ਬਰਨਾਲਾ:ਕਸਬਾ ਧਨੌਲਾ ਦੀ ਰਹਿਣ ਵਾਲੀ ਕਿੱਕਬਾਕਸਿੰਗ ਖਿਡਾਰਨ ਨਵਨੀਤ ਕੌਰ (Kickboxing player Navneet Kaur) ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਕਿੱਕਬਾਕਸਿੰਗ 'ਚ ਸੋਨ ਤਗਮਾ ਜਿੱਤਿਆ। ਉਸਦੀ ਇਸ ਪ੍ਰਾਪਤੀ ਤੇ ਸਾਰੇ ਹੀ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ। ਪਰ ਅਚਾਨਕ ਉਸਦੇ ਪਿਤਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਸੋਨ ਤਮਗਾ ਜੇਤੂ ਲੜਕੀ ਦੇ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।
Barnala kickboxer Navneet Kaur ਇਸ ਮੌਕੇ ਗੱਲਬਾਤ ਕਰਦਿਆਂ ਕਿੱਕਬਾਕਸਿੰਗ (Kickboxing player Navneet Kaur) ਵਿੱਚ ਗੋਲਡ ਮੈਡਲ ਜਿੱਤਣ ਵਾਲੀ ਨੌਵੀਂ ਜਮਾਤ ਦੀ ਵਿਦਿਆਰਥਣ ਨਵਨੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਟਰੱਕ ਡਰਾਈਵਰ ਅਤੇ ਘਰ ਵਿੱਚ ਅਕਸਰ ਆਰਥਿਕ ਤੰਗੀ ਨਾਲ ਤੰਗ ਰਹਿੰਦੇ ਸਨ। ਉਸ ਦੇ ਪਿਤਾ ਵੱਲੋਂ ਉਸ ਨੂੰ ਖੇਡਾਂ ਲਈ ਹਮੇਸ਼ਾ ਉਤਸ਼ਾਹਿਤ ਕੀਤਾ ਜਾਂਦਾ ਰਿਹਾ। 7 ਦਿਨ ਪਹਿਲਾਂ ਕਿੱਕ ਬਾਕਸਿੰਗ 'ਚ ਸੋਨ ਤਮਗਾ ਜਿੱਤ ਕੇ ਘਰ ਪਰਤਣ 'ਤੇ ਉਸ ਦੇ ਪਿਤਾ ਬਹੁਤ ਖੁਸ਼ ਸਨ। ਉਸਨੇ ਦੱਸਿਆ ਕਿ ਉਸ ਦਾ ਪਿਤਾ ਆਰਥਿਕ ਤੰਗੀ ਕਾਰਨ ਅਕਸਰ ਪ੍ਰੇਸ਼ਾਨ ਰਹਿੰਦਾ ਸੀ।
Kickboxing player Navneet Kaur ਇਸੇ ਕਾਰਨ ਕੱਲ੍ਹ ਉਸ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਕਿੱਕ ਬਾਕਸਿੰਗ 'ਚ ਸੋਨ ਤਮਗਾ ਜਿੱਤਣ 'ਤੇ ਪੰਜਾਬ ਸਰਕਾਰ ਨੇ ਉਸ ਨੂੰ 10,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਜੋ ਅਜੇ ਤੱਕ ਉਸ ਨੂੰ ਨਹੀਂ ਮਿਲਿਆ। ਜਦਕਿ ਉਸ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ।ਇਸ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ੍ਹਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ।
Kickboxing player Navneet Kaur
ਇਸ ਦੁੱਖ ਦੀ ਘੜੀ ਮੌਕੇ ਇਲਾਕਾ ਵਾਸੀਆਂ ਦਲਜੀਤ ਸਿੰਘ, ਮਾਨ ਸਿੰਘ, ਪਾਲੀ ਧਨੌਲਾ ਨੇ ਦੱਸਿਆ ਕਿ ਕਿੱਕਬਾਕਸਿੰਗ ਵਿੱਚ ਸੋਨ ਤਗਮਾ ਜਿੱਤਣ ਵਾਲੀ ਨਵਨੀਤ ਕੌਰ (Kickboxing player Navneet Kaur) ਦੇ ਪਿਤਾ ਪਿਛਲੇ ਕਾਫੀ ਸਮੇਂ ਤੋਂ ਟਰੱਕ ਚਲਾਉਂਦੇ ਸਨ। ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਅਤੇ ਬੀਤੇ ਦਿਨ ਜਦੋਂ ਉਹ ਨਹਿਰ ਦੇ ਕੋਲ ਬਾਥਰੂਮ ਗਿਆ ਤਾਂ ਪੈਦਲ ਤੁਰਦਿਆਂ ਨਹਿਰ ਵਿੱਚ ਡਿੱਗ ਗਿਆ। ਜਿਸਤੋਂ ਬਾਅਦ ਉਸ ਦੀ ਮੌਤ ਹੋ ਗਈ। ਜਦਕਿ ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਘਰ ਦਾ ਇਕੱਲਾ ਰੋਟੀ ਕਮਾਉਣ ਵਾਲਾ ਸੀ ਅਤੇ ਉਸ ਦੇ ਜਾਣ ਤੋਂ ਬਾਅਦ ਘਰ ਵਿਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ। ਸੋਨ ਤਗਮਾ ਜਿੱਤਣ ਵਾਲੀ ਨਵਨੀਤ ਕੌਰ ਅਤੇ ਉਸ ਦੇ ਭੈਣ-ਭਰਾ ਲਈ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਸਹਾਇਤਾ ਦਿੱਤੀ ਜਾਵੇ। ਕਿੱਕ ਬਾਕਸਿੰਗ ਵਿੱਚ ਮੈਡਲ ਅਤੇ ਇਹਨਾਂ ਬੱਚਿਆਂ ਦੀ ਪੜਾਈ ਮੁਫਤ ਹੋਣੀ ਚਾਹੀਦੀ ਹੈ। ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ:-UK PM ਰਿਸ਼ੀ ਸੁਨਕ ਦੀ ਕੋਰ ਕਮੇਟੀ 'ਚ ਸ਼ਾਮਲ ਹੋਏ ਬਿਹਾਰ ਦੇ ਲਾਲ, ਛੋਟੀ ਉਮਰ 'ਚ ਕਰ ਦਿਖਾਇਆ ਇਹ ਕਮਾਲ