ਬਰਨਾਲਾ: ਸ਼ਹਿਰ ਦੇ ਇੱਕ ਸੀ.ਐੱਨ.ਜੀ. ਪੰਪ (CNG Pump) ’ਤੇ ਗੈਸ ਭਰਵਾਉਣ ਆਏ ਕੁਝ ਨੌਜਵਾਨਾਂ ਅਤੇ ਪੈਟਰੋਲ ਪੰਪ (Petrol pump) ਮਾਲਕ ਵਿਚਕਾਰ ਬਹਿਸ ਹੋ ਗਈ। ਬਹਿਸ ਦੌਰਾਨ ਮਾਮਲਾ ਵਧਣ ’ਤੇ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਦੀ ਹਾਜ਼ਰੀ ਵਿੱਚ ਪੰਪ ਮਾਲਕ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕੀਤੀ। ਜਿਸ ਕਰਕੇ ਪੈਟਰੋਲ ਪੰਪ ਮਾਲਕ ਨੇ ਆਪਣੇ ਬਚਾਅ ਲਈ ਨੌਜਵਾਨਾਂ 'ਤੇ ਗੋਲੀ ਚਲਾ ਦਿੱਤੀ। ਜਿਸ ਕਰਕੇ 2 ਗੋਲੀਆਂ ਲੱਗਣ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ (Young man seriously injured by bullets) ਹੋ ਗਿਆ, ਜਿਸ ਨੂੰ ਲੁਧਿਆਣਾ (Ludhiana) ਰੈਫਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪੰਪ ਮਾਲਕ ਨੂੰ ਹਿਰਾਸਤ 'ਚ ਲੈ ਲਿਆ। ਇਹ ਸਾਰੀ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰੇ 'ਚ ਕੈਦ (Captured in CCTV cameras) ਹੋ ਗਈ।
ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਸੰਜੂ ਨੇ ਦੱਸਿਆ ਕਿ ਸਵੇਰੇ ਇੱਕ ਨੌਜਵਾਨ ਉਨ੍ਹਾਂ ਦੇ ਪੰਪ 'ਤੇ ਸੀ.ਐੱਨ.ਜੀ. ਭਰਵਾਉਣ ਲਈ ਆਇਆ ਸੀ ਅਤੇ ਇਸ ਦੌਰਾਨ ਉਸ ਨੌਜਵਾਨ ਦੀ ਪੈਟਰੋਲ ਪੰਪ 'ਤੇ ਕੰਮ ਕਰਦੇ ਵਿਅਕਤੀ ਨਾਲ ਬਹਿਸ ਹੋ ਗਈ। ਕੁਝ ਸਮੇਂ ਬਾਅਦ ਕੁਝ ਨੌਜਵਾਨ ਡੰਡਿਆਂ ਅਤੇ ਰਾੜਾਂ ਨਾਲ ਪੈਟਰੋਲ ਪੰਪ 'ਤੇ ਆਏ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਉਸ ਦੇ ਲੜਕੇ ਅਤੇ ਚਾਚੇ ਦੀ ਪੂਰੀ ਕੁੱਟਮਾਰ ਕੀਤੀ।
ਜਦਕਿ ਉਸ ਨੇ ਇਸ ਪੂਰੇ ਮਾਮਲੇ ਲਈ ਐੱਸ.ਐੱਚ.ਓ. ਸਿਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ ਹੈ ਅਤੇ ਜੇਕਰ ਉਹ ਗੋਲੀ ਨਾ ਚਲਾਉਂਦਾ ਤਾਂ ਹਮਲਾਵਰ ਨੌਜਵਾਨ ਉਸ ਦੇ ਲੜਕੇ ਅਤੇ ਚਾਚੇ ਨੂੰ ਮਾਰ ਦਿੰਦੇ।