ਪੰਜਾਬ

punjab

ETV Bharat / state

Organic Market in Barnala: ਬਰਨਾਲਾ 'ਚ ਸ਼ੁਰੂ ਕੀਤੀ ਗਈ ਔਰਗੈਨਿਕ ਮੰਡੀ, ਕਿਸਾਨਾਂ ਲਈ ਪ੍ਰਸ਼ਾਸਨ ਦਾ ਵੱਡਾ ਉੱਦਮ - Barnala Deputy Commissioner Poonamdeep Kaur

ਬਰਨਾਲਾ ਪ੍ਰਸ਼ਾਸਨ ਨੇ ਕਿਸਾਨਾਂ ਲਈ ਵੱਡਾ ਫੈਸਲਾ ਲਿਆ ਹੈ। ਬਰਨਾਲਾ ਵਿੱਚ ਔਰਗੈਨਿਕ ਮੰਡੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੰਡੀ ਨਾਲ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ।

Barnala administration started organic market
Organic Market in Barnala : ਬਰਨਾਲਾ ਚ ਸ਼ੁਰੂ ਕੀਤੀ ਗਈ ਔਰਗੈਨਿਕ ਮੰਡੀ, ਕਿਸਾਨਾਂ ਲਈ ਪ੍ਰਸ਼ਾਸਨ ਦਾ ਵੱਡਾ ਉੱਦਮ

By

Published : Mar 30, 2023, 5:57 PM IST

Organic Market in Barnala : ਬਰਨਾਲਾ 'ਚ ਸ਼ੁਰੂ ਕੀਤੀ ਗਈ ਔਰਗੈਨਿਕ ਮੰਡੀ, ਕਿਸਾਨਾਂ ਲਈ ਪ੍ਰਸ਼ਾਸਨ ਦਾ ਵੱਡਾ ਉੱਦਮ

ਬਰਨਾਲਾ :ਬਰਨਾਲਾ ਵਿਖੇ ਬਿਨ੍ਹਾਂ ਰੇਅ ਸਪਰੇਅ ਤੋਂ ਔਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਲਈ ਬਰਨਾਲਾ ਪ੍ਰਸ਼ਾਸ਼ਨ ਵਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਪ੍ਰਸ਼ਾਸ਼ਨ ਵਲੋਂ ਜਿਲ੍ਹੇ ਦੇ ਔਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਪਣਾ ਸਮਾਨ ਵੇਚਣ ਲਈ ਔਰਗੈਨਿਕ ਮੰਡੀ ਲਗਾਉਣ ਲਈ ਇੱਕ ਜਗ੍ਹਾ ਮੁਹੱਈਆ ਕਰਵਾਈ ਗਈ ਹੈ, ਜਿਸਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵਲੋਂ ਕੀਤੀ ਗਈ ਹੈ।
ਬਲਾਕ ਖੇਤੀਬਾੜੀ ਦਫ਼ਤਰ ਵਿਖੇ ਲੱਗੀ ਔਰਗੈਨਿਕ ਮੰਡੀ ਵਿੱਚ ਜ਼ਿਲ੍ਹੇ ਦੇ ਔਰਗੈਨਿਕ ਖੇਤੀ ਕਰ ਰਹੇ ਸਰਟੀਫਾਈਡ ਕਿਸਾਨਾਂ ਨੇ ਆਪਣੀ ਸਟਾਲਾਂ ਲਗਾਈਆਂ ਅਤੇ ਲੋਕਾਂ ਵਲੋਂ ਖਰੀਦਦਾਰੀ ਕੀਤੀ ਗਈ। ਇਸ ਮੰਡੀ ਵਿੱਚ ਕਿਸਾਨਾਂ ਵਲੋਂ ਆਰਗੈਨਿਕ ਸਬਜੀਆਂ, ਦਾਲਾਂ, ਗੁੜ, ਸ਼ੱਕਰ, ਸ਼ਹਿਦ, ਮੁਰੱਬੇ, ਆਚਾਰ,ਮਿਲਟਸ ਤੇ ਹੋਰ ਉਤਪਾਦ ਲਿਆਂਦੇ ਗਏ।


ਹਫਤੇ ਦੇ ਇਕ ਦਿਨ ਲੱਗੇਗੀ ਮੰਡੀ :ਇਸ ਮੌਕੇ ਗੱਲਬਾਤ ਕਰਦਿਆਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਔਰਗੈਨਿਕ ਖੇਤੀ ਨੂੰ ਵਧਾਵਾ ਦੇਣ ਲਈ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਬਰਨਾਲਾ ਜਿਲ੍ਹੇ ਵਿੱਚ ਔਰਗੈਨਿਕ ਖੇਤੀ ਕਰ ਰਹੇ ਕਿਸਾਨਾਂ ਦੇ ਪ੍ਰੋਡਕਟ ਆਮ ਲੋਕਾਂ ਤੱਕ ਲਿਜਾਣ ਦੇ ਮੰੰਤਵ ਨਾਲ ਇੱਕ ਮੰਚ ਦਿੱਤਾ ਜਾ ਰਿਹਾ ਹੈ। ਇਸ ਤਹਿਤ ਔਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਲਈ ਹਫ਼ਤੇ ਵਿੱਚ ਇੱਕ ਦਿਨ ਔਰਗੈਨਿਕ ਮੰਡੀ ਵਿੱਚ ਲਗਾਈ ਜਾਇਆ ਕਰੇਗੀ। ਜਿੱਥੇ ਕਿਸਾਨ ਆਪਣੇ ਉਤਪਾਦ ਇਸ ਮੰਡੀ ਵਿੱਚ ਲਿਆ ਕੇ ਵੇਚ ਸਕਣਗੇ। ਇਸ ਨਾਲ ਔਰਗੈਨਿਕ ਖੇਤੀ ਕਰਨ ਲਈ ਹੋਰ ਕਿਸਾਨਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕੇਗਾ।



ਉਥੇ ਇਸ ਸਬੰਧੀ ਆਪਣੇ ਉਤਪਾਦ ਲਿਆਉਣ ਵਾਲੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਔਰਗੈਨਿਕ ਮੰਡੀ ਸ਼ੁਰੂ ਕਰਨ ਦੇ ਉਪਰਾਲੇ ਦੀ ਪ੍ਰ਼ੰਸ਼ਸ਼ਾ ਕੀਤੀ ਗਈ। ਉਹਨਾਂ ਕਿਹਾ ਕਿ ਜਿਲ੍ਹੇ ਭਰ ਦੇ ਔਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਆਪਣੀ ਉਤਪਾਦ ਇਸ ਮੰਡੀ ਵਿੱਚ ਲਿਆ ਕੇ ਸੌਖੇ ਤਰੀਕੇ ਲੋਕਾਂ ਨੂੰ ਵੇਚ ਸਕਣਗੇ। ਉਹਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਖਾਣ ਪੀਣ ਦੇ ਉਤਪਾਦਾਂ ਵਿੱਚ ਮਿਲਾਵਟ ਅਤੇ ਜਹਿਰ ਬਹੁਤ ਜਿਆਦਾ ਵਰਤੀ ਜਾ ਰਹੀ ਹੈ। ਜਿਸ ਕਰਕੇ ਸਮਾਜ ਵਿੱਚ ਬੀਮਾਰੀਆਂ ਬਹੁਤ ਜਿਆਦਾ ਵਧ ਗਈਆਂ ਹਨ। ਜਿਸ ਕਰਕੇ ਅੱਜ ਦੀ ਘੜੀ ਕੁਦਰਤੀ ਖੇਤੀ ਨੂੰ ਹੁਲਾਰਾ ਦੇਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਹ ਔਰਗੈਨਿਕ ਮੰਡੀ ਨਾਲ ਲੋਕ ਜਾਗਰੂਕ ਹੋਣਗੇ ਅਤੇ ਔਰਗੈਨਿਕ ਖੇਤੀ ਕਰ ਰਹੇ ਕਿਸਾਨਾਂ ਹੋਰ ਵੱਡੇ ਪੱਧਰ ਤੇ ਆਪਣਾ ਕੰਮ ਕਰਨਗੇ ਅਤੇ ਹੋਰ ਕਿਸਾਨ ਵੀ ਔਰਗੈਨਿਕ ਖੇਤੀ ਕਰਨ ਲਈ ਉਤਸ਼ਾਹਿਤ ਹੋਣਗੇ।

ਇਹ ਵੀ ਪੜ੍ਹੋ :ਅਮਰੀਕਾ 'ਚ ਖਾਲਿਸਤਾਨੀ ਸਮਰਥਕਾਂ ਨੇ ਸੀਐੱਮ ਮਾਨ ਦੇ ਬੱਚਿਆਂ ਨੂੰ ਧਮਕਾਇਆ, ਘਿਰਾਓ ਕਰਨ ਲਈ ਮਤਾ ਕੀਤਾ ਪਾਸ



ਉਥੇ ਔਰਗੈਨਿਕ ਮੰਡੀ ਵਿੱਚ ਸਮਾਨ ਖਰੀਦਣ ਪਹੁੰਚੇ ਲੋਕਾਂ ਨੇ ਕਿਹਾ ਕਿ ਇਸ ਮੰਡੀ ਵਿੱਚ ਬਿਨ੍ਹਾਂ ਕੀਟਨਾਸ਼ਕ ਦਵਾਈਆਂ ਤੋੋਂ ਤਿਆਰ ਕੀਤਾ ਸਮਾਨ ਮਿਲ ਸਕੇਗਾ। ਉਹ ਇਸ ਜਗ੍ਹਾ ਤੋਂ ਸ਼ਹਿਦ ਲੈ ਕੇ ਚੱਲੇ ਹਨ ਅਤੇ ਹਰ ਹਫ਼ਤੇ ਸਬਜ਼ੀਆਂ ਤੇ ਹੋਰ ਖਾਣ ਪੀਣ ਵਾਲਾ ਸਮਾਨ ਖਰੀਦ ਸਕਣਗੇ। ਉਹਨਾਂ ਸ਼ਹਿਰ ਦੇ ਹੋਰ ਲੋਕਾਂ ਨੂੰ ਵੀ ਇਸ ਔਰਗੈਨਿਕ ਮੰਡੀ ਤੋਂ ਸਮਾਨ ਖਰੀਦਣ ਲਈ ਪ੍ਰੇਰਿਤ ਕੀਤਾ।

ABOUT THE AUTHOR

...view details