ਪੰਜਾਬ

punjab

ETV Bharat / state

ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਹਜ਼ਾਰਾਂ ਕਿਸਾਨਾਂ ਨੇ ਕੱਢੀ ਰੋਸ ਰੈਲੀ - ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਹਜ਼ਾਰਾਂ ਕਿਸਾਨਾਂ ਨੇ ਕੱਢੀ ਰੋਸ ਰੈਲੀ

29 ਜੁਲਾਈ 1997 'ਚ ਹੋਏ ਕਿਰਨਜੀਤ ਕੌਰ ਕਤਲ ਕਾਂਡ ਦੇ ਲੋਕ ਆਗੂ ਮਨਜੀਤ ਧਨੇਰ ਨੂੰ ਸੁਪਰੀਮ ਕੋਰਟ ਦੁਆਰਾ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਣ ਦੇ ਰੋਸ ਵਜੋਂ ਸਜ਼ਾ ਨੂੰ ਰੱਦ ਕਰਵਾਉਣ ਲਈ ਸੋਮਵਾਰ ਸਵੇਰੇ ਕਿਸਾਨਾਂ ਨੇ ਰੋਸ ਮਾਰਚ ਕੱਢਿਆ।

ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਹਜ਼ਾਰਾਂ ਕਿਸਾਨਾਂ ਨੇ ਕੱਢੀ ਰੋਸ ਰੈਲੀ

By

Published : Sep 30, 2019, 7:52 PM IST

Updated : Sep 30, 2019, 8:59 PM IST

ਬਰਨਾਲਾ : 29 ਜੁਲਾਈ 1997 'ਚ ਹੋਏ ਕਿਰਨਜੀਤ ਕੌਰ ਕਤਲ ਕਾਂਡ ਦੇ ਲੋਕ ਆਗੂ ਮਨਜੀਤ ਧਨੇਰ ਨੂੰ ਸੁਪਰੀਮ ਕੋਰਟ ਦੁਆਰਾ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਣ ਦੇ ਰੋਸ ਵਜੋਂ ਸਜ਼ਾ ਨੂੰ ਰੱਦ ਕਰਵਾਉਣ ਲਈ ਸੋਮਵਾਰ ਸਵੇਰੇ ਕਰੀਬ 10 ਤੋਂ 12 ਵਜੇ ਤੱਕ ਅਨਾਜ ਮੰਡੀ ਬਰਨਾਲਾ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਵੇਖੋ ਵੀਡੀਓ।

ਦੁਪਹਿਰ 12 ਵਜੇ ਦੇ ਕਰੀਬ ਅਨਾਜ ਮੰਡੀ ਬਰਨਾਲਾ ਤੋਂ 500 ਦੇ ਕਰੀਬ ਟੈਕਟਰ-ਟਰਾਲੀਆਂ, ਕਾਰਾਂ ਤੇ ਬੱਸਾਂ 'ਤੇ ਹੋਰ ਵਾਹਨਾਂ ਦੇ ਦੁਆਰਾ 20 ਹਜ਼ਾਰ ਦੇ ਕਰੀਬ ਕਿਸਾਨਾਂ ਨੇ ਰਵਾਨਾ ਹੋ ਕੇ ਸਦਰ ਬਾਜ਼ਾਰ, ਪੱਕਾ ਕਾਲਜ ਰੋਡ ਤੋਂ ਹੁੰਦੇ ਹੋਏ ਡੀਸੀ ਦਫ਼ਤਰ 'ਚ ਜਾ ਕੇ ਰੋਸ ਧਰਨਾ ਦਿੱਤਾ। ਇਸ ਰੋਸ ਰੈਲੀ ਤੇ ਧਰਨੇ ਦੌਰਾਨ ਜ਼ਿਲ੍ਹਾ ਪੁਲਿਸ ਬਰਨਾਲਾ ਦੇ ਕਰੀਬ 500 ਪੁਲਿਸ ਅਧਿਕਾਰੀ ਪਾਣੀ ਬਛਾਰਨ ਵਾਲੇ ਵਾਹਨ ਨਾਲ ਲੈ ਕੇ ਚੱਲ ਰਹੇ ਸਨ। ਪੂਰੇ ਸ਼ਹਿਰ 'ਚ ਨਾਕਾਬੰਦੀ ਕੀਤੀ ਗਈ ਹੈ।

ਸਦਰ ਬਾਜ਼ਾਰ 'ਚ ਪੀਲੀ ਪੱਟੀ ਦੇ ਅੰਦਰ ਦੇ ਏਰੀਆ 'ਚ ਰੱਖੇ ਦੁਕਾਨਦਾਰਾਂ ਦੇ ਸਮਾਨ ਨੂੰ ਉਠਵਾ ਕੇ ਅੰਦਰ ਰੱਖਵਾ ਦਿੱਤਾ ਗਿਆ ਹੈ, ਤਾਂ ਕਿ ਕਿਸੇ ਪ੍ਰਦਾਰ ਦੀ ਹੁਲੜਬਾਜ਼ੀ ਨਾ ਹੋ ਸਕੇ। ਉੱਕੇ ਸ਼ਹਿਰ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪਾਣੀ ਨਜ਼ਰ ਬਣਾਉਂਦੇ ਹੋਏ ਤੇ ਪੁਲਿਸ ਜਵਾਨ ਸ਼ਹਿਰ 'ਚ ਗਸ਼ਤ ਕਰ ਰਹੇ ਸਨ।

ਅੱਜ ਅਦਾਲਤ 'ਚ ਆਤਮ ਸਮਰਪਣ ਕੀਤਾ
ਜ਼ਿਕਰਯੋਗ ਹੈ ਕਿ ਲੋਕ ਆਗੂ ਮਨਜੀਤ ਧਨੇਰ ਨੂੰ 29 ਜੁਲਾਈ 1997 'ਚ ਹੋਏ ਕਿਰਨਜੀਤ ਕਤਲ ਕਾਂਡ ਦੇ ਦੌਰਾਨ ਦੋਸ਼ੀ ਪੱਖ ਦੇ 85 ਸਾਲਾ ਬਜ਼ੁਰਗ ਦੀ ਮੌਤ ਨੂੰ ਲੈ ਕੇ ਸਜ਼ਾ ਸੁਣਾਈ ਗਈ ਸੀ, ਜਿਸ 'ਚ ਦੋਸ਼ੀ ਨਰਾਇਣ ਦੱਤ ਤੇ ਮਾਸਟਰ ਪ੍ਰੇਮ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ, ਪਰ ਲੋਕ ਆਗੂ ਮਨਜੀਤ ਧਨੇਰ ਦੀ ਸਜਾ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ।

ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ : ਐੱਸਐੱਸਪੀ

ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਸ਼ਹਿਰ 'ਚ ਚੱਪੇ-ਚੱਪੇ 'ਤੇ ਪੁਲਿਸ ਦੇ ਜਵਾਨ ਤਾਇਨਾਤ ਸਨ। ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾ ਰਹੀ ਸੀ। ਕਿਸੇ ਪ੍ਰਕਾਰ ਦੀ ਘਟਨਾ ਹੋਣ ਨਹੀਂ ਦਿੱਤੀ ਜਾਵੇਗੀ ਤੇ ਜੇਕਰ ਕਿਸਾਨਾਂ ਨੇ ਕਾਨੂੰਨ ਨੂੰ ਹੱਥ 'ਚ ਲਿਆ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਸੁਣੋ : 'ਪੁਰਾਣਾ ਫ਼ੌਜੀ ਹਾਂ, ਸਭ ਨੂੰ ਸਿੱਧੇ ਕਰ ਦਿਆਂਗਾ'

Last Updated : Sep 30, 2019, 8:59 PM IST

ABOUT THE AUTHOR

...view details