ਪੰਜਾਬ

punjab

ETV Bharat / state

ਬਰਨਾਲਾ ਪੁਲਿਸ ਨੇ 1ਲੱਖ 5 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 3 ਨਸ਼ਾ ਤਸਕਰਾਂ ਕੀਤੇ ਕਾਬੂ - control 3 drug smugglers

ਬਰਨਾਲਾ ਪੁਲਿਸ ਨੇ ਸੁਚਨਾ ਦੇ ਆਧਾਰ 'ਤੇ ਨਾਕੇ ਬੰਦੀ ਦੌਰਾਨ ਨਸ਼ਾਂ ਤਸਕਰਾਂ ਤੋਂ ਨਸ਼ੀਲੀ ਗੋਲੀਆਂ ਤੇ 30 ਹਜ਼ਾਰ ਰੁਪਏ ਬਰਾਮਦ ਕੀਤੇ ਹਨ।

Barnala police control 3 drug smugglers
ਫ਼ੋਟੋ

By

Published : Dec 9, 2019, 7:52 PM IST

ਬਰਨਾਲਾ: ਪੁਲਿਸ ਨੇ ਨਸ਼ਾਂ ਤਸਕਰਾਂ ਦੇ ਵਿਰੁੱਧ ਇੱਕ ਹੋਰ ਵੱਡੀ ਕਾਮਯਾਬੀ ਨੂੰ ਹਾਸਿਲ ਕੀਤਾ ਹੈ। ਜਾਣਕਾਰੀ ਮੁਤਾਬਕ ਬਰਨਾਲਾ ਪੁਲਿਸ ਨੇ ਨਸ਼ਾਂ ਤਸਕਰਾਂ ਤੋਂ 1 ਲੱਖ 5 ਹਜ਼ਾਰ ਨਸ਼ੀਲੀਆਂ ਗੋਲੀਆਂ, 30 ਹਜ਼ਾਰ ਰੁਪਏ ਤੇ ਦੋ ਕਾਰਾਂ ਨੂੰ ਬਰਾਮਦ ਕੀਤਾ ਹੈ।

ਇਸ 'ਤੇ ਐਸ.ਪੀ ਸੁਖਦੇਵ ਸਿੰਘ ਨੇ ਕਿਹਾ ਕਿ ਇਹ ਦੋ ਮਹੀਨਿਆਂ ਦੀ ਨਸ਼ਾਂ ਤਸਕਰਾਂ ਵਿਰੁੱਧ ਤੀਜੀ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 5 ਵਿਅਕਤੀ ਬਰਨਾਲਾ ਦੇ ਆਸ ਪਾਸ ਦੇ ਜ਼ਿਲ੍ਹਿਆ 'ਚ ਨਸ਼ੀਲੀਆਂ ਗੋਲੀਆਂ ਸਪਲਾਈ ਕਰਦੇ ਹਨ। ਇਸ ਤੋਂ ਬਾਅਦ ਪੁਲਿਸ ਨੇ ਇਸ ਸੂਚਨਾ ਦੇ ਆਧਾਰ 'ਤੇ ਨਾਕੇ ਬੰਦੀ ਦੌਰਾਨ ਦੋ ਕਾਰਾਂ ਤੇ ਸਵਾਰ ਤਿੰਨ ਨਸ਼ਾਂ ਤਸਕਰਾਂ ਤੋਂ ਨਸ਼ੀਲੀਆਂ ਗੋਲੀਆਂ ਨੂੰ ਬਰਾਮਦ ਕੀਤਾ ਹੈ।

ਵੀਡੀਓ

ਉਨ੍ਹਾਂ ਨੇ ਦੱਸਿਆ ਕਿ ਮੌਕੇ 'ਤੇ ਦੋ ਤਸਕਾਰਾਂ ਨੂੰ ਕਾਬੂ ਹੋਏ 'ਤੇ ਇੱਕ ਨਸ਼ਾ ਤਸਕਰ ਫਰਾਰ ਹੋ ਗਿਆ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਨਸ਼ਾ ਤਸਕਰਾਂ ਦੇ ਬੈਂਕ ਅਕਾਊਂਟ ਦੇਖੇ ਜਾ ਰਹੇ ਹਨ ਅਤੇ ਇਨ੍ਹਾਂ ਦੀ ਪ੍ਰੋਪਰਟੀ ਦੀ ਵੀ ਜਾਂਚ ਹੋ ਰਹੀ ਹੈ।

ਇਹ ਵੀ ਪੜ੍ਹੋ: ਦਿਵਿਆ ਪਬਲਿਕ ਸਕੂਲ 'ਚ ਹੋਇਆ ਸਾਲਾਨਾ ਸਮਾਗਮ

ਨਸ਼ਾ ਤਸਕਰਾ ਚੋਂ ਗ੍ਰਿਫਤਾਰ ਹੋਏ ਨਸ਼ਾ ਤਸਕਰ ਨੇ ਕਿਹਾ ਕਿ ਉਹ ਬਿਹਾਰ ਨਾਲ ਦਾ ਰਹਿਣ ਵਾਲਾ ਹੈ। ਉਹ ਇਨ੍ਹਾਂ ਨਸ਼ੀਲੀਆਂ ਗੋਲੀਆਂ ਨੂੰ ਦਿੱਲੀ ਤੋਂ ਲੈ ਕੇ ਬਰਨਾਲਾ, ਸੰਗਰੂਰ, ਪਟਿਆਲਾ ਅਤੇ ਹੋਰ ਆਸ ਪਾਸ ਦੇ ਜ਼ਿਲ੍ਹੇ ਵਿੱਚ ਸਪਲਾਈ ਕਰਦੇ ਸੀ। ਉਸ ਨੇ ਦੱਸਿਆ ਕਿ ਉਹ ਪਹਿਲੀ ਵਾਰ ਨਸ਼ਾਂ ਤਸਕਰੀ ਕਰਨ ਲਈ ਆਇਆ ਸੀ ਅਤੇ ਮੌਕੇ ਤੋਂ ਫੜਿਆ ਗਿਆ। ਉਸ ਨੇ ਕਿਹਾ ਕਿ ਉਸ ਦੇ ਮਾਲਕ ਦਾ ਨਾਮ ਸ਼ੰਕਰ ਹੈ।

ABOUT THE AUTHOR

...view details