ਬਰਨਾਲਾ:ਦੇਸ਼ ਅਤੇ ਦੁਨੀਆਂ ਵਿੱਚ ਕੋਰੋਨਾ ਵਾਇਰਸ (Corona virus) ਦੇ ਮਾਮਲੇ ਲਗਾਤਾਰ ਮੁੜ ਵਧਣੇ ਸ਼ੁਰੂ ਹੋ ਗਏ ਹਨ। ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਮਾਮਲੇ ਵੀ ਵਧ ਰਹੇ ਹਨ। ਓਮੀਕਰੋਨ (Omicron) ਦੇ ਮਾਮਲੇ ਪੰਜਾਬ ਵਿੱਚ ਸਾਹਮਣੇ ਆਉਣ ਨਾਲ ਪੰਜਾਬ ਦੀ ਸਰਕਾਰ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ ਬਰਨਾਲਾ ਵਿੱਚ ਵੀ ਜ਼ਿਲਾ ਪ੍ਰਸ਼ਾਸਨ ਵਲੋਂ ਕੋਰੋਨਾ ਨੂੰ ਲੈ ਕੇ ਨਵੇਂ ਆਦੇਸ਼ ਜਾਰੀ ਕੀਤੇ ਹਨ। ਜਨਤਕ ਥਾਵਾਂ ਤੇ ਮਾਸਕ ਪਾਉਣਾ ਪ੍ਰਸ਼ਾਸਨ ਵਲੋਂ ਜ਼ਰੂਰੀ ਕਰ ਦਿੱਤਾ ਗਿਆ ਹੈ।
ਮਾਸਕ ਲਾਉਣਾ ਜ਼ਰੂਰੀ
ਕੋਵਿਡ-19 ਸੰਬੰਧੀ ਪੰਜਾਬ ਸਰਕਾਰ, ਗ੍ਰਹਿ ਮਾਮਲੇ ਨਿਆਂ ਵਿਭਾਗ (ਗ੍ਰਹਿ-4 ਸ਼ਾਖਾ) ਵੱਲੋਂ ਪੱਤਰ ਨੰਬਰ: 7/56/2020/1 ਮਿਤੀ 01-01-2022 ਰਾਹੀਂ ਪ੍ਰਾਪਤ ਹੋਈਆਂ ਹਦਾਇਤਾਂ ਦੀ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲਾ ਮੈਜਿਸਟਰੇਟ ਬਰਨਾਲਾ ਵਰਜੀਤ ਵਾਲੀਆ ਵੱਲੋਂ ਸੀ.ਆਰ.ਪੀ.ਸੀ. 1973 ਦੀ ਧਾਰਾ 144 ਅਤੇ ਕੌਮੀ ਆਫਤ ਪ੍ਰਬੰਧਨ ਐਕਟ 2005 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬਰਨਾਲਾ ਦੀ ਹਦੂਦ ਅੰਦਰ ਜਾਰੀ ਹੋਏ ਹੁਕਮ ਨੰਬਰ 516/ਐਮ.ਏ ਮਿਤੀ 01/12/2021 ਅਤੇ ਹੁਕਮ ਨੰਬਰ: 522/ਐਮ.ਏ. ਮਿਤੀ 17/12/2021 ਵਿੱਚ ਦਰਜ ਹਦਾਇਤਾਂ ਤੋਂ ਇਲਾਵਾ ਕੋਵਿਡ-19 ਸੰਬੰਧੀ ਹਦਾਇਤਾਂ (Instructions on Covid-19) ਲਾਗੂ ਕੀਤੀਆਂ ਗਈਆਂ ਹਨ।
ਕੋਰੋਨਾ ਨੂੰ ਲੈ ਕੇ ਬਰਨਾਲਾ ਪ੍ਰਸ਼ਾਸਨ ਹੋਇਆ ਸਖਤ - Instructions on Covid-19
ਬਰਨਾਲਾ ਵਿਚ ਪ੍ਰਸ਼ਾਸਨ ਵੱਲੋਂ ਕੋਰੋਨਾ (Corona) ਨੂੰ ਧਿਆਨ ਵਿਚ ਰੱਖਦੇ ਹੋਏ ਮਾਸਕ ਪਹਿਣਨਾ (Wearing a mask) ਅਤੇ ਦੋ ਗਜ਼ ਦੀ ਦੂਰੀ ਨੂੰ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ ਹਨ।
ਮਾਸਕ ਪਹਿਣਨਾ ਲਾਜ਼ਮੀ
ਦੋ ਗਜ਼ ਦੀ ਦੂਰੀ ਲਾਜ਼ਮੀ
ਇਨਾਂ ਹਦਾਇਤਾਂ ਤਹਿਤ ਸਮੂਹ ਜਨਤਕ ਥਾਵਾਂ, ਕੰਮ ਵਾਲੀਆਂ ਥਾਵਾਂ ਤੇ ਟਰਾਂਸਪੋਰਟ ਦੌਰਾਨ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਸਮੂਹ ਜਨਤਕ ਥਾਵਾਂ ’ਤੇ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਦੂਰੀ (2 ਗਜ਼ ਦੀ ਦੂਰੀ) ਬਣਾਈ ਰੱਖਣਾ ਲਾਜ਼ਮੀ ਹੋਵੇਗਾ। ਇਸ ਸਬੰਧੀ ਸਮੂਹ ਦੁਕਾਨਦਾਰ ਯਕੀਨੀ ਬਣਾਉਣਗੇ ਕਿ ਗ੍ਰਾਹਕ ਆਪਸ ਵਿੱਚ ਉਕਤ ਅਨੁਸਾਰ ਸਮਾਜਿਕ ਦੂਰੀ ਬਣਾਈ ਰੱਖਣ।
ਇਹ ਵੀ ਪੜੋ:ਪੰਜਾਬ ਦੇ ਬੱਚਿਆਂ ਨੂੰ ਲੱਗੇਗੀ ਵੈਕਸੀਨ