ਬਰਨਾਲਾ: ਜ਼ਿਲ੍ਹਾ ਪੁਲਿਸ ਦੇ ਕਾਂਸਟੇਬਲ ਸਤਨਾਮ ਰਾਏ ਸ਼ਰਮਾ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸਤਨਾਮ ਸ਼ਰਮਾ ਆਪਣੇ ਮਾਤਾ ਪਿਤਾ ਦਾ ਇਕੌਲਤਾ ਬੇਟਾ ਸੀ ਜੋ ਬਰਨਾਲਾ ਦੇ ਥਾਣਾ ਸਿਟੀ ਵਿੱਚ ਪੀਸੀਆਰ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਿਕ 20 ਸਤੰਬਰ ਨੂੰ ਸਤਨਾਮ ਮੁਹਾਲੀ ਕ੍ਰਿਕੇਟ ਸਟੇਡੀਅਮ ਤੋਂ ਡਿਊਟੀ ਦੇਕਰ ਬਰਨਾਲਾ ਵਾਪਸ ਆ ਰਿਹਾ ਸੀ ਕਿ ਪਟਿਆਲਾ ਦੇ ਕੋਲ ਸੜਕ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਦਿਨਾਂ ਦੀ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ। ਸਤਨਾਮ ਦੇ ਇਲਾਜ ਦੇ ਲਈ ਸੋਸ਼ਲ ਮੀਡੀਆ ਉੱਤੇ ਮਦਦ ਦੀ ਅਪੀਲ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਲਈ ਲੋਕਾਂ ਨੇ ਇਲਾਜ ਦੇ ਲਈ ਉਨ੍ਹਾਂ ਦੀ ਮਦਦ ਵੀ ਕੀਤੀ ਸੀ।