ਪੰਜਾਬ

punjab

ETV Bharat / state

ਤਿੰਨ ਭੈਣਾਂ ਨੇ ਕੀਤੀ ਕਮਾਲ, ਹਾਸਲ ਕੀਤੀ ਸਰਕਾਰੀ ਨੌਕਰੀ ਤੇ ਮਾਪਿਆਂ ਦਾ ਵਧਾਇਆ ਮਾਣ

ਵਿਦੇਸ਼ ਜਾਂਦੀ ਨੌਜਵਾਨ ਪੀੜ੍ਹੀ ਨੂੰ ਇੰਨ੍ਹਾਂ 3 ਕੁੜੀਆਂ ਦੀ ਕਹਾਣੀ ਜ਼ਰੂਰ ਸੁਣਨੀ ਚਾਹੀਦੀ ਹੈ। ਜਿਸ ਸਦਕਾ ਅੱਜ ਇਹਨਾਂ ਨੇ ਜਿੱਥੇ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ ਉੱਥੇ ਹੀ ਆਪਣੀ ਕਾਮਯਾਬੀ ਦੀ ਨਵੀਂ ਇਬਾਰਤ ਲਿਖੀ ਹੈ।

barnala 3 sisters joined government job as a clerk
3 ਭੈਣਾਂ ਨੇ ਕੀਤੀ ਕਮਾਲ, ਸਰਕਾਰੀ ਨੌਕਰੀ ਲਈ ਦੇਖੋ ਕੀ-ਕੀ ਕੀਤਾ ।

By ETV Bharat Punjabi Team

Published : Jan 13, 2024, 7:27 PM IST

3 ਭੈਣਾਂ ਨੇ ਕੀਤੀ ਕਮਾਲ, ਸਰਕਾਰੀ ਨੌਕਰੀ ਲਈ ਦੇਖੋ ਕੀ-ਕੀ ਕੀਤਾ ।

ਬਰਨਾਲਾ: ਦੁਨੀਆਂ ਭਰ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਲੜਕਿਆਂ ਦੇ ਜਨਮ ਦੀ ਲੋਹੜੀ ਮਨਾਈ ਜਾ ਰਹੀ ਹੈ। ਉਸ ਮੌਕੇ ਬਰਨਾਲਾ ਜ਼ਿਲ੍ਹੇ ਦੇ ਇੱਕ ਕਿਸਾਨ ਪਰਿਵਾਰ ਦੀਆਂ ਤਿੰਨ ਧੀਆਂ ਨੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਬਰਨਾਲਾ ਦੇ ਕੋਠੇ ਸੁਰਜੀਤਪੁਰਾ ਦੀਆਂ ਤਿੰਨ ਧੀਆਂ ਨੇ ਇੱਕੋ ਸਮੇਂ ਸਰਕਾਰੀ ਨੌਕਰੀ ਹਾਸਿਲ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਤਿੰਨੇ ਭੈਣਾਂ ਨੂੰ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕੋ ਇਮਾਰਤ ਥੱਲੇ ਨੌਕਰੀ ਮਿਲੀ ਹੈ, ਜੋ ਅਲੱਗ-ਅਲੱਗ ਤਿੰਨ ਵਿਭਾਗਾਂ ਵਿੱਚ ਨੌਕਰੀ ਲੱਗੀਆਂ ਹਨ। ਇਹਨਾਂ ਵਿੱਚੋਂ ਸਭ ਤੋਂ ਵੱਡੀ ਸੰਦੀਪ ਕੌਰ ਭਾਸ਼ਾ ਵਿਭਾਗ ਵਿੱਚ ਤਿੰਨ ਦਿਨ ਪਹਿਲਾਂ ਹੀ ਨਿਯੁਕਤ ਹੋਈ ਹੈ। ਜਦਕਿ ਵੀਰਪਾਲ ਕੌਰ ਐਕਸਾਈਜ਼ ਤੇ ਟੈਕਸ ਵਿਭਾਗ ਅਤੇ ਸਭ ਤੋਂ ਛੋਟੀ ਭੈਣ ਜਸਪ੍ਰੀਤ ਕੌਰ ਡੀਸੀ ਦਫ਼ਤਰ ਵਿੱਚ ਨਿਯੁਕਤ ਹੈ। ਤਿੰਨੇ ਭੈਣਾਂ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ ਸਿਰ ਬੰਨ੍ਹਦਿਆਂ ਖੁਸ਼ੀ ਜ਼ਾਹਿਰ ਕੀਤੀ ਹੈ।

3 ਭੈਣਾਂ ਨੇ ਕੀਤੀ ਕਮਾਲ, ਸਰਕਾਰੀ ਨੌਕਰੀ ਲਈ ਦੇਖੋ ਕੀ-ਕੀ ਕੀਤਾ ।
3 ਭੈਣਾਂ ਨੇ ਕੀਤੀ ਕਮਾਲ, ਸਰਕਾਰੀ ਨੌਕਰੀ ਲਈ ਦੇਖੋ ਕੀ-ਕੀ ਕੀਤਾ ।

ਨੌਕਰੀ ਲਈ ਕੀਤੀ ਸਖ਼ਤ ਮਿਹਨਤ:ਆਈਲੈਟਸ ਦੇ ਦੌਰ ਵਿੱਚ ਵਿਦੇਸ਼ ਜਾਣ ਦੀ ਥਾਂ ਪੰਜਾਬ ਵਿੱਚ ਰਹਿ ਕੇ ਨੌਕਰੀ ਹਾਸਿਲ ਕਰਨਾ ਤਿੰੰਨਾਂ ਭੈਣਾਂ ਲਈ ਵੱਡੀ ਪ੍ਰਾਪਤੀ ਹੈ।ਇੰਨਾਂ੍ਹ ਨੇ ਵੱਡੀਆਂ ਕੋਚਿੰਗਾਂ ਲੈਣ ਦੀ ਥਾਂ ਘਰ ਵਿੱਚ ਰ਼ੋਜਾ਼ਨਾ 7-8 ਘੰਟੇ ਸੈਲਫ਼ ਸਟੱਡੀ ਕਰ ਸਰਕਾਰੀ ਨੌਕਰੀ ਦਾ ਟੈਸਟ ਪਾਸ ਕੀਤਾ। ਇਸ ਕਾਮਯਾਬੀ ਲਈ ਉਨ੍ਹਾਂ ਨੇ ਸ਼ੋਸ਼ਲ ਮੀਡੀਆ ਅਤੇ ਸਾਰੇ ਵਿਆਹ ਸ਼ਾਦੀ ਦੇ ਸਮਾਗਮ ਤੱਕ ਤਿਆਗਣੇ ਪਏ। ਜਿਸ ਕਰਕੇ ਅੱਜ ਸਰਕਾਰੀ ਨੌਕਰੀਆਂ ਦੀ ਖ਼ੁਸ਼ੀ ਇਹਨਾਂ ਭੈਣਾਂ ਨੂੰ ਮਿਲੀ ਹੈ। ਪੰਜਾਬ ਸਰਕਾਰ ਵਲੋਂ ਲਗਾਤਾਰ ਕੱਢੀਆਂ ਜਾ ਰਹੀਆਂ ਨੌਕਰੀਆਂ ਨੂੰ ਵੀ ਇਹਨਾਂ ਨੇ ਆਪਣੀ ਪ੍ਰਾਪਤੀ ਦਾ ਕਾਰਨ ਦੱਸਿਆ ਹੈ।

3 ਭੈਣਾਂ ਨੇ ਕੀਤੀ ਕਮਾਲ, ਸਰਕਾਰੀ ਨੌਕਰੀ ਲਈ ਦੇਖੋ ਕੀ-ਕੀ ਕੀਤਾ ।
3 ਭੈਣਾਂ ਨੇ ਕੀਤੀ ਕਮਾਲ, ਸਰਕਾਰੀ ਨੌਕਰੀ ਲਈ ਦੇਖੋ ਕੀ-ਕੀ ਕੀਤਾ ।

ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ:ਇਹਨਾਂ ਤਿੰਨੇ ਧੀਆਂ ਦੇ ਪਿਤਾ ਮਹਿੰਦਰ ਸਿੰਘ ਅਤੇ ਮਾਤਾ ਰਾਜ ਕੌਰ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈ, ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀਆਂ ਧੀਆਂ ਨੂੰ ਪੁੱਤਾਂ ਵਾਂਗ ਪਾਲਿਆ ਅਤੇ ਇਹਨਾਂ ਦੀ ਹਰ ਰੀਝ ਪੂਰੀ ਕੀਤੀ।ਉਹਨਾਂ ਸਰਕਾਰ ਅਤੇ ਪਰਮਾਤਮਾ ਦਾ ਧੀਆਂ ਦੀ ਇਸ ਪ੍ਰਾਪਤੀ ਲਈ ਧੰਨਵਾਦ ਕੀਤਾ। ਸਾਡੇ ਸਮਾਜ ਨੂੰ ਵੀ ਕੁੜੀਆਂ ਅਤੇ ਮੁੰਡਿਆਂ ਦਾ ਵਿਤਕਰਾ ਛੱਡ ਕੇ ਕੁੜੀਆਂ ਨੂੰ ਮੁੰਡਿਆਂ ਵਾਂਗ ਪਿਆਰ ਦੇਣ ਦੀ ਲੋੜ ਹੈ। ਮੁੰਡਿਆਂ ਵਾਂਗ ਕੁੜੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਧੀਆਂ ਕਿਸੇ ਗੱਲੋਂ ਘੱਟ ਨਹੀਂ ਹਨ, ਸਾਨੂੰ ਧੀਆਂ ਨੂੰ ਪੁੱਤਾਂ ਵਾਂਗ ਹੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਰਿਵਾਰ ਨੇ ਬਹੁਤ ਦੁੱਖ ਝੱਲ ਕੇ ਇਹਨਾਂ ਨੂੰ ਪੜ੍ਹਾਇਆ। ਜਿਸਦਾ ਮੁੱਲ ਅੱਜ ਸਾਡੀਆਂ ਧੀਆਂ ਨੇ ਨੌਕਰੀਆਂ ਹਾਸਿਲ ਕਰਕੇ ਮੋੜਿਆ ਹੈ।

ABOUT THE AUTHOR

...view details