ਪੰਜਾਬ

punjab

ETV Bharat / state

ਸਵੱਛ ਭਾਰਤ ਮਿਸ਼ਨ : ਬਰਨਾਲਾ ਗ੍ਰੀਨ ਜ਼ੋਨ 'ਚ ਦਾਖਲ ਹੋਣ ਵਾਲਾ ਰਾਜ ਦਾ ਚੌਥਾ ਜ਼ਿਲ੍ਹਾ ਬਣਿਆ - ਪੰਜਾਬ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ

ਬਰਨਾਲਾ ਸੂਬੇ ਦਾ ਚੌਥਾ ਜਿਲ੍ਹਾ ਬਣਿਆ ਹੈ ਜਿਸ ਨੂੰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ 2 ਦੇ ਗ੍ਰੀਨ ਜ਼ੋਨ ਵਿੱਚ ਦਾਖਲ ਹੋਣ ਦਾ ਮਾਣ ਹਾਸਿਲ ਹੋਇਆ ਹੈ।

Barnala became the fourth district of the state to enter the Green Zone
ਸਵੱਛ ਭਾਰਤ ਮਿਸ਼ਨ : ਬਰਨਾਲਾ ਗ੍ਰੀਨ ਜ਼ੋਨ 'ਚ ਦਾਖਲ ਹੋਣ ਵਾਲਾ ਰਾਜ ਦਾ ਚੌਥਾ ਜ਼ਿਲ੍ਹਾ ਬਣਿਆ

By

Published : Jun 26, 2023, 4:40 PM IST

ਬਰਨਾਲਾ :ਬਰਨਾਲਾ ਆਪਣੇ 122 ਪਿੰਡਾਂ ਵਿੱਚੋਂ 25 ਪ੍ਰਤੀਸ਼ਤ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਪਲੱਸ ਐਲਾਨ ਹੋਣ ਤੋਂ ਬਾਅਦ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼ 2 ਦੇ ਗ੍ਰੀਨ ਜ਼ੋਨ ਵਿੱਚ ਦਾਖਲ ਹੋਣ ਵਾਲਾ ਰਾਜ ਦਾ ਚੌਥਾ ਜ਼ਿਲ੍ਹਾ ਬਣ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੂੰ ਇਸ ਪ੍ਰਾਪਤੀ ਲਈ ਸਥਾਨਿਕ ਵਿਧਾਇਕ ਅਤੇ ਜਲ ਸਰੋਤ ਅਤੇ ਵਾਤਾਵਰਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਪ੍ਰਾਪਤੀ ਨਾਲ ਅਣਥੱਕ ਯਤਨਾਂ ਦਾ ਫ਼ਲ ਮਿਲਿਆ ਹੈ।

ਇਸ ਲਈ ਮਿਲਿਆ ਪ੍ਰਸ਼ੰਸਾ ਪੱਤਰ :ਉਨ੍ਹਾਂ ਕਿਹਾ ਕਿ ਇਹ ਪ੍ਰਸ਼ੰਸਾ ਪੱਤਰ ਸਵੱਛ ਵਾਤਾਵਰਣ ਨੂੰ ਯਕੀਨੀ ਬਣਾਉਣ, ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਕੰਟਰੋਲ ਕਰਨ ਅਤੇ ਸਿੰਜਾਈ ਲਈ ਸੋਧੇ ਹੋਏ ਪਾਣੀ ਦੀ ਵਰਤੋਂ ਨੂੰ ਸਮਰੱਥ ਬਣਾਉਣ ਵਿੱਚ ਕਾਫੀ ਮਦਦ ਕਰੇਗਾ। ਸਵੱਛ ਭਾਰਤ ਮਿਸ਼ਨ ਫੇਜ਼ 1 ਅਧੀਨ ਕੰਮ ਘਰਾਂ ਚ ਪਖਾਨੇ ਬਣਾਉਣ ਅਤੇ ਉਹਨਾਂ ਦੀ ਵਰਤੋਂ ਉੱਤੇ ਕੀਤਾ ਗਿਆ ਸੀ । ਹੁਣ ਇਸ ਪ੍ਰੋਜੈਕਟ ਦੇ ਫੇਜ਼ 2 ਤਹਿਤ ਜਨਤਕ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮੰਤਰੀ ਮੀਤ ਹੇਅਰ ਨੇ ਕਿਹਾ ਕਿ ਰਾਜ ਸਰਕਾਰ ਦਾ ਉਦੇਸ਼ ਸਾਲ 2024 ਤੱਕ ਰਾਜ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਘੋਸ਼ਿਤ ਕਰਨਾ ਹੈ। ਇਸ ਦੇ ਲਈ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹਿਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ 25 ਫੀਸਦੀ ਪਿੰਡਾਂ ਨੂੰ ਓਡੀਐੱਫ ਐਲਾਨਣ। ਇਸ ਸਾਲ ਅਪ੍ਰੈਲ ਵਿੱਚ ਸੰਗਰੂਰ ਇਸ ਟੀਚੇ ਨੂੰ ਪ੍ਰਾਪਤ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਸੀ ਅਤੇ ਇਸ ਤੋਂ ਬਾਅਦ ਬਠਿੰਡਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ ਸਨ।


ਬਰਨਾਲਾ ਜ਼ਿਲ੍ਹੇ ਵਿੱਚ 25 ਜੂਨ ਤੱਕ 31 ਪਿੰਡਾਂ ਨੂੰ ਓਡੀਐਫ ਪਲੱਸ ਐਲਾਨਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਦਾ ਬੁਨਿਆਦੀ ਉਦੇਸ਼ ਸਰਕਾਰਾਂ ਨੂੰ ਸਵੱਛ ਅਤੇ ਸਿਹਤਮੰਦ ਵਾਤਾਵਰਣ ਲਈ ਠੋਸ ਅਤੇ ਤਰਲ ਰਹਿੰਦ-ਖੂੰਹਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਦੇ ਯੋਗ ਬਣਾਉਣਾ ਹੈ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਬਰਨਾਲਾ ਨੂੰ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਪਿੰਡ ਪੱਧਰ 'ਤੇ ਬੁਨਿਆਦੀ ਢਾਂਚਾ ਤਿਆਰ ਕਰਨ ਦਾ ਟੀਚਾ ਦਿੱਤਾ ਗਿਆ ਸੀ। ਗੰਦੇ ਪਾਣੀ ਦੇ ਪ੍ਰਬੰਧਨ ਤਹਿਤ ਥਾਪਰ ਜਾਂ ਸੀਚੇਵਾਲ ਮਾਡਲ ਦੀ ਤਰਜ਼ 'ਤੇ 29 ਪਿੰਡਾਂ ਦੇ ਛੱਪੜਾਂ ਦਾ ਨਵੀਨੀਂਕਰਨ ਕੀਤਾ ਗਿਆ ਹੈ। ਇਨ੍ਹਾਂ ਛੇ ਪਿੰਡਾਂ ਵਿੱਚ ਪਿੰਡ ਭੋਤਨਾ, ਗਹਿਲ, ਕਰਮਗੜ੍ਹ ਅਤੇ ਫਰਵਾਹੀ ਸ਼ਾਮਲ ਹਨ। ਪਿੰਡ ਛੀਨੀਵਾਲ ਖੁਰਦ ਅਤੇ ਚੰਨਣਵਾਲ ਵਿਖੇ ਪਿੰਡ ਵਾਸੀ ਆਪਣੇ ਪੱਧਰ ਉੱਤੇ ਹੀ ਸਾਲਿਡ ਵੇਸਟ ਦਾ ਪ੍ਰਬੰਧ ਕਰ ਰਹੇ ਸਨ।

ABOUT THE AUTHOR

...view details