ਪੰਜਾਬ

punjab

ETV Bharat / state

ਗੈਸ ਸਿਲੰਡਰ ਫਟਣ ਨਾਲ ਝੁਲਸੀ ਔਰਤ ਨਹੀਂ ਝੱਲ ਸਕੀ ਜ਼ਖਮਾਂ ਦੀ ਤਾਬ, ਇਲਾਜ ਦੌਰਾਨ ਤੋੜਿਆ ਦਮ - barnala police

ਬਰਨਾਲਾ ਵਿੱਚ ਅੱਗ ਦੀ ਲਪੇਟ 'ਚ ਆਉਣ ਵਾਲੀ ਮਹਿਲਾ ਨੇ ਦਮ ਤੋੜ ਦਿੱਤਾ, ਪੀੜਿਤ ਔਰਤ ਪਿਛਲੇ ਕਈ ਦਿਨਾਂ ਤੋਂ ਜ਼ਖਮਾਂ ਦੀ ਤਾਬ ਨਾਲ ਜੂਝ ਰਹੀ ਸੀ ਜਿਥੇ, ਜ਼ਿੰਦਗੀ ਮੌਤ ਨਾਲ ਲੜਾਈ ਲੜਦਿਆਂ ਹਾਰ ਗਈ।

Barnala gas leak: Burnt woman could not bear the heat of the wounds due to gas cylinder burst, she died during the treatment.
Barnala gas leak : ਗੈਸ ਸਿਲੰਡਰ ਫਟਣ ਨਾਲ ਝੁਲਸੀ ਔਰਤ ਨਹੀਂ ਝੱਲ ਸਕੀ ਜ਼ਖਮਾਂ ਦੀ ਤਾਬ, ਇਲਾਜ ਦੌਰਾਨ ਤੋੜਿਆ ਦਮ

By

Published : Aug 20, 2023, 3:58 PM IST

ਬਰਨਾਲਾ :ਹਲਕਾ ਭਦੌੜ ਦੇ ਪਿੰਡ ਰੁੜੇਕੇ ਕਲਾਂ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਪ੍ਰਭਾਵਿਤ ਹੋਈ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪੁਲਿਸ ਨੇ ਗੈਸ ਸਪਲਾਈ ਕਰਨ ਵਾਲੀ ਕੰਪਨੀ ਦੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਹੈ ਕਿ ਜਾਂਚ ਤੋਂ ਬਾਅਦ ਕੰਪਨੀ, ਸਪਲਾਇਰ, ਕਰਮਚਾਰੀ ਆਦਿ ਦੀ ਜੋ ਵੀ ਗਲਤੀ ਹੋਵੇਗੀ, ਉਸ ਖਿਲਾਫ ਬਣਦੀ ਧਾਰਾ ਤਹਿਤ ਕਾਰਵਾਈ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹਲਕਾ ਭਦੌੜ ਦੇ ਪਿੰਡ ਰੂੜੇਕੇ ਕਲਾਂ ਵਿੱਚ ਇੱਕ ਘਰ ਵਿੱਚ ਗੈਸ ਸਿਲੰਡਰ ਲੀਕ ਹੋਣ ਕਰਕੇ ਰਸੋਈ ਵਿੱਚ ਭਿਆਨਕ ਅੱਗ ਲੱਗ ਗਈ ਸੀ। ਉਸ ਸਮੇਂ ਰਸੋਈ ਘਰ ਵਿੱਚ ਘਰ ਦੀ ਮਾਲਕਣ ਪਰਮਜੀਤ ਕੌਰ ਕੰਮ ਕਰ ਰਹੀ ਸੀ। ਕਿ ਅਚਾਨਕ ਹੀ ਸਿਲੰਡਰ ਨਾਲ ਅੱਗ ਲੱਗ ਗਈ। ਅੱਗ ਦੇ ਭਾਂਬੜ ਨਿਕਲਦੇ ਦੇਖ ਅਤੇ ਅੱਗ ਵਿੱਚ ਝੁਲਸੀ ਔਰਤ ਦੀਆਂ ਚੀਕਾਂ ਸੁਣਕੇ ਲੋਕ ਉਥੇ ਇਕੱਠੇ ਹੋ ਗਏ। ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਅੱਗ ਉੱਪਰ ਕਾਬੂ ਪਾਇਆ। ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਉਸ ਦੀ ਹਾਲਤ ਗੰਭੀਰ ਹੋਣ ਕਰ ਕੇ ਸਿਵਲ ਹਸਪਤਾਲ ਵਿਚੋਂ ਉਸ ਨੂੰ ਡੀ. ਐਮ. ਸੀ ਹਸਪਤਾਲ ਲੁਧਿਆਣਾ ਵਿੱਚ ਰੈਫਰ ਕਰ ਦਿੱਤਾ ਗਿਆ। ਜਿੱਥੇ ਪਿਛਲੇ ਕਈ ਦਿਨਾਂ ਤੋਂ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ। ਪਰ ਆਪਣੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਅਖੀਰ ਪਰਮਜੀਤ ਕੌਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਪਰਿਵਾਰ ਨੂੰ ਮਿਲੇਗਾ ਇਨਸਾਫ :ਇਸ ਘਟਨਾ ਤੋਂ ਬਾਅਦ ਜਿਥੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਤਾਂ ਉਥੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਅਤੇ ਪਿੰਡ ਵਾਸੀਆਂ ਨੇ ਗੈਸ ਸਿਲੰਡਰ ਸਪਲਾਈ ਕਰਨ ਵਾਲਿਆਂ ਨੂੰ ਇਸ ਦਾ ਜ਼ਿੰਮੇਦਾਰ ਠਹਿਰਾਇਆ ਹੈ। ਉਨ੍ਹਾਂ ਦੱਸਿਆ ਕਿ ਗੈਸ ਸਲੰਡਰ ਦੀ ਲੀਕ ਗੈਸ ਕਰਕੇ ਹੀ ਇਹ ਘਟਨਾ ਹੋਈ ਹੈ। ਥਾਣਾ ਰੂੜੇਕੇ ਕਲਾਂ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਸੇਵਕ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗੈਸ ਸਿਲੰਡਰ ਸਪਲਾਈ ਕਰਨ ਵਾਲੀ ਕੰਪਨੀ ਦੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੁਲਿਸ ਜਾਂਚ ਕਰੇਗੀ ਕਿ ਕੰਪਨੀ ਦੇ ਕਿਹੜੇ-ਕਿਹੜੇ ਲੋਕ ਇਸ ਲਈ ਜ਼ਿੰਮੇਵਾਰ ਹਨ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਲਿਸ ਜਾਂਚ ਕਰਕੇ ਹੁਣ ਦੋਸ਼ੀਆਂ ਦੀ ਭਾਲ ਕਰੇਗੀ।

ABOUT THE AUTHOR

...view details