ਪੰਜਾਬ

punjab

ETV Bharat / state

ਬਰਨਾਲਾ ਪ੍ਰਸ਼ਾਸ਼ਨ ਨੇ ਸਫ਼ਾਈ ਸੇਵਕਾਂ ਦਾ ਸਨਮਾਨ ਕਰ ਦਿੱਤਾ ਲੋੜੀਂਦਾ ਸਮਾਨ - ਬਰਨਾਲਾ ਪ੍ਰਸ਼ਾਸ਼ਨ

ਕੋਰੋਨਾ ਵਾਇਰਸ ਦੇ ਭਿਆਨਕ ਦੌਰ ਦੇ ਵਿੱਚ ਸਫ਼ਾਈ ਸੇਵਕ ਸਭ ਤੋਂ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਦੇ ਮੱਦੇਨਜ਼ਰ ਬਰਨਾਲਾ ਸ਼ਹਿਰ 'ਚ ਡਿਪਟੀ ਕਮਿਸ਼ਨਰ ਨੇ ਸਫ਼ਾਈ ਸੇਵਕਾਂ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕਰ ਲੋੜੀਂਦਾ ਸਮਾਨ ਦਿੱਤਾ।

ਫ਼ੋੋਟੋ
ਫ਼ੋੋਟੋ

By

Published : Apr 10, 2020, 8:48 PM IST

ਬਰਨਾਲਾ: ਕੋਰੋਨਾ ਵਾਇਰਸ ਦੇ ਭਿਆਨਕ ਦੌਰ ਦੇ ਵਿੱਚ ਸਫ਼ਾਈ ਸੇਵਕ ਸਭ ਤੋਂ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਦੇ ਮੱਦੇਨਜ਼ਰ ਬਰਨਾਲਾ ਸ਼ਹਿਰ 'ਚ ਡਿਪਟੀ ਕਮਿਸ਼ਨਰ ਨੇ ਸਫ਼ਾਈ ਸੇਵਕਾਂ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਡਿਪਟੀ ਕਮਿਸ਼ਨਰ ਨੇ ਸਫ਼ਾਈ ਸੇਵਕਾਂ ਦੇ ਸਮਾਨ 'ਚ ਉਨ੍ਹਾਂ ਦੇ ਕੰਮ ਦੀ ਸ਼ਾਲਾਘਾ ਕੀਤੀ ਤੇ ਸੁਰੱਖਿਆ ਵਜੋਂ ਉਨ੍ਹਾਂ ਨੂੰ ਸੈਨੇਟਾਈਜ਼ਰ, ਦਸਤਾਨੇ ਅਤੇ ਮਾਸਕ ਵੀ ਦਿੱਤੇ।

ਵੀਡੀਓ

ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਹਨ। ਬਿਨਾਂ ਆਪਣੀ ਪ੍ਰਵਾਹ ਕੀਤੇ ਤੇ ਬਿਨਾਂ ਕਿਸੇ ਡਰ ਤੋਂ ਆਪਣੀ ਡਿਊਟੀ ਨਿਭਾ ਰਹੇ ਹਨ। ਜਿੱਥੇ ਉਹ ਆਪਣਾ ਫ਼ਰਜ਼ ਸਮਝਦੇ ਹੋਏ ਸ਼ਹਿਰ ਦੀ ਸਫ਼ਾਈ ਕਰ ਰਹੇ ਹਨ। ਉਥੇ ਹੀ ਉਹ ਸਿਹਤ ਅਤੇ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਆਪਣਾ ਕੰਮ ਕਰ ਰਹੇ ਹਨ।

ਜਿਸ ਲਈ ਉਨ੍ਹਾਂ ਨੂੰ ਹੱਲਾ ਸ਼ੇਰੀ ਦੇਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਨੂੰ ਸਨਮਾਨ 'ਚ ਲੋੜੀਂਦਾ ਸਮਾਨ ਮਾਸਕ, ਸੈਨੀਟਾਈਜ਼ਰ ਅਤੇ ਦਸਤਾਨੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਨੂੰ ਜੋ ਵੀ ਦਿੱਕਤ ਆਵੇਗੀ, ਉਸ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਕੋਰੋਨਾ ਦੀ ਸਟੇਜ-2 'ਤੇ ਪਹੁੰਚਿਆ ਪੰਜਾਬ: ਕੈਪਟਨ ਅਮਰਿੰਦਰ ਸਿੰਘ

ਸਫ਼ਾਈ ਸੇਵਕਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਸਨਮਾਨ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਹਿਲਾਂ ਕਦੇਂ ਇਸ ਤਰ੍ਹਾਂ ਹੌਂਸਲਾ ਵਧਿਆ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਸਮੂਹ ਸਫਾਈ ਕਰਮਚਾਰੀਆਂ ਨੂੰ ਅੱਜ ਆਪਣੇ ਆਪ ਤੇ ਬਹੁਤ ਫਕਰ ਹੈ ਕਿ ਉਹ ਇਨ੍ਹੇ ਮਾੜੇ ਸਮੇਂ 'ਚ ਸਰਕਾਰ ਨੂੰ ਆਪਣਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਹੌਸਲਾ ਅਫ਼ਜਾਈ ਨਾਲ ਉਨ੍ਹਾਂ ਨੂੰ ਹੋਰ ਤਨਦੇਹੀ ਨਾਲ ਕੰਮ ਕਰਨ ਦਾ ਮਨੋਬਲ ਮਿਲਿਆ ਹੈ। ਸ਼ਹਿਰ ਦੀ ਸਫ਼ਾਈ ਹਰ ਪੱਖ ਤੋਂ ਤਨਦੇਹੀ ਨਾਲ ਕੀਤੀ ਜਾਵੇਗੀ। ਕਿਸੇ ਸ਼ਹਿਰ ਨਿਵਾਸੀ ਨੂੰ ਇਸ ਪ੍ਰਤੀ ਕੋਈ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ।

ABOUT THE AUTHOR

...view details