾਰ ਤੇ ਮਸ਼ੀਨਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
2 ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ:-ਇਸ ਦੌਰਾਨ ਹੀ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ 2 ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਤਹਿਤ ਬਰਨਾਲਾ ਪੁਲਿਸ ਵੱਲੋਂ ਹੋਰ ਥਾਵਾਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਛਾਪੇਮਾਰੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜਿਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਵੱਡੀ ਮਾਤਰਾ ਵਿੱਚ ਨਕਲੀ ਘਿਓ ਹੋ ਸਕਦਾ ਹੈ। ਐਸਐਸਪੀ ਬਰਨਾਲਾ ਅਨੁਸਾਰ ਬ੍ਰਾਂਡੇਡ ਕੰਪਨੀਆਂ ਦੇ ਕਈ ਖਾਲੀ ਪੈਕੇਟ ਵੀ ਬਰਾਮਦ ਹੋਏ ਹਨ।