ਪੰਜਾਬ

punjab

ETV Bharat / state

ਬਰਨਾਲਾ ਦੀ ਧੀ ਸਾਨਵੀ ਨੇ ਰਾਸ਼ਟਰੀ ਸਬ-ਜੂਨੀਅਰ ਸੇਸਟੋਬਾਲ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ - ਸੇਸਟੋਬਾਲ ਚੈਂਪੀਅਨਸ਼ਿਪ

Gold Medal in Sub-Junior Sestoball Championship: ਬਰਨਾਲਾ ਦੀ ਧੀ ਸਾਨਵੀ ਨੇ ਕੌਮੀ ਪੱਧਰ ਦੇ ਮੁਕਾਬਲੇ ਸਬ-ਜੂਨੀਅਰ ਲੜਕੀਆਂ ਸੇਸਟੋਬਾਲ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਹਾਸਲ ਕਰਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।

ਸਬ-ਜੂਨੀਅਰ ਸੇਸਟੋਬਾਲ ਮੁਕਾਬਲੇ
ਸਬ-ਜੂਨੀਅਰ ਸੇਸਟੋਬਾਲ ਮੁਕਾਬਲੇ

By ETV Bharat Punjabi Team

Published : Dec 28, 2023, 7:39 PM IST

ਬਰਨਾਲਾ :ਜ਼ਿਲ੍ਹੇ ਦੀ ਧੀ ਸਾਨਵੀ ਨੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਜਿਥੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਹੀ ਆਪਣੇ ਮਾਪਿਆਂ,ਅਧਿਆਪਕਾਂ ਅਤੇ ਕੋਚ ਦਾ ਮਾਣ ਵੀ ਵਧਾਇਆ ਹੈ। ਸਾਨਵੀ ਭਾਰਗਵ ਪੁੱਤਰੀ ਮੁਨੀਸ਼ ਸ਼ਰਮਾ ਹੰਡਿਆਇਆ, ਇਲੈਕਸ਼ਨ ਇੰਚਾਰਜ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਨੇ ਸਬ-ਜੂਨੀਅਰ ਲੜਕੀਆਂ ਸੇਸਟੋਬਾਲ ਵਿੱਚ ਰਾਸ਼ਟਰੀ ਗੋਲਡ ਮੈਡਲ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਕਤ ਖੇਡਾਂ ਵਿੱਚ ਸੈਮੀਫਾਈਨਲ ਮੁਕਾਬਲੇ ਬਿਹਾਰ ਵਿੱਚ ਤੇ ਫਾਈਨਲ ਮੁਕਾਬਲੇ ਕਰਨਾਨਕ ਵਿੱਚ ਹੋਏ ਅਤੇ ਭਾਰਤ ਭਰ ਦੀਆਂ ਕੁੱਲ 28 ਟੀਮਾਂ ਦਰਮਿਆਨ ਇਹ ਮੁਕਾਬਲੇ ਹੋਏ।

ਜ਼ਿਲ੍ਹੇ ਲਈ 6 ਵਾਰ ਗੋਲਡ ਮੈਡਲ: ਇਨ੍ਹਾਂ ਖੇਡਾਂ ਵਿੱਚ ਸਾਨਵੀ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ। ਜਿਕਰਯੋਗ ਹੈ ਕਿ ਸਾਨਵੀ ਨੇ ਨੈੱਟਬਾਲ ਵਿੱਚ ਜ਼ਿਲ੍ਹੇ ਲਈ ਹੁਣ ਤੱਕ 6 ਵਾਰ ਗੋਲਡ ਪ੍ਰਾਪਤ ਕਰ ਚੁੱਕੀ ਹੈ ਅਤੇ 6 ਵਾਰ ਰਾਜ ਪੱਧਰੀ ਨੈੱਟਬਾਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਇਸ ਵੱਲੋਂ U-14 ਰਾਜ ਪੱਧਰ 'ਤੇ 2 ਵਾਰ ਚਾਂਦੀ,U-17 ਰਾਜ ਪੱਧਰ 'ਤੇ 1 ਵਾਰ ਚਾਂਦੀ, U-19 ਰਾਜ ਪੱਧਰ 'ਤੇ 1 ਵਾਰ ਕਾਂਸੀ ਅਤੇ ਓਪਨ ਸੀਨੀਅਰ ਸਟੇਟ ਮੁਕਾਬਲਿਆਂ ਵਿੱਚ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ ਹੈ। ਸਾਨਵੀ ਵੱਲੋਂ ਇਹ ਸਭ ਮਾਣਮੱਤੀਆਂ ਪ੍ਰਾਪਤ ਕਰਨ ਦਾ ਸਿਹਰਾ ਕੋਚ ਅਮਰੀਕ ਖਾਨ ਨੂੰ ਜਾਂਦਾ ਹੈ।

ਮਾਪਿਆਂ ਤੇ ਕੋਚ ਦੀ ਮਿਹਨਤ ਲਿਆਈ ਰੰਗ:ਪੰਜਾਬ ਸਕੂਲੀ ਖੇਡਾਂ ਦੇ ਜ਼ਿਲ੍ਹਾ ਜਰਨਲ ਸਕੱਤਰ ਲੈਕਚਰਾਰ ਬਲਜਿੰਦਰ ਸਿੰਘ ਹੈਪੀ ਅਤੇ ਪੰਜਾਬ ਸਕੂਲ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਮਲੂਕਾ ਨੇ ਸਾਨਵੀ ਦੀ ਪ੍ਰਾਪਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਮਿਹਨਤ ਕਰਕੇ ਕੀਤੀ ਪ੍ਰਾਪਤੀ ਹਮੇਸ਼ਾ ਹੀ ਬੁਲੰਦੀਆਂ ‘ਤੇ ਲੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਨਵੀ ਦੇ ਪਿਤਾ ਮੁਨੀਸ਼ ਸ਼ਰਮਾਂ ਨੇ ਹਮੇਸ਼ਾ ਹੀ ਆਪਣੀ ਧੀ ਨੂੰ ਖੇਡਾਂ ਲਈ ਵੱਡੀ ਹੱਲਾਸ਼ੇਰੀ ਦਿੱਤੀ ਹੈ। ਵਰਤਮਾਨ ਸਮੇਂ ਵਾਈ.ਐਸ.ਪੀ. ਹੰਡਿਆਇਆ ਵਿਖੇ 9ਵੀਂ ਜਮਾਤ ਵਿੱਚ ਪੜ੍ਹਦੀ ਸਾਨਵੀ ਤੋਂ ਭੱਵਿਖ ਵਿੱਚ ਬਹੁਤ ਉਮੀਦਾਂ ਹਨ।

ਖੇਡ ਮੰਤਰੀ ਨੇ ਦਿੱਤੀ ਵਧਾਈ:ਬਰਨਾਲਾ ਦੇ ਸਥਾਨਕ ਵਿਧਾਇਕ ਅਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਨਵੀ ਦੀ ਇਸ ਪ੍ਰਾਪਤ ਉਪਰ ਖੁਸ਼ੀ ਜ਼ਾਹਰ ਕਰਦਿਆਂ ਖਿਡਾਰਣ, ਉਸਦੇ ਮਾਪਿਆਂ ਅਤੇ ਉਸਦੇ ਕੋਚ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਬਰਨਾਲਾ ਦੇ ਨੌਜਵਾਨ ਖੇਡਾਂ ਵਿੱਚ ਲਗਾਤਾਰ ਨਾਮਣਾ ਖੱਟ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਖੇਡਾਂ ਦਾ ਮਾਹੌਲ ਸਿਰਜਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿਸਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ।

ABOUT THE AUTHOR

...view details