ਬਰਨਾਲਾ: ਪੁਲਿਸ ਵਲੋਂ ਬਾਲੀਆਂ ਝਪਟਣ ਵਾਲੇ ਦੋ ਝਪਟਮਾਰਾਂ ਨੂੰ ਕਾਬੂ ਕੀਤਾ ਹੈ। ਦੋਵੇਂ ਝਪਟਮਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਸਨੀਕ ਹਨ, ਜੋ ਸੰਗਰੂਰ ਵਿਖੇ ਕਿਰਾਏ ’ਤੇ ਰਹਿੰਦੇ ਸਨ। ਦੋਸ਼ੀਆਂ ਤੋਂ ਪੁਲਿਸ ਨੇ ਦੋ ਲੁੱਟ ਦੀਆਂ ਵਾਰਦਾਤਾਂ ’ਚ ਝਪਟੀਆਂ ਗਈਆਂ 2 ਜੋੜੀਆਂ ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਹਨ।
ਬਰਨਾਲਾ ਪੁਲਿਸ ਵਲੋਂ ਔਰਤਾਂ ਦੀਆਂ ਬਾਲੀਆਂ ਝਪਟਣ ਵਾਲੇ ਦੋ ਲੁਟੇਰੇ ਕਾਬੂ - Barnala police arrest two robbers
ਬਰਨਾਲਾ ਪੁਲਿਸ ਵਲੋਂ ਬਾਲੀਆਂ ਝਪਟਣ ਵਾਲੇ ਦੋ ਝਪਟਮਾਰਾਂ ਨੂੰ ਕਾਬੂ ਕੀਤਾ ਗਿਆ ਹੈ। ਦੋਸ਼ੀਆਂ ਤੋਂ ਪੁਲਿਸ ਨੇ ਦੋ ਲੁੱਟ ਦੀਆਂ ਵਾਰਦਾਤਾਂ ’ਚ ਝਪਟੀਆਂ ਗਈਆਂ 2 ਜੋੜੀਆਂ ਸੋਨੇ ਦੀਆਂ ਵਾਲੀਆਂ ਬਰਾਮਦ ਹੋਈਆਂ ਹਨ।
ਡੀਐਸਪੀ ਰਾਜੇਸ਼ ਛਿੱਬਰ ਨੇ ਕਿ ਪੁਸ਼ਪਾ ਦੇਵੀ ਪਤਨੀ ਓਮ ਪ੍ਰਕਾਸ਼ ਨੇ ਬਾਲੀਆਂ ਝਪਟਣ ਦੀ ਸ਼ਿਕਾਇਤ ਦਰਜ਼ ਕਰਵਾਈ ਸੀ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਲੁਟੇਰਿਆਂ ਦੇ ਮੋਟਰਸਾਈਕਲ ਦਾ ਨੰਬਰ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਟਰੇਸ ਕਰਕੇ ਉਹਨਾਂ ਤੱਕ ਪਹੁੰਚ ਕੀਤੀ। ਜਾਂਚ ਵੇਲੇ ਪਤਾ ਲੱਗਿਆ ਕਿ ਇਸ ਲੁੱਟ ਦੀ ਘਟਨਾ ਨੂੰ ਨੀਰਜ ਕੁਮਾਰ ਅਤੇ ਬਲਵਿੰਦਰ ਸਿੰਘ ਪੁੱਤਰ ਬਖ਼ਸੀ ਰਾਮ ਵਾਸੀ ਭੋਸੀ ਜ਼ਿਲਾ ਹੁਸ਼ਿਆਰਪੁਰ ਨੇ ਅੰਜ਼ਾਮ ਦਿੱਤਾ ਹੈ।
ਪੁਲਿਸ ਵਲੋਂ ਦੋਹਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੋਸ਼ੀਆਂ ਤੋਂ ਸੁਸ਼ਮਾ ਰਾਣੀ ਪਤਨੀ ਧਨੀ ਰਾਮ ਵਾਸੀ ਗੱਡੀ ਨੰਬਰ 5 ਦਾਣਾ ਮੰਡੀ ਬਰਨਾਲਾ ਦੀਆਂ ਝਪਟੀਆਂ ਕੀਤੀਆਂ ਸੋਨੇ ਦੀਆਂ ਬਾਲੀਆਂ ਵੀ ਬਰਾਮਦ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।