ਪੰਜਾਬ

punjab

ETV Bharat / state

ਅਜ਼ਾਦ ਸਪੋਰਟਸ ਕਲੱਬ ਵੱਲੋਂ ਪਿੰਡ ਚੀਮਾ ਵਿਖੇ ਲਾਏ ਸੀਸੀਟੀਵੀ ਕੈਮਰੇ ਅਤੇ ਰੋਡ ਸੇਫ਼ਟੀ ਸ਼ੀਸ਼ੇ - ਅਜ਼ਾਦ ਸਪੋਰਟਸ ਕਲੱਬ

ਇਲਾਕੇ ਵਿੱਚ ਮੱਝਾਂ ਚੋਰੀ ਹੋਣ ਦੇ ਮਾਮਲਿਆਂ ਨੂੰ ਅਤੇ ਸੜਕੀ ਹਾਦਸਿਆਂ ਤੋਂ ਬਚਾਅ ਦੇ ਲਈ ਅਜ਼ਾਦ ਸਪੋਰਟਸ ਕਲੱਬ ਚੀਮਾ ਵੱਲੋਂ ਪਿੰਡ ਵਿੱਚ ਕੈਮਰੇ ਅਤੇ ਰੋਡ ਸੁਰੱਖਿਆ ਸ਼ੀਸ਼ੇ ਲਾਏ ਗਏ।

Azad sports club installed road safety glass and cctv in village
ਅਜ਼ਾਦ ਸਪੋਰਟਸ ਕਲੱਬ ਵੱਲੋਂ ਪਿੰਡ ਚੀਮਾ ਵਿਖੇ ਲਾਏ ਸੀਸੀਟੀਵੀ ਕੈਮਰੇ ਅਤੇ ਰੋਡ ਸੇਫ਼ਟੀ ਸ਼ੀਸ਼ੇ

By

Published : Mar 16, 2020, 9:30 AM IST

ਬਰਨਾਲਾ: ਸੜਕੀ ਹਾਦਸਿਆਂ ਅਤੇ ਚੋਰੀ ਦੀਆਂ ਘਟਨਾਵਾਂ ’ਤੇ ਰੋਕ ਲਗਾਉਣ ਲਈ ਅਜ਼ਾਦ ਸਪੋਰਟਸ ਕਲੱਬ ਚੀਮਾ ਵਲੋਂ ਉਪਰਾਲਾ ਕੀਤਾ ਗਿਆ ਹੈ। ਕਲੱਬ ਵਲੋਂ ਅੱਜ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਵਿੱਚ ਰੋਡ ਸੇਫ਼ਟੀ ਸ਼ੀਸ਼ੇ ਅਤੇ ਸੀਸੀਟੀਵੀ ਕੈਮਰੇ ਲਗਾਏ ਗਏ। ਜਿਸ ਦਾ ਮਹੰਤ ਬਾਬਾ ਪਿਆਰਾ ਸਿੰਘ ਵਲੋਂ ਉਦਘਾਟਨ ਕੀਤਾ ਗਿਆ। ਉਹਨਾਂ ਕਲੱਬ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਖ਼ੂਬ ਸ਼ਾਲਾਘਾ ਕੀਤੀ।

ਵੇਖੋ ਵੀਡੀਓ।

ਇਸ ਮੌਕੇ ਡੇਰਾ ਬਾਬਾ ਗਾਂਧਾ ਸਿੰਘ ਦੇ ਪ੍ਰਬੰਧਕ ਮਹੰਤ ਬਾਬਾ ਪਿਆਰਾ ਸਿੰਘ ਨੇ ਕਿਹਾ ਕਿ ਅਜ਼ਾਦ ਸਪੋਰਟਸ ਕਲੱਬ ਵਲੋਂ ਲਗਾਤਾਰ ਸਮਾਜ ਸੇਵੀ ਕਾਰਜ਼ ਕੀਤੇ ਜਾ ਰਹੇ ਹਨ। ਅੱਖਾਂ ਦੇ ਕੈਂਪ, ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ। ਹੁਣ ਪਿੰਡ ਵਿੱਚ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਕੈਮਰੇ ਲਗਾਏ ਗਏ ਹਨ, ਜੋ ਬਹੁਤ ਸ਼ਾਲਾਘਾਯੋਗ ਕਾਰਜ਼ ਹੈ।

ਇਹ ਵੀ ਪੜ੍ਹੋ : ਨੌਜਵਾਨ ਨੇ ਖ਼ੁਦਕੁਸ਼ੀ ਤੋਂ ਪਹਿਲਾ ਵੀਡੀਓ ਬਣਾ ਕੇ ਪੁਲਿਸ 'ਤੇ ਲਾਏ ਦੋਸ਼

ਉੱਧਰ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਲਗਾਤਾਰ ਮੱਝਾਂ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਵਲੋਂ ਪਿੰਡ ਵਿੱਚ 10 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ’ਤੇ ਵੀ ਨਜ਼ਰ ਰਹੇਗੀ। ਉਹਨਾਂ ਕਿਹਾ ਕਿ ਸੜਕ ਹਾਦਸਿਆਂ ਨੂੰ ਵੀ ਰੋਕਣ ਲਈ ਸ਼ੀਸ਼ੇ ਲਗਾਏ ਗਏ ਹਨ। ਇਸ ਕਾਰਜ਼ ਲਈ ਐਨ.ਆਰ.ਆਈ ਵੀਰਾਂ ਅਤੇ ਪਿੰਡ ਵਾਸੀਆਂ ਵਲੋਂ ਕਲੱਬ ਨੂੰ ਸਹਿਯੋਗ ਦਿੱਤਾ ਗਿਆ ਹੈ।

ABOUT THE AUTHOR

...view details