ਬਰਨਾਲਾ: ਜ਼ਿਲ੍ਹੇ ਦੇ ਪਿੰਡ ਚੰਨਣਵਾਲ ਵਿਖੇ ਅੱਗ ਲੱਗਣ ਨਾਲ 5 ਏਕੜ ਕਣਕ ਸੜ ਕੇ ਸੁਆਹ ਹੋਣ ਗਈ। ਜਾਣਕਾਰੀ ਅਨੁਸਾਰ ਪਿੰਡ ਚੰਨਣਵਾਲ ਨਾਲ ਸਬੰਧਤ ਕਿਸਾਨ ਕਲਾਲਾ-ਚੰਨਣਵਾਲ ਦੇ ਲਿੰਕ ਰੋਡ 'ਤੇ ਕੰਬਾਈਨ ਦੇ ਨਾਲ ਕਣਕ ਦੀ ਕਟਾਈ ਕਰ ਰਹੇ ਸਨ ਤਾਂ ਅਚਾਨਕ 24 ਘੰਟੇ ਬਿਜਲੀ ਸਪਲਾਈ ਦੀ ਤਾਰ ਜੁੜ ਗਈ।
ਬਰਨਾਲਾ: ਪਿੰਡ ਚੰਨਣਵਾਲ 'ਚ 5 ਏਕੜ ਖੜੀ ਕਣਕ ਦੀ ਫਸਲ ਚੜੀ ਅੱਗ ਦੀ ਭੇਂਟ - ਪਿੰਡ ਚੰਨਣਵਾਲ ਬਰਨਾਲਾ
ਬਰਨਾਲਾ ਦੇ ਪਿੰਡ ਚੰਨਣਵਾਲ ਨਾਲ ਸਬੰਧਤ ਕਿਸਾਨ ਕਲਾਲਾ-ਚੰਨਣਵਾਲ ਦੇ ਲਿੰਕ ਰੋਡ 'ਤੇ ਕੰਬਾਈਨ ਦੇ ਨਾਲ ਕਣਕ ਦੀ ਕਟਾਈ ਕਰ ਰਹੇ ਸਨ ਤਾਂ ਅਚਾਨਕ 24 ਘੰਟੇ ਬਿਜਲੀ ਸਪਲਾਈ ਦੀ ਤਾਰ ਜੁੜ ਗਈ। ਸਪਾਰਕ ਹੋਣ ਕਾਰਨ ਨਿੱਕਲੀ ਚਿੰਗਿਆੜੀ ਨੇ ਕਣਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਬਰਨਾਲਾ: ਪਿੰਡ ਚੰਨਣਵਾਲ 'ਚ 5 ਏਕੜ ਖੜੀ ਕਣਕ ਦੀ ਫਸਲ ਚੜੀ ਅੱਗ ਦੀ ਭੇਂਟ
ਸਪਾਰਕ ਹੋਣ ਕਾਰਨ ਨਿੱਕਲੀ ਚਿੰਗਿਆੜੀ ਨੇ ਕਣਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬਲਵੰਤ ਸਿੰਘ ਪੁੱਤਰ ਕਰਨੈਲ ਸਿੰਘ ਦੀ 3 ਏਕੜ ਗੁਰਦੀਪ ਸਿੰਘ ਪੁੱਤਰ ਉਜਾਗਰ ਸਿੰਘ ਇੱਕ ਏਕੜ ਇਕ ਕਨਾਲ ,ਬਲੌਰ ਸਿੰਘ ਪੁੱਤਰ ਇੰਦਰ ਸਿੰਘ ਅੱਧਾ ਏਕੜ ਅਤੇ ਗੁਰਦੀਪ ਸਿੰਘ ਪੁੱਤਰ ਨਛੱਤਰ ਸਿੰਘ ਦੀ ਅੱਧਾ ਏਕੜ,ਖੜੀ ਕਣਕ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੀ ਇਸ ਘਟਨਾ ਦਾ ਪਤਾ ਲੱਗਦਿਆਂ ਆਲੇ ਦੁਆਲੇ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਹੈ।