ਬਰਨਾਲਾ:ਪੁਲਿਸ ਵਲੋਂ ਪਟਾਖੇ ਮਾਰਨ ਵਾਲੇ ਬੁਲਟਾਂ ਵਿਰੁੱਧ ਮੁਹਿੰਮ ਜਾਰੀ ਹੈ, ਜਿਸ ਤਹਿਤ ਬੁਲਟ ਦੇ ਪਟਾਖੇ ਮਾਰਨ ਵਾਲੇ ਸਾਈਲੈਂਸਰਾਂ ਨੂੰ ਲਗਾਤਾਰ ਪੁਲਿਸ ਵਲੋਂ ਭੰਨਿਆ ਜਾ ਰਿਹਾ ਹੈ। ਇਸੇ ਤਹਿਤ ਅੱਜ ਮੁੜ ਬਰਨਾਲਾ ਪੁਲਿਸ ਵਲੋਂ ਸ਼ਹਿਰ ਵਿੱਚ 100 ਤੋਂ ਵਧੇਰੇ ਬੁਲਟ ਦੇ ਪਟਾਖੇ ਵਾਲੇ ਸਾਈਲੈਂਸਰ ਭੰਨੇ ਗਏ।
ਗੌਰਤਲੱਬ ਹੈ ਕਿ ਪਿਛਲੇ 15 ਦਿਨਾਂ ਵਿੱਚ ਪੁਲਿਸ 400 ਤੋਂ ਵੱਧ ਪਟਾਖੇ ਵਾਲੇ ਸਾਈਲੈਂਸਰ ਭੰਨ ਚੁੱਕੇ ਹਨ। ਇਸਤੋਂ ਇਲਾਵਾ ਅਜਿਹੇ ਸਾਈਲੈਂਸਰ ਲਗਾਉਣ ਵਾਲਿਆਂ ਦੇ ਚਾਲਾਨ ਵੀ ਪੁਲਿਸ ਵਲੋਂ ਕੱਟੇ ਜਾ ਰਹੇ ਹਨ, ਸ਼ਹਿਰ ਦੇ ਲੋਕ ਪੁਲਿਸ ਦੀ ਇਸ ਕਾਰਵਾਈ ਦੀ ਪ੍ਰਸ਼ੰਸ਼ਾ ਵੀ ਕਰ ਰਹੇ ਹਨ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਪੁਲਿਸ ਦੇ ਟਰੈਫਿਕ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਬਰਨਾਲੇ ਦੇ ਐਸਐਸਪੀ ਸੰਦੀਪ ਗੋਇਲ ਦੇ ਆਦੇਸ਼ਾਂ ਦੇ ਬਾਅਦ ਪੁਲਿਸ ਦੁਆਰਾ ਬੁਲਟ ਮੋਟਰਸਾਇਕਲਾਂ ਉੱਤੇ ਪਟਾਖੇ ਮਰਨ ਵਾਲਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਪੁਲਿਸ ਵਲੋਂ 400 ਤੋਂ ਜਿਆਦਾ ਬੁਲਟ ਮੋਟਰਸਾਇਕਲਾਂ ਤੋਂ ਪਟਾਖੇ ਮਾਰਨ ਵਾਲੇ ਸਾਈਲੈਂਸਰ ਲਹਾ ਕੇ ਭੰਨੇ ਜਾ ਚੁੱਕੇ ਹਨ। ਇਸੇ ਮੁਹਿੰਤ ਤਹਿਤ ਅੱਜ ਵੀ 100 ਤੋਂ ਜਿਆਦਾ ਸਾਈਲੈਂਸਰ ਭੰਨੇ ਕੀਤੇ ਗਏ ਹਨ।