ਪੰਜਾਬ

punjab

ETV Bharat / state

ਬਰਨਾਲਾ ਦੇ ਸਮਾਜ ਸੇਵੀ ਕਲੱਬ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਲਗਾਇਆ ਲੰਗਰ - ਬੂਟਿਆਂ ਦਾ ਲੰਗਰ ਅਤੇ ਪ੍ਰਦੂਸ਼ਨ ਚੈਕ ਕੈਂਪ

ਸ਼ਹਿਰ ਦੇ ਸਮਾਜ ਸੇਵੀ ਲਾਇਨਜ਼ ਕਲੱਬ ਸੁਪਰੀਮ ਵਲੋਂ ਅੱਜ ਸ਼ਹਿਰ ਵਾਸੀਆਂ ਨੂੰ ਮੁਫ਼ਤ ਵਿੱਚ ਪੌਦੇ ਵੰਡੇ ਗਏ। ਸ਼ਹਿਰ ਦੇ ਜੌੜੇ ਪੰਨਾ ਨੇੜੇ ਲਾਇਨਜ਼ ਕਲੱਬ ਸੁਪਰੀਮ ਬਰਨਾਲਾ ਨੇ ਬੂਟਿਆਂ ਦਾ ਲੰਗਰ ਅਤੇ ਪ੍ਰਦੂਸ਼ਨ ਚੈਕ ਕੈਂਪ ਲਗਾਇਆ।

ਬਰਨਾਲਾ ਦੇ ਸਮਾਜ ਸੇਵੀ ਕਲੱਬ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਲਗਾਇਆ ਲੰਗਰ
ਬਰਨਾਲਾ ਦੇ ਸਮਾਜ ਸੇਵੀ ਕਲੱਬ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਲਗਾਇਆ ਲੰਗਰ

By

Published : Aug 14, 2023, 6:10 PM IST

ਬਰਨਾਲਾ ਦੇ ਸਮਾਜ ਸੇਵੀ ਕਲੱਬ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਲਗਾਇਆ ਲੰਗਰ

ਬਰਨਾਲਾ: ਵਿਸ਼ਵ ਭਰ ਵਿੱਚ ਵਾਤਾਵਰਨ ਪ੍ਰਦੂਸ਼ਣ ਵੱਡੀ ਸਮੱਸਿਆ ਬਣਿਆ ਹੋਇਆ ਹੈ। ਜਿਸ ਲਈ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਆਪਣੇ ਪੱਧਰ 'ਤੇ ਕੰਮ ਕਰ ਰਹੀਆਂ ਹਨ। ਬਰਨਾਲਾ ਵਿਖੇ ਵੀ ਵਾਤਾਵਰਨ ਸ਼ੁੱਧਤਾ ਲਈ ਵਿਲੱਖਣ ਲੰਗਰ ਲਗਾਇਆ ਗਿਆ। ਸ਼ਹਿਰ ਦੇ ਸਮਾਜ ਸੇਵੀ ਲਾਇਨਜ਼ ਕਲੱਬ ਸੁਪਰੀਮ ਵਲੋਂ ਅੱਜ ਸ਼ਹਿਰ ਵਾਸੀਆਂ ਨੂੰ ਮੁਫ਼ਤ ਵਿੱਚ ਪੌਦੇ ਵੰਡੇ ਗਏ। ਸ਼ਹਿਰ ਦੇ ਜੌੜੇ ਪੰਨਾ ਨੇੜੇ ਲਾਇਨਜ਼ ਕਲੱਬ ਸੁਪਰੀਮ ਬਰਨਾਲਾ ਨੇ ਬੂਟਿਆਂ ਦਾ ਲੰਗਰ ਅਤੇ ਪ੍ਰਦੂਸ਼ਨ ਚੈਕ ਕੈਂਪ ਲਗਾਇਆ। ਵੱਖ ਵੱਖ ਤਰ੍ਹਾਂ ਦੇ ਛਾਂਦਾਰ ਅਤੇ ਫ਼ਲਦਾਰ 650 ਬੂਟੇ ਪਬਲਿਕ ਨੂੰ ਮੁਫ਼ਤ ਵੰਡੇ ਗਏ। ਸ਼ਹਿਰ ਵਾਸੀਆਂ ਨੂੰ ਘੱਟੋ ਘੱਟ ਇੱਕ ਪੌਦੇ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸਤੋਂ ਇਲਾਵਾ ਇੱਕ ਕੈਂਪ ਲਗਾ ਕੇ ਵਹੀਕਲਾਂ ਦੇ ਪ੍ਰਦੂਸ਼ਨ ਚੈਕ ਕੀਤੇ ਗਏ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਪਹੁੰਚ ਕੇ ਲਾਇਨਜ਼ ਕਲੱਬ ਦੇ ਉਪਰਾਲੇ ਦੀ ਖੂਬ ਪ੍ਰਸੰਸਾ ਕੀਤੀ।

ਬੂਟਿਆਂ ਦਾ ਲੰਗਰ : ਇਸ ਮੌਕੇ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੇ ਆਗੂਆਂ ਨੇ ਕਿਹਾ ਕਿ ਅੱਂਜ ਦੀ ਘੜੀ ਵਾਤਾਵਰਨ ਪ੍ਰਦੂਸ਼ਨ ਦੀ ਵੱਡੀ ਸਮੱਸਿਆ ਪੈਦਾ ਹੋਈ ਹੈ। ਜਿਸ ਕਰਕੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਜਿਸ ਕਰਕੇ ਅੱਜ ਉਹਨਾਂ ਦੇ ਕਲੱਬ ਵਲੋਂ ਬੂਟਿਆਂ ਦਾ ਲੰਗਰ ਲਗਾ ਕੇ ਮੁਫ਼ਤ ਵੰਡੇ ਜਾ ਰਹੇ ਹਨ। ਅੱਜ ਉਹਨਾਂ ਵਲੋਂ ਨਿੰਮ, ਜਾਮਣ, ਅਮਰੂਦ, ਡੇਕ ਤੋਂ ਇਲਾਵਾ ਕਈ ਤਰ੍ਹਾਂ ਦੇ ਬੂਟੇ ਮੁਫ਼ਤ ਵੰਡੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਬਲਿਕ ਨੂੰ ਘੱਟ ਘੱੱਟ ਇੱਕ ਬੂਟਾ ਲਗਾ ਕੇ ਉਸਦੀ ਸੰਭਾਲ ਕਰਨ ਲਈ ਅਪੀਲ ਕਰ ਰਹੇ ਹਾਂ। ਅੱਜ ਉਹਨਾਂ ਵਲੋਂ 650 ਤੋਂ ਵੱਧ ਰੁੱਖ ਵੰਡੇ ਗਏ ਹਨ। ਉਹਨਾਂ ਕਿਹਾ ਕਿ ਇਸਤੋਂ ਇਲਾਵਾ ਅੱਜ ਵਹੀਕਲਾਂ ਦੇ ਮੁਫ਼ਤ ਪ੍ਰਦੂਸ਼ਨ ਵੀ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਇਹ ਸੁਵਿਧਾ ਨਹੀਂ ਲੈ ਸਕਦੇ, ਉਹਨਾਂ ਨੂੰ ਮੁਫ਼ਤ ਵਿੱਚ ਸਹੂਲਤ ਦਿੱਤੀ ਜਾ ਸਕੇ।



ਭਵਿੱਖ ਨੂੰ ਬਚਾਉਣ ਦੀ ਲੋੜ: ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਅੱਜ ਦੀ ਘੜੀ ਵਾਤਾਵਰਨ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਜਿਸ ਤਹਿਤ ਅੱਜ ਲਾਇਨਜ਼ ਕਲੱਬ ਸੁਪਰੀਮ ਵਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈੈ। ਜਿਹਨਾਂ ਵਲੋਂ ਲੋਕਾਂ ਨੂੰ ਰੁੱਖ ਵੰਡੇ ਜਾ ਰਹੇ ਹਨ। ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਚਾਹੀਦੇ ਹਨ।

ABOUT THE AUTHOR

...view details