ਬਰਨਾਲਾ: ਜ਼ਿਲ੍ਹਾ ਅਦਾਲਤ ਦੇ ਜੱਜ ਵਰਿੰਦਰ ਅਗਰਵਾਲ ਨੇ ਕੌਮੀ ਲੋਕ ਅਦਾਲਤ ਦਾ ਪ੍ਰਬੰਧ ਕੀਤਾ। ਇਸ ਅਦਾਲਤ ਰਾਹੀਂ ਪੁਰਾਣੇ ਪਏ ਕੇਸਾਂ ਨੂੰ ਸਮਝੌਤੇ ਦੌਰਾਨ ਸੁਲਝਾਇਆ ਗਿਆ। ਕੌਮੀ ਅਦਾਲਤ 'ਚ ਹੁਣ ਤੱਕ 310 ਕੇਸਾਂ ਦਾ ਨਿਪਟਾਰਾ ਹੋਇਆ। ਦੱਸਣਯੋਗ ਹੈ ਕਿ ਬਰਨਾਲਾ ਜ਼ਿਲ੍ਹੇ 'ਚ ਕੌਮੀ ਲੋਕ ਅਦਾਲਤਾਂ ਦੀਆਂ 9 ਬ੍ਰਾਂਚਾ ਦਾ ਪ੍ਰਬੰਧ ਕੀਤਾ ਗਿਆ ਹੈ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਲੋਕ ਅਦਾਲਤ 'ਚ 3 ਵੱਡੇ ਕੇਸਾਂ ਦਾ ਨਿਪਟਾਰਾ ਹੋਇਆ ਹੈ ਜੋ ਕਿ ਪਿਛਲੇ ਕਈ ਸਾਲਾ ਤੋਂ ਜ਼ਿਲ੍ਹਾ ਅਦਾਲਤ 'ਚ ਚੱਲ ਰਹੇ ਸੀ।
ਕੌਮੀ ਲੋਕ ਅਦਾਲਤ 'ਚ ਸੁਲਝੇ ਕੇਸ ਦੇ ਪੀੜਤ ਨੇ ਕਿਹਾ ਕਿ ਉਨ੍ਹਾਂ ਦਾ ਪਿਛਲੇ 15 ਸਾਲਾ ਤੋਂ ਜ਼ਿਲ੍ਹਾਂ ਅਦਾਲਤ 'ਚ ਕੇਸ ਚੱਲ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਕੇਸ ਦੇ ਚਲਣ ਨਾਲ ਸਮਾਂ ਤੇ ਪੈਸੇ ਕਾਫੀ ਲੱਗ ਰਹੇ ਸੀ ਪਰ ਅਦਾਲਤ 'ਚ ਕੇਸ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਸੀ। ਹੁਣ ਇਸ ਕੇਸ ਨੂੰ ਕੌਮੀ ਲੋਕ ਅਦਾਲਤ 'ਚ ਰਾਹੀਂ ਸੁਲਝਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਦਾਲਤ 'ਚ ਦੋਨਾਂ ਧਿਰਾਂ ਦੀ ਆਪਸੀ ਗੱਲਬਾਤ ਦੌਰਾਨ ਕੇਸ ਨੂੰ ਹੱਲ ਕੀਤਾ ਗਿਆ।